Sim Binding Rules : ਹੁਣ ਮੋਬਾਈਲ ਚ ਸਿਮ ਤੋਂ ਬਿਨਾਂ ਨਹੀਂ ਚੱਲੇਗਾ WhatsApp ! ਜਾਣੋ ਕੀ ਕਹਿੰਦੇ ਹਨ ਨਵੇਂ ਨਿਯਮ

Sim Binding Rules : ਨਵੇਂ ਨਿਯਮਾਂ ਦੇ ਤਹਿਤ, ਜੇਕਰ ਤੁਹਾਡੇ ਫੋਨ ਵਿੱਚ ਸਿਮ ਕਾਰਡ ਨਹੀਂ ਹੈ ਤਾਂ WhatsApp, Telegram, Signal, Snapchat, ShareChat, JioChat, Arattai, and Josh ਵਰਗੇ ਮੈਸੇਜਿੰਗ ਐਪ ਹੁਣ ਕੰਮ ਨਹੀਂ ਕਰਨਗੇ।

By  KRISHAN KUMAR SHARMA February 26th 2026 06:15 PM -- Updated: February 26th 2026 06:32 PM

Sim Binding Rules : WhatsApp ਦੀ ਵਰਤੋਂ ਲਈ ਵੱਡੀ ਖ਼ਬਰ ਹੈ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ Sim Binding ਨਿਯਮਾਂ ਨੂੰ ਲਾਗੂ ਕਰਨ ਲਈ 28 ਫਰਵਰੀ ਦੀ ਸਮਾਂ ਸੀਮਾ ਨਹੀਂ ਵਧਾਈ ਜਾਵੇਗੀ। ਨਵੇਂ ਨਿਯਮਾਂ ਦੇ ਤਹਿਤ, ਜੇਕਰ ਤੁਹਾਡੇ ਫੋਨ ਵਿੱਚ ਸਿਮ ਕਾਰਡ ਨਹੀਂ ਹੈ ਤਾਂ WhatsApp, Telegram, Signal, Snapchat, ShareChat, JioChat, Arattai, and Josh ਵਰਗੇ ਮੈਸੇਜਿੰਗ ਐਪ ਹੁਣ ਕੰਮ ਨਹੀਂ ਕਰਨਗੇ।

ਇਸ ਦੇ ਨਾਲ ਹੀ, ਜੇਕਰ ਤੁਸੀਂ ਆਪਣੇ ਕੰਪਿਊਟਰ 'ਤੇ WhatsApp ਵਿੱਚ ਲੌਗ-ਇੰਨ ਹੋ, ਤਾਂ ਇਹ 6 ਘੰਟਿਆਂ ਦੇ ਅੰਦਰ-ਅੰਦਰ ਲੌਗ-ਆਊਟ ਵੀ ਹੋ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਸਾਈਬਰ ਧੋਖਾਧੜੀ ਕਰਨ ਵਾਲਿਆਂ ਦਾ ਪਤਾ ਲਗਾਉਣ ਵਿੱਚ ਬਹੁਤ ਮਦਦਗਾਰ ਹੋਵੇਗਾ।

Sim Binding ਕੀ ਹੈ?

ਦੱਸ ਦਈਏ ਕਿ ਸਿਮ ਬਾਈਡਿੰਗ ਇੱਕ ਸੁਰੱਖਿਆ ਵਿਸ਼ੇਸ਼ਤਾ ਹੈ, ਜਿਸ ਵਿੱਚ ਤੁਹਾਡੀ ਮੈਸੇਜਿੰਗ ਐਪ ਤੁਹਾਡੇ ਭੌਤਿਕ ਸਿਮ ਕਾਰਡ ਨਾਲ 'ਲਾਕ' ਹੋ ਜਾਂਦੀ ਹੈ। ਸੌਖੇ ਸ਼ਬਦਾਂ ਵਿੱਚ, ਤੁਹਾਡਾ ਖਾਤਾ ਸਿਰਫ਼ ਉਦੋਂ ਹੀ ਕੰਮ ਕਰੇਗਾ, ਜਦੋਂ ਤੁਹਾਡਾ ਰਜਿਸਟਰਡ ਸਿਮ ਕਾਰਡ ਤੁਹਾਡੇ ਫੋਨ ਵਿੱਚ ਪਾਇਆ ਜਾਂਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਹੈਕਰਾਂ ਅਤੇ ਸਾਈਬਰ ਅਪਰਾਧੀਆਂ ਨੂੰ ਕਿਸੇ ਹੋਰ ਡਿਵਾਈਸ 'ਤੇ ਤੁਹਾਡੇ ਨੰਬਰ ਦੀ ਵਰਤੋਂ ਕਰਨ ਤੋਂ ਰੋਕੇਗਾ।

1 ਮਾਰਚ ਤੋਂ ਲਾਗੂ ਹੋਣ ਵਾਲੇ ਨਿਯਮਾਂ ਬਾਰੇ ਹੋਰ ਜਾਣਕਾਰੀ

ਜਾਣਕਾਰੀ ਅਨੁਸਾਰ, 1 ਮਾਰਚ ਤੋਂ, ਜਦੋਂ ਕੋਈ ਵਿਅਕਤੀ ਕਿਸੇ ਮੈਸੇਜਿੰਗ ਐਪ ਨੂੰ ਸਿਮ ਬਾਈਡਿੰਗ ਨਾਲ ਜੋੜਦਾ ਹੈ, ਤਾਂ ਐਪ ਸਿਰਫ਼ ਉਸ ਡਿਵਾਈਸ 'ਤੇ ਖੁੱਲ੍ਹੇਗਾ, ਜਿਸ ਵਿੱਚ ਸਿਮ ਪਾਇਆ ਗਿਆ ਹੈ। ਜੇਕਰ ਸਿਮ ਨੂੰ ਫ਼ੋਨ 'ਚੋਂ ਕੱਢਿਆ ਜਾਂਦਾ ਹੈ ਤਾਂ ਐਪ ਵੀ ਕੰਮ ਕਰਨਾ ਵੀ ਬੰਦ ਕਰ ਦੇਵੇਗਾ।

ਦੂਰਸੰਚਾਰ ਵਿਭਾਗ (DoT) ਨੇ 28 ਨਵੰਬਰ, 2025 ਨੂੰ ਸਿਮ-ਬਾਈਡਿੰਗ ਨਿਯਮ ਜਾਰੀ ਕੀਤਾ ਸੀ ਅਤੇ ਕੰਪਨੀਆਂ ਨੂੰ ਇਸਨੂੰ ਪੂਰਾ ਕਰਨ ਲਈ 90 ਦਿਨ ਦਿੱਤੇ ਗਏ ਹਨ, ਜਿਸ ਦੀ ਆਖਰੀ ਤਰੀਕ 28 ਫਰਵਰੀ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਛੇ ਘੰਟੇ ਦਾ ਆਟੋ-ਲੌਗਆਉਟ ਨਿਯਮ ਵੱਖ-ਵੱਖ ਡਿਵਾਈਸਾਂ 'ਤੇ ਲੌਗਇਨ ਕੀਤੇ ਵੈੱਬ ਜਾਂ ਡੈਸਕਟੌਪ ਉਪਭੋਗਤਾਵਾਂ 'ਤੇ ਵੀ ਲਾਗੂ ਹੋਵੇਗਾ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਕੰਪਿਊਟਰ ਜਾਂ ਵੈੱਬ 'ਤੇ WhatsApp ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਹਰ ਛੇ ਘੰਟਿਆਂ ਬਾਅਦ QR ਕੋਡ ਦੀ ਵਰਤੋਂ ਕਰਕੇ ਦੁਬਾਰਾ ਲੌਗਇਨ ਕਰਨਾ ਪਵੇਗਾ।

Related Post