ਜਦੋਂ ਅਕਬਰ ਦੀ ਕਬਰ ਪੁੱਟ ਹੱਡੀਆਂ ਨੂੰ ਲਾ ਦਿੱਤੀ ਗਈ ਅੱਗ, ਔਰੰਗਜ਼ੇਬ ਵੀ ਰਹਿ ਗਿਆ ਸੀ ਹੈਰਾਨ

By  Jasmeet Singh March 20th 2024 03:57 PM

ਸੰਨ 1669 ਚੱਲ ਰਿਹਾ ਸੀ ਜਦੋਂ ਅਜੋਕੇ ਹਰਿਆਣਾ ਵਿੱਚ ਸਥਿਤ ਤਿਲਪਤ ਨਾਮ ਦੇ ਇੱਕ ਪਿੰਡ ਵਿੱਚ ਗੋਕੁਲਾ ਜਾਟ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ। ਉਸ ਸਮੇਂ ਭਾਰਤ ਔਰੰਗਜ਼ੇਬ ਦੇ ਰਾਜ ਅਧੀਨ ਸੀ, ਅਤੇ ਗੋਕੁਲਾ ਜਾਟ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਵਿਰੁੱਧ ਬਗਾਵਤ ਕਰ ਚੁੱਕਿਆ ਸੀ। ਇਸ ਬਗਾਵਤ ਦਾ ਕਾਰਨ ਮੁਗਲ ਸ਼ਾਸਨ ਦੌਰਾਨ ਇਸਲਾਮ ਧਰਮ ਦਾ ਪ੍ਰਚਾਰ ਅਤੇ ਕਿਸਾਨਾਂ 'ਤੇ ਟੈਕਸਾਂ ਵਿਚ ਵਾਧਾ ਸੀ। 

ਗੋਕੁਲਾ ਨੇ ਕਿਸਾਨਾਂ ਅਤੇ ਜਾਟਾਂ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਾਜੇ ਨੂੰ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਸਿਕੰਦਰਾ ਦੇ ਖੇਤਰਾਂ ਵਿੱਚ ਲਗਾਤਾਰ ਆਪਣੀ ਮੁਹਿੰਮ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਬਾਗ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਅਬਦੁਲ ਨਵੀ ਨੂੰ ਮਾਰ ਦਿੱਤਾ। ਅਬਦੁਲ ਮਥੁਰਾ ਵਿੱਚ ਇੱਕ ਮੁਗਲ ਸਿਪਾਹੀ ਸੀ। ਇਹ ਸਭ ਦੇਖ ਕੇ ਔਰੰਗਜ਼ੇਬ ਬਹੁਤ ਕ੍ਰੋਧਤ ਹੋ ਉਠਿਆ।

ਗੋਕੁਲਾ ਨੇ ਧਰਮ ਪਰਿਵਰਤਨ ਤੋਂ ਕੀਤਾ ਇਨਕਾਰ

ਔਰੰਗਜ਼ੇਬ ਨੇ ਆਪਣੇ ਨਵੇਂ ਕਮਾਂਡਰ ਹਸਨ ਅਲੀ ਨੂੰ ਮਥੁਰਾ ਭੇਜਿਆ। ਹਸਨ ਨਾਲ ਵੱਡੀ ਫੌਜ ਵੀ ਭੇਜੀ ਗਈ। ਇੰਨਾ ਹੀ ਨਹੀਂ ਇਸ ਬਗਾਵਤ ਨੂੰ ਕੁਚਲਣ ਲਈ ਔਰੰਗਜ਼ੇਬ ਨੇ ਖੁਦ ਵੀ ਮੁਗਲ ਫੌਜ ਨਾਲ ਮੈਦਾਨ-ਏ-ਜੰਗ ਦੀ ਲੜਾਈ ਵਿਚ ਹਿੱਸਾ ਲਿਆ। ਮੁਗ਼ਲ ਫ਼ੌਜ ਅਤੇ ਜਾਟ ਵਿਦਰੋਹੀਆਂ ਵਿਚਕਾਰ ਵੱਡੀ ਲੜਾਈ ਹੋਈ। 

ਅਖੀਰ ਔਰੰਗਜ਼ੇਬ ਦੀ ਜਿੱਤ ਹੋਈ ਅਤੇ ਗੋਕੁਲਾ ਨੂੰ ਕੈਦ ਕਰ ਲਿਆ ਗਿਆ। ਗੋਕੁਲਾ ਜਾਟ ਨੂੰ ਦੋ ਵਿਕਲਪ ਦਿੱਤੇ ਗਏ ਸਨ, ਜਾਂ ਤਾਂ ਉਹ ਅਤੇ ਉਸ ਦਾ ਪਰਿਵਾਰ ਇਸਲਾਮ ਧਾਰਨ ਕਰ ਲੈਣ ਜਾਂ ਮੌਤ ਨੂੰ ਗਲੇ ਲਗਾ ਲੈਣ। ਗੋਕੁਲਾ ਨੇ ਧਰਮ ਪਰਿਵਰਤਨ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੇ ਪਰਿਵਾਰ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਜਾਟ ਪੂਰੀ ਤਰ੍ਹਾਂ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਔਰੰਗਜ਼ੇਬ ਵਿਰੁੱਧ ਬਗਾਵਤ ਹੋਰ ਤੇਜ਼ ਕਰ ਦਿੱਤੀ।

ਅਕਬਰ ਦੀ ਕਬਰ ਨੂੰ ਪੁੱਟਣਾ ਅਤੇ ਉਸ ਦੀਆਂ ਹੱਡੀਆਂ ਨੂੰ ਸਾੜਨਾ

ਉਸ ਸਮੇਂ ਵੱਡੀ ਗਿਣਤੀ ਵਿੱਚ ਜਾਟ ਮਾਰੇ ਗਏ ਅਤੇ ਕਈ ਜਾਟ ਔਰਤਾਂ ਨੂੰ ਜੌਹਰ ਕਰਨਾ ਪਿਆ। ਗੋਕੁਲਾ ਤੋਂ ਬਾਅਦ ਵਿਦਰੋਹੀਆਂ ਦੀ ਅਗਵਾਈ ਬ੍ਰਜਰਾਜ ਜਾਟ ਅਤੇ ਉਸ ਦੇ ਭਤੀਜੇ ਰਾਜਾਰਾਮ ਜਾਟ ਨੇ ਕੀਤੀ। ਬਾਗੀ ਲਗਾਤਾਰ ਲੜ ਰਹੇ ਸਨ। ਉਨ੍ਹਾਂ ਨੇ ਗੁਰੀਲਾ ਮੁਹਿੰਮ ਦੀ ਮਦਦ ਨਾਲ ਬਗਾਵਤ ਜਾਰੀ ਰੱਖੀ। ਮੁਗਲੀਆ ਫੌਜ ਨੇ ਬ੍ਰਜਰਾਜ ਜਾਟ ਦਾ ਵੀ ਕਤਲ ਕਰਵਾ ਦਿੱਤਾ। ਬਾਦਸ਼ਾਹ ਔਰੰਗਜ਼ੇਬ ਨੇ ਮੁਗ਼ਲ ਸਿਪਾਹੀ ਸ਼ਫ਼ੀ ਖ਼ਾਨ ਨੂੰ ਜਾਟਾਂ ਖ਼ਿਲਾਫ਼ ਜੰਗ ਸ਼ੁਰੂ ਕਰਨ ਦਾ ਹੁਕਮ ਦਿੱਤਾ। 

ਜਾਟਾਂ ਨੇ ਵੀ ਔਰੰਗਜ਼ੇਬ ਨੂੰ ਸਬਕ ਸਿਖਾਉਣ ਅਤੇ ਗੋਕੁਲਾ ਦੀ ਮੌਤ ਦਾ ਬਦਲਾ ਲੈਣ ਦਾ ਫੈਸਲਾ ਕੀਤਾ। ਰਾਜਾਰਾਮ ਜਾਟ ਨੇ ਆਗਰਾ ਵਿੱਚ ਅਕਬਰ ਦੀ ਕਬਰ ਪੁੱਟ ਕੇ ਉਸ ਦੀਆਂ ਹੱਡੀਆਂ ਸਾੜ ਦਿੱਤੀਆਂ। ਇਸ ਦੇ ਨਾਲ ਹੀ ਅਕਬਰ ਦੀ ਸ਼ਰਾਧ ਦੀ ਰਸਮ ਵੀ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਕੀਤੀ ਗਈ। ਔਰੰਗਜ਼ੇਬ ਆਪਣੇ ਪੜਦਾਦੇ ਅਕਬਰ ਦੀ ਕਬਰ ਦੀ ਇਹ ਹਾਲਤ ਦੇਖ ਕੇ ਹੈਰਾਨ ਰਹਿ ਗਿਆ ਸੀ। 

ਇਹ ਖ਼ਬਰਾਂ ਵੀ ਪੜ੍ਹੋ: 

ਜਾਣੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਦੋਂ ਮਨਾਇਆ ਜਾਵੇਗਾ ਹੋਲਾ ਮਹੱਲਾ
ਕੇਂਦਰ ਨੇ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ IVF ਇਲਾਜ 'ਤੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ, ਜਾਣੋ ਕੀ ਹੈ IVF
ਬਲਕੌਰ ਸਿੰਘ ਨੇ ਮਾਨ ਸਰਕਾਰ ਨੂੰ ਦਿੱਤੀ ਖੁੱਲ੍ਹੀ ਚਣੌਤੀ; ਕਿਹਾ- 2 ਦਿਨ 'ਚ ਸਾਰੇ ਕਾਗਜ਼ ਕਰਾਂਗਾ ਪੇਸ਼
-  Zomato ਨੇ Non Veg ਨਾ ਖਾਣ ਵਾਲਿਆਂ ਲਈ ਸ਼ੁਰੂ ਕੀਤੀ ਵੱਖਰੀ ਡਿਲੀਵਰੀ, ਵਿਰੋਧ ਹੋਣ 'ਤੇ ਕੰਪਨੀ ਨੇ ਦਿੱਤਾ ਸਪੱਸ਼ਟੀਕਰਨ

Related Post