ਕਿਰਾਏ ਦਾ ਇਕਰਾਰਨਾਮਾ ਕੀ ਹੁੰਦਾ ਹੈ? ਜਾਣੋ ਇਸ 'ਚ ਕੀ ਕੁਝ ਹੋਣਾ ਚਾਹੀਦਾ ਹੈ?

By  Jasmeet Singh March 13th 2024 04:09 PM -- Updated: March 14th 2024 08:00 AM

All about rent agreement: ਮਹਿੰਗਾਈ ਦੇ ਦੌਰ 'ਚ ਬਹੁਤੇ ਲੋਕਾਂ ਨੂੰ ਕਿਰਾਏ ਦੇ ਮਕਾਨਾਂ 'ਚ ਰਹਿਣਾ ਪੈਂਦਾ ਹੈ। ਕਿਰਾਏ ਦਾ ਇਕਰਾਰਨਾਮਾ ਕਿਰਾਏਦਾਰ ਅਤੇ ਮਕਾਨ ਮਾਲਕ ਦੋਵਾਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਇਹ ਇਕਰਾਰਨਾਮਾ ਉਹ ਦਸਤਾਵੇਜ਼ ਹੁੰਦਾ ਹੈ ਜੋ ਮਕਾਨ ਮਾਲਿਕ ਅਤੇ ਕਿਰਾਏਦਾਰ ਵਿਚਕਾਰ ਬਣਿਆ ਜਾਂਦਾ ਹੈ। 

ਦੱਸ ਦੇਈਏ ਕਿ ਜੇਕਰ ਤੁਸੀਂ ਵੀ ਆਪਣੇ ਲਈ ਘਰ ਕਿਰਾਏ 'ਤੇ ਲੈਣ ਜਾ ਰਹੇ ਹੋ ਜਾਂ ਕਿਰਾਏਦਾਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅਸੀਂ ਇਸ ਲੇਖ 'ਚ ਤੁਹਾਨੂੰ ਦਸਾਂਗੇ ਕਿ ਕਿਰਾਏ ਦਾ ਇਕਰਾਰਨਾਮਾ ਕੀ ਹੁੰਦਾ ਹੈ ਅਤੇ ਇਸ 'ਚ ਕੀ ਕੁਝ ਹੋਣਾ ਚਾਹੀਦਾ ਹੈ। ਤਾਂ ਆਉ ਜਾਣਦੇ ਹਾਂ ਇਸ ਬਾਰੇ ਸੁਭ ਕੁਝ 

ਕਿਰਾਏ ਦਾ ਇਕਰਾਰਨਾਮਾ ਕੀ ਹੁੰਦਾ ਹੈ?

ਕਿਰਾਏ ਦਾ ਇਕਰਾਰਨਾਮਾ ਇੱਕ ਕਿਸਮ ਦਾ ਸਮਝੌਤਾ ਹੈ ਜੋ ਮਕਾਨ ਮਾਲਕ ਅਤੇ ਕਿਰਾਏਦਾਰ ਵਿਚਕਾਰ ਹੁੰਦਾ ਹੈ। ਜਿਸ 'ਚ ਉਹ ਸਾਰੀਆਂ ਸ਼ਰਤਾਂ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਦੀ ਦੋਵਾਂ ਧਿਰਾਂ ਨੂੰ ਪਾਲਣਾ ਕਰਨੀ ਪੈਂਦੀ ਹੈ। ਦੱਸ ਦੇਈਏ ਕਿ ਇਸ ਇਕਰਾਰਨਾਮੇ 'ਚ ਮਹੀਨਾਵਾਰ ਕਿਰਾਇਆ, ਸੁਰੱਖਿਆ ਜਮ੍ਹਾਂ ਕਰਵਾਉਣ ਤੋਂ ਇਲਾਵਾ ਸਮਝੌਤੇ ਦੀ ਮਿਆਦ ਵਰਗੀਆਂ ਹੋਰ ਵੀ ਕਈ ਸ਼ਰਤਾਂ ਸ਼ਾਮਲ ਹੁੰਦੀਆਂ ਹਨ।
 
ਅਜਿਹੇ 'ਚ ਕਈ ਕਿਰਾਏਦਾਰ ਇਸ ਇਕਰਾਰਨਾਮੇ ਨੂੰ ਪ੍ਰੇਸ਼ਾਨੀ ਸਮਝਦੇ ਹਨ, ਦੱਸ ਦੇਈਏ ਕਿ ਜੇਕਰ ਇਕਰਾਰਨਾਮਾ ਨਾ ਹੋਵੇ ਤਾਂ ਮਕਾਨ ਮਾਲਕ ਅਚਾਨਕ ਮਕਾਨ ਦਾ ਕਿਰਾਇਆ ਵਧਾ ਸਕਦਾ ਹੈ ਜਾਂ ਮਕਾਨ ਖਾਲੀ ਕਰਨ ਲਈ ਕਹਿ ਸਕਦਾ ਹੈ। ਇਸ ਲਈ ਇਕਰਾਰਨਾਮੇ ਨਾਲ ਮਕਾਨ ਮਾਲਕ ਅਜਿਹੀ ਮਨਮਾਨੀ ਨਹੀਂ ਕਰ ਸਕਦਾ।
 
ਨਾਲ ਹੀ ਜੇਕਰ ਕਿਰਾਏਦਾਰ ਕੋਲ ਇਕਰਾਰਨਾਮਾ ਨਹੀਂ ਹੁੰਦਾ ਤਾਂ ਉਸ ਨੂੰ HRA ਦਾ ਲਾਭ ਨਹੀਂ ਮਿਲਦਾ। ਅਜਿਹੇ 'ਚ ਜੇਕਰ ਤੁਸੀਂ HRA ਦਾ ਦਾਅਵਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਕਿਰਾਏ ਦਾ ਇਕਰਾਰਨਾਮਾ ਹੋਣਾ ਚਾਹੀਦਾ ਹੈ।

ਕਿਰਾਏ ਦੇ ਇਕਰਾਰਨਾਮੇ 'ਚ ਕੀ ਕੁਝ ਹੋਣਾ ਚਾਹੀਦਾ ਹੈ?

ਇਸ 'ਚ ਕਿਰਾਏ ਦੀ ਅਦਾਇਗੀ ਲਈ ਇੱਕ ਨਿਸ਼ਚਿਤ ਮਿਤੀ ਹੋਣੀ ਚਾਹੀਦੀ ਹੈ। ਜੇਕਰ ਕਿਰਾਇਆ ਦੇਰੀ ਨਾਲ ਅਦਾ ਕੀਤਾ ਜਾਂਦਾ ਹੈ ਤਾਂ ਜੋ ਜੁਰਮਾਨੇ ਦੀ ਰਕਮ ਵਸੂਲੀ ਜਾਵੇਗੀ ਉਸ ਦਾ ਵੀ ਇਕਰਾਰਨਾਮੇ 'ਚ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਕਿਰਾਏ ਦੇ ਇਕਰਾਰਨਾਮੇ 'ਚ ਇਹ ਵੀ ਦੱਸਿਆ ਜਾਣਾ ਚਾਹੀਦਾ ਹੈ ਕਿ ਮਕਾਨ ਦਾ ਕਿਰਾਇਆ ਕਦੋਂ ਅਤੇ ਕਿੰਨਾ ਵਧਾਇਆ ਜਾਵੇਗਾ।

ਇਸ ਤੋਂ ਇਲਾਵਾ ਕਿਰਾਏ ਦੇ ਇਕਰਾਰਨਾਮੇ 'ਚ ਇਹ ਵੀ ਸ਼ਾਮਲ ਹੋਣਾ ਚਾਹੀਦਾ ਹੈ ਕਿ ਘਰ ਨੂੰ ਚੰਗੀ ਹਾਲਤ 'ਚ ਰੱਖਣ ਲਈ ਕਿੰਨਾ ਮੇਨਟੇਨੈਂਸ ਚਾਰਜ ਲਿਆ ਜਾਵੇਗਾ। ਨਾਲ ਹੀ ਪਾਣੀ ਅਤੇ ਬਿਜਲੀ ਦੇ ਬਿੱਲ ਕੌਣ ਅਦਾ ਕਰੇਗਾ। ਇਸ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਕਰਾਰਨਾਮਾ ਕਦੋਂ ਖਤਮ ਹੋਵੇਗਾ।
 
ਦੱਸ ਦੇਈਏ ਕਿ ਜੇਕਰ ਕਿਰਾਏਦਾਰ ਜਾਂ ਮਕਾਨ ਮਾਲਕ ਨੂੰ ਕਿਰਾਏ ਦੇ ਇਕਰਾਰਨਾਮੇ ਦੀ ਕਿਸੇ ਸ਼ਰਤ 'ਤੇ ਕੋਈ ਇਤਰਾਜ਼ ਹੈ, ਤਾਂ ਉਹ ਸਮੇਂ ਤੋਂ ਪਹਿਲਾਂ ਇਸ ਨੂੰ ਠੀਕ ਕਰਵਾ ਸਕਦਾ ਹੈ। ਨਾਲ ਹੀ ਦੋਵਾਂ ਧਿਰਾਂ ਨੂੰ ਕਿਰਾਏ ਦੇ ਇਕਰਾਰਨਾਮੇ 'ਤੇ ਦਸਤਖਤ ਕਰਨ ਤੋਂ ਪਹਿਲਾਂ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ।

ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

ਕਈ ਵਾਰ ਮਕਾਨ ਮਾਲਕ ਨੂੰ ਚਿੰਤਾ ਹੁੰਦੀ ਹੈ ਕਿ ਕਿਰਾਏਦਾਰ ਘਰ ਨੂੰ ਹਮੇਸ਼ਾ ਆਪਣੇ ਕੋਲ ਰੱਖ ਸਕਦਾ ਹੈ। ਇਸ ਲਈ ਕਿਰਾਏ ਦਾ ਇਕਰਾਰਨਾਮਾ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਹੈ। ਦੱਸ ਦੇਈਏ ਕਿ ਗੈਰ-ਰਜਿਸਟਰਡ ਕਿਰਾਏ ਦੇ ਇਕਰਾਰਨਾਮਨੇ ਦੀ ਵੀ ਦੁਰਵਰਤੋਂ ਹੋ ਸਕਦੀ ਹੈ। ਅਜਿਹੇ 'ਚ ਜੇਕਰ ਇਕਰਾਰਨਾਮਾ ਰਜਿਸਟਰਡ ਨਹੀਂ ਹੁੰਦਾ ਤਾਂ ਕਿਰਾਏਦਾਰ ਘਰ ਖਾਲੀ ਕਰਨ ਤੋਂ ਇਨਕਾਰ ਕਰ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕਿਰਾਏਦਾਰ ਇਕਰਾਰਨਾਮੇ 'ਚ ਕੁਝ ਜੋੜਨਾ ਚਾਹੁੰਦਾ ਹੈ ਤਾਂ ਉਹ ਮਕਾਨ ਮਾਲਕ ਨਾਲ ਗੱਲ ਕਰ ਕੇ ਉਸ ਚੀਜ਼ ਨੂੰ ਇਕਰਾਰਨਾਮੇ 'ਚ ਸ਼ਾਮਲ ਕਰ ਸਕਦਾ ਹੈ।

ਇਹ ਖ਼ਬਰਾਂ ਵੀ ਪੜ੍ਹੋ: 

Related Post