PTC News
Search
🔍 Search

West Bengals New Name : ਜਲਦ ਹੀ ਬਦਲਣ ਵਾਲਾ ਹੈ ਪੱਛਮੀ ਬੰਗਾਲ ਦਾ ਨਾਮ, ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਲਿਆਉਣਗੇ ਪ੍ਰਸਤਾਵ

ਜਾਣੋ ਕੀ ਹੋਵੇਗਾ ਨਵਾਂ ਨਾਮ

By  Jaswinder Kaur November 23rd 2026 08:04 PM

West Bengal's name is going to change soon :  ਪੱਛਮੀ ਬੰਗਾਲ ਦਾ ਨਾਮ ਜਲਦ ਹੀ ਬਦਲਣ ਵਾਲਾ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ ਦਾ ਨਵਾਂ ਨਾਮ ਹੁਣ ਪੱਛਮੀ ਬੰਗ ਰੱਖਿਆ ਜਾਵੇਗਾ। ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਸੂਬੇ ਦਾ ਨਾਮ ਬਦਲਣ ਦਾ ਮਤਾ 9 ਤਰੀਕ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਸਥਾਪਿਤ ਪ੍ਰਕਿਰਿਆਵਾਂ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਭਾਜਪਾ ਪਹਿਲਾਂ ਵੀ ਸੂਬੇ ਦਾ ਨਾਮ ਬਦਲਣ ਦਾ ਪ੍ਰਸਤਾਵ ਰੱਖ ਚੁੱਕੀ ਹੈ। ਇਸ ਤੋਂ ਪਹਿਲਾਂ, ਭਾਜਪਾ ਦੇ ਸੂਬਾ ਪ੍ਰਧਾਨ ਸਮਿਕ ਭੱਟਾਚਾਰੀਆ ਨੇ ਐਲਾਨ ਕੀਤਾ ਸੀ ਕਿ ਸੂਬੇ ਦਾ ਨਾਮ ਬਦਲ ਕੇ ਪੱਛਮੀ ਬੰਗਾਲ ਕਰਨ ਲਈ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਨਾਮ ਨੂੰ ਸੂਬੇ ਦੇ ਇਤਿਹਾਸ ਨਾਲ ਜੋੜਨਾ ਹੈ। ਵਾਰਾਣਸੀ ਵਿੱਚ ਪ੍ਰਸਤਾਵਿਤ ਪੱਛਮੀ ਬੰਗ ਭਵਨ ਬਾਰੇ ਵੀ ਉਨ੍ਹਾਂ ਕਿਹਾ ਸੀ ਕਿ ਇਹ ਰਾਜ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰੇਗਾ ਅਤੇ ਬੰਗਾਲ ਤੋਂ ਆਉਣ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ : 

Mathura Viral Video : ਜੀਜੇ ਨੇ ਸਾਲਿਆਂ 'ਤੇ ਲੁਟਾਇਆ ਪਿਆਰ ! 1-1 ਕਰੋੜ ਦੇ 100 ਫੁੱਟੇ ਹਾਰਾਂ ਨਾਲ ਕੀਤਾ ਸਵਾਗਤ, ਵੀਡੀਓ ਵਾਇਰਲ

ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਸੂਬੇ ਵਿੱਚ ਗਊ ਹੱਤਿਆ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਥਾ ਅਜੇ ਵੀ ਗੁਪਤ ਢੰਗ ਨਾਲ ਹੋ ਰਹੀ ਹੈ ਅਤੇ ਸਰਕਾਰ ਇਸ ਵਿਰੁੱਧ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ 1950 ਦਾ ਪਸ਼ੂ ਐਕਟ ਲਾਗੂ ਕੀਤਾ ਗਿਆ ਹੈ ਅਤੇ ਇਸ ਮਾਮਲੇ 'ਤੇ ਹਾਈ ਕੋਰਟ ਦਾ ਹੁਕਮ ਵੀ ਹੈ। ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਸਲਾਟਰ ਹਾਊਸ ਵੱਖਰੇ ਹਨ, ਪਰ ਇਸ ਤਰੀਕੇ ਨਾਲ ਗਊ ਹੱਤਿਆ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਬੁੱਢੀਆਂ ਗਾਵਾਂ ਲਈ ਵੀ ਇੱਕ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਅਜਿਹੀਆਂ ਗਾਵਾਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਨੂੰ 1 ਲੱਖ ਰੁਪਏ ਤੱਕ ਦੀ ਸਰਕਾਰੀ ਗ੍ਰਾਂਟ ਦਿੱਤੀ ਜਾਵੇਗੀ।

ਆਜ਼ਾਦੀ ਤੋਂ ਬਾਅਦ ਭਾਰਤ ਦੇ 9 ਸੂਬਿਆਂ ਦੇ ਬਦਲੇ ਜਾ ਚੁੱਕੇ ਹਨ ਨਾਮ

ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਮੇਂ-ਸਮੇਂ 'ਤੇ ਕਈ ਸੂਬਿਆਂ ਦੇ ਨਾਮ ਬਦਲੇ ਗਏ ਹਨ। ਹੁਣ ਤੱਕ ਕੁੱਲ 9 ਸੂਬਿਆਂ ਦੇ ਨਾਮਾਂ ਵਿੱਚ ਤਬਦੀਲੀ ਕੀਤੀ ਜਾ ਚੁੱਕੀ ਹੈ। ਸਾਲ 2026 ਵਿੱਚ ਕੇਂਦਰ ਸਰਕਾਰ ਨੇ ਕੇਰਲ ਦਾ ਨਾਮ ਬਦਲ ਕੇ 'ਕੇਰਲਮ' ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਨ੍ਹਾਂ ਸੂਬਿਆਂ ਦੇ ਨਾਮ ਬਦਲਣ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ :

1. ਕੇਰਲ : ਸਾਲ 2026 ਵਿੱਚ ਕੇਰਲ ਦਾ ਨਾਮ ਬਦਲ ਕੇ ਕੇਰਲਮ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।

2. ਉੜੀਸਾ : ਸਾਲ 2011 ਵਿੱਚ ਉੜੀਸਾ ਦਾ ਨਾਮ ਬਦਲ ਕੇ ਓਡੀਸ਼ਾ ਰੱਖਿਆ ਗਿਆ ਸੀ।

3. ਉੱਤਰਾਖੰਡ : ਸਾਲ 2007 ਵਿੱਚ ਉੱਤਰਾਂਚਲ ਦਾ ਨਾਮ ਬਦਲ ਕੇ ਉੱਤਰਾਖੰਡ ਕੀਤਾ ਗਿਆ ਸੀ।

4. ਕਰਨਾਟਕ : ਸਾਲ 1973 ਵਿੱਚ ਮੈਸੂਰ ਰਾਜ ਦਾ ਨਾਮ ਬਦਲ ਕੇ ਕਰਨਾਟਕ ਰੱਖਿਆ ਗਿਆ।

5. ਅਰੁਣਾਚਲ ਪ੍ਰਦੇਸ਼ : ਸਾਲ 1972 ਵਿੱਚ ਨੇਫਾ (NEFA) ਨੂੰ ਅਰੁਣਾਚਲ ਪ੍ਰਦੇਸ਼ ਵਜੋਂ ਨਵੀਂ ਪਛਾਣ ਮਿਲੀ ਸੀ।

6. ਤਾਮਿਲਨਾਡੂ: ਸਾਲ 1969 ਵਿੱਚ ਮਦਰਾਸ ਰਾਜ ਦਾ ਨਾਮ ਬਦਲ ਕੇ ਤਾਮਿਲਨਾਡੂ ਰੱਖਿਆ ਗਿਆ।

7. ਉੱਤਰ ਪ੍ਰਦੇਸ਼: ਸਾਲ 1950 ਵਿੱਚ ਯੂਨਾਈਟਿਡ ਪ੍ਰੋਵਿੰਸਿਜ਼ ਦਾ ਨਾਮ ਬਦਲ ਕੇ ਉੱਤਰ ਪ੍ਰਦੇਸ਼ ਕੀਤਾ ਗਿਆ।

8. ਪੰਜਾਬ : ਸਾਲ 1950 ਵਿੱਚ ਈਸਟ ਪੰਜਾਬ ਨੂੰ ਪੰਜਾਬ ਦੇ ਨਾਮ ਨਾਲ ਜਾਣਿਆ ਜਾਣ ਲੱਗਾ।

9. ਮੱਧ ਪ੍ਰਦੇਸ਼ : ਮੱਧ ਭਾਰਤ ਨੂੰ ਹੁਣ ਮੱਧ ਪ੍ਰਦੇਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

Related Post