Pilot Shambhavi Pathak : ਕੌਣ ਸੀ ਅਜੀਤ ਪਵਾਰ ਦਾ ਜਹਾਜ਼ ਉਡਾਉਣ ਵਾਲੀ ਮਹਿਲਾ ਪਾਇਲਟ ਸ਼ੰਭਵੀ ਪਾਠਕ , ਕਿੰਨੇ ਸਾਲਾਂ ਦਾ ਸੀ ਤਜਰਬਾ ?
Pilot Shambhavi Pathak : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਐਨਸੀਪੀ ਮੁਖੀ ਅਜੀਤ ਪਵਾਰ (Ajit Pawar Killed ) (66) ਦੀ ਬੁੱਧਵਾਰ ਸਵੇਰੇ ਇੱਕ ਜਹਾਜ਼ ਹਾਦਸੇ (Ajit Pawar Plane Crash ) ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਬੁੱਧਵਾਰ ਸਵੇਰੇ 8:45 ਵਜੇ ਮਹਾਰਾਸ਼ਟਰ ਦੇ ਬਾਰਾਮਤੀ ‘ਚ ਹੋਇਆ ਹੈ। ਅਜੀਤ ਪਵਾਰ ਬਾਰਾਮਤੀ ਵਿੱਚ ਚੋਣਾਂ ਨਾਲ ਸਬੰਧਤ ਇੱਕ ਰੈਲੀ ਵਿੱਚ ਸ਼ਾਮਿਲ ਹੋਣ ਲਈ ਮੁੰਬਈ ਤੋਂ ਬਾਰਾਮਤੀ ਜਾ ਰਹੇ ਸਨ
Pilot Shambhavi Pathak : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਐਨਸੀਪੀ ਮੁਖੀ ਅਜੀਤ ਪਵਾਰ (Ajit Pawar Killed ) (66) ਦੀ ਬੁੱਧਵਾਰ ਸਵੇਰੇ ਇੱਕ ਜਹਾਜ਼ ਹਾਦਸੇ (Ajit Pawar Plane Crash ) ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਬੁੱਧਵਾਰ ਸਵੇਰੇ 8:45 ਵਜੇ ਮਹਾਰਾਸ਼ਟਰ ਦੇ ਬਾਰਾਮਤੀ ‘ਚ ਹੋਇਆ ਹੈ। ਅਜੀਤ ਪਵਾਰ ਬਾਰਾਮਤੀ ਵਿੱਚ ਚੋਣਾਂ ਨਾਲ ਸਬੰਧਤ ਇੱਕ ਰੈਲੀ ਵਿੱਚ ਸ਼ਾਮਿਲ ਹੋਣ ਲਈ ਮੁੰਬਈ ਤੋਂ ਬਾਰਾਮਤੀ ਜਾ ਰਹੇ ਸਨ।
ਉਨ੍ਹਾਂ ਦਾ ਜਹਾਜ਼ ਪੁਣੇ ਦੇ ਬਾਰਾਮਤੀ ਵਿੱਚ ਲੈਂਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ ਹੈ। ਅਜੀਤ ਪਵਾਰ ਦੇ ਨਾਲ, ਉਨ੍ਹਾਂ ਦੇ ਪੀਐਸਓ, ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਸਮੇਤ 5 ਹੋਰ ਲੋਕਾਂ ਦੀ ਵੀ ਮੌਤ ਹੋ ਗਈ। ਪਾਇਲਟਾਂ ਵਿੱਚੋਂ ਇੱਕ ਕੈਪਟਨ ਸ਼ੰਭਾਵੀ ਪਾਠਕ ਸੀ। ਸ਼ੰਭਾਵੀ ਪਾਠਕ ਅਜੀਤ ਪਵਾਰ ਦੇ ਕਰੈਸ਼ ਹੋਏ ਜਹਾਜ਼ ਦੀ ਕੋ-ਪਾਇਲਟ ਸੀ।
ਜਾਣਕਾਰੀ ਅਨੁਸਾਰ ਜਹਾਜ਼ ਨੂੰ ਤਜਰਬੇਕਾਰ ਕੈਪਟਨ ਸੁਮਿਤ ਅਤੇ ਫਸਟ ਅਫਸਰ ਸ਼ੰਭਾਵੀ ਪਾਠਕ ਉਡਾ ਰਹੇ ਸੀ। ਇਸ ਦੁਖਦਾਈ ਹਾਦਸੇ ਵਿੱਚ ਦੋਵੇਂ ਪਾਇਲਟਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਪਿੰਕੀ ਮਾਲੀ ਫਲਾਈਟ ਅਟੈਂਡੈਂਟ ਵਜੋਂ ਸੇਵਾ ਨਿਭਾ ਰਹੀ ਸੀ। ਹਾਦਸੇ ਵਿੱਚ ਸ਼ਾਮਲ ਜਹਾਜ਼ VSR ਵੈਂਚਰਸ ਦੀ ਮਲਕੀਅਤ ਵਾਲਾ ਇੱਕ Learjet 45 ਸੀ, ਜਿਸਦਾ ਰਜਿਸਟ੍ਰੇਸ਼ਨ ਨੰਬਰ VT-SSK ਸੀ।
ਸ਼ੰਭਵੀ ਪਾਠਕ ਦੇਸ਼ ਦੀਆਂ ਨਵੀਆਂ ਮਹਿਲਾ ਪਾਇਲਟਾਂ ਵਿੱਚੋਂ ਇੱਕ ਸੀ ,ਜੋ ਕਾਰਪੋਰੇਟ ਅਤੇ ਚਾਰਟਰ ਏਵੀਏਸ਼ਨ ਵਿੱਚ ਆਪਣੀ ਪਛਾਣ ਬਣਾ ਰਹੀ ਸੀ। ਉਸਨੇ ਮੁੰਬਈ ਵਿੱਚ ਪੜ੍ਹਾਈ ਕੀਤੀ ਅਤੇ ਮੁੰਬਈ ਯੂਨੀਵਰਸਿਟੀ ਤੋਂ ਏਅਰੋਨੌਟਿਕਸ ਅਤੇ ਏਵੀਏਸ਼ਨ ਸਾਇੰਸ ਵਿੱਚ ਬੀ.ਐਸ.ਸੀ. ਦੀ ਡਿਗਰੀ ਹਾਸਿਲ ਕੀਤੀ ਸੀ। ਪਾਇਲਟ ਬਣਨ ਲਈ ਪਾਠਕ ਨੇ ਨਿਊਜ਼ੀਲੈਂਡ ਇੰਟਰਨੈਸ਼ਨਲ ਕਮਰਸ਼ੀਅਲ ਪਾਇਲਟ ਅਕੈਡਮੀ ਤੋਂ ਕਮਰਸ਼ੀਅਲ ਪਾਇਲਟ ਦੀ ਟ੍ਰੇਨਿੰਗ ਲਈ ਸੀ।
ਉਸਨੇ 2018 ਅਤੇ 2019 ਦੇ ਵਿਚਕਾਰ ਪ੍ਰੋਫੈਸ਼ਨਲ ਉਡਾਣ ਸਿੱਖੀ, ਜਿੱਥੇ ਉਸਨੂੰ ਨਿਊਜ਼ੀਲੈਂਡ ਸਿਵਲ ਏਵੀਏਸ਼ਨ ਅਥਾਰਟੀ ਤੋਂ ਕਮਰਸ਼ੀਅਲ ਪਾਇਲਟ ਲਾਇਸੈਂਸ ਵੀ ਮਿਲਿਆ। ਉਸ ਕੋਲ ਇੱਕ ਕਮਰਸ਼ੀਅਲ ਪਾਇਲਟ ਲਾਇਸੈਂਸ (CPL) ਨਾਲ ਫਲਾਈਟ ਇੰਸਟ੍ਰਕਟਰ ਰੇਟਿੰਗ (A) ਵੀ ਸੀ। ਆਪਣੇ ਕਰੀਅਰ ਦੇ ਸ਼ੁਰੂ ਵਿੱਚ ਉਹ ਮੱਧ ਪ੍ਰਦੇਸ਼ ਫਲਾਇੰਗ ਕਲੱਬ ਨਾਲ ਜੁੜੀ ਅਤੇ ਬਾਅਦ ਵਿੱਚ VSR ਏਵੀਏਸ਼ਨ ਲਈ ਲੀਅਰਜੈੱਟ ਵਰਗੇ ਵਪਾਰਕ ਜੈੱਟ ਉਡਾਉਣ ਲੱਗੀ। ਅਗਸਤ 2022 ਤੋਂ ਉਹ ਕਾਰਪੋਰੇਟ ਚਾਰਟਰ ਓਪਰੇਸ਼ਨਾਂ ਦਾ ਹਿੱਸਾ ਸੀ। ਹਵਾਬਾਜ਼ੀ ਉਦਯੋਗ ਦੇ ਅੰਦਰੂਨੀ ਸੂਤਰਾਂ ਅਨੁਸਾਰ ਸ਼ੰਭਵੀ ਤਕਨੀਕੀ ਤੌਰ 'ਤੇ ਮਜ਼ਬੂਤ ਸੀ ਅਤੇ ਉਸਨੂੰ ਲੰਬੀ ਦੂਰੀ ਦੀਆਂ ਉਡਾਣਾਂ ਲਈ ਸਿਖਲਾਈ ਦਿੱਤੀ ਜਾ ਰਹੀ ਸੀ। ਉਸਦਾ ਕਰੀਅਰ ਅਜੇ ਸ਼ੁਰੂਆਤੀ ਪੜਾਅ ਵਿੱਚ ਸੀ।
ਕਿਵੇਂ ਵਾਪਰਿਆ ਹਾਦਸਾ?
ਜਹਾਜ਼ ‘ਚ ਕੁੱਲ ਪੰਜ ਲੋਕ ਸਵਾਰ ਸਨ। ਘੱਟ ਦ੍ਰਿਸ਼ਟੀ ਕਾਰਨ ਇਹ ਹਾਦਸਾ ਹੋਇਆ। ਹਾਦਸਾ ਬਹੁਤ ਜਿਆਦਾ ਭਿਆਨਕ ਸੀ। ਹਾਦਸੇ ਤੋਂ ਬਾਅਦ ਇਲਾਕੇ ‘ਚ ਧੂੰਆਂ ਫੈਲ ਗਿਆ। ਅਜੀਤ ਪਵਾਰ ਨੇ ਅੱਜ ਸਵੇਰੇ ਇੱਕ ਵਿਸ਼ੇਸ਼ ਉਡਾਣ ਰਾਹੀਂ ਮੁੰਬਈ ਤੋਂ ਬਾਰਾਮਤੀ ਲਈ ਉਡਾਣ ਭਰੀ ਸੀ। ਬਾਰਾਮਤੀ ‘ਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪ੍ਰਚਾਰ ਰੈਲੀਆਂ ਕੀਤੀਆਂ ਜਾ ਰਹੀਆਂ ਸਨ।
ਜਹਾਜ਼ ‘ਚ ਕੌਣ-ਕੌਣ ਸੀ ਸਵਾਰ?
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਜਹਾਜ਼ ‘ਚ ਸਵਾਰ ਸਨ, ਦੋ ਹੋਰ ਲੋਕਾਂ (ਇੱਕ ਪੀਐਸਓ ਤੇ ਇੱਕ ਸਹਾਇਕ) ਤੇ ਦੋ ਚਾਲਕ ਦਲ ਦੇ ਮੈਂਬਰ (ਪੀਆਈਸੀ ਐਫਓ) ਸਵਾਰ ਸਨ। ਸ਼ੁਰੂਆਤੀ ਜਾਣਕਾਰੀ ਅਨੁਸਾਰ ਹਾਦਸੇ ‘ਚ ਕੋਈ ਵੀ ਨਹੀਂ ਬੱਚ ਸਕਿਆ ਹੈ।