Manipur Chief Minister Resign : ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੂੰ ਅਸਤੀਫ਼ਾ ਕਿਉਂ ਦੇਣਾ ਪਿਆ ? ਜਾਣੋ ਕਾਰਨ

ਸੂਬੇ ਵਿੱਚ ਭਾਜਪਾ ਸਰਕਾਰ ਦੀ ਅਗਵਾਈ ਕਰਨ ਵਾਲੇ ਬੀਰੇਨ ਸਿੰਘ ਨੇ ਮੌਜੂਦਾ ਰਾਜਨੀਤਿਕ ਘਟਨਾਕ੍ਰਮ ਦੇ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਅਸਤੀਫ਼ਾ ਕਈ ਮਹੀਨਿਆਂ ਦੀ ਅਸ਼ਾਂਤੀ ਅਤੇ ਪਾਰਟੀ ਦੇ ਅੰਦਰ ਅੰਦਰੂਨੀ ਵਿਚਾਰ-ਵਟਾਂਦਰੇ ਤੋਂ ਬਾਅਦ ਆਇਆ ਹੈ।

By  Aarti February 9th 2025 09:18 PM

Manipur Chief Minister Resign :  ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਐਤਵਾਰ ਨੂੰ ਮੇਈਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਨਸਲੀ ਹਿੰਸਾ ਅਤੇ ਪਾਰਟੀ ਵਿਧਾਇਕਾਂ ਵਿੱਚ ਅਸੰਤੁਸ਼ਟੀ ਦੇ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਇੰਫਾਲ ਦੇ ਰਾਜ ਭਵਨ ਵਿਖੇ ਰਾਜਪਾਲ ਅਜੈ ਕੁਮਾਰ ਭੱਲਾ ਨੂੰ ਆਪਣਾ ਅਸਤੀਫ਼ਾ ਸੌਂਪਿਆ।

ਸੂਬੇ ਵਿੱਚ ਭਾਜਪਾ ਸਰਕਾਰ ਦੀ ਅਗਵਾਈ ਕਰਨ ਵਾਲੇ ਬੀਰੇਨ ਸਿੰਘ ਨੇ ਮੌਜੂਦਾ ਰਾਜਨੀਤਿਕ ਘਟਨਾਕ੍ਰਮ ਦੇ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਅਸਤੀਫ਼ਾ ਕਈ ਮਹੀਨਿਆਂ ਦੀ ਅਸ਼ਾਂਤੀ ਅਤੇ ਪਾਰਟੀ ਦੇ ਅੰਦਰ ਅੰਦਰੂਨੀ ਵਿਚਾਰ-ਵਟਾਂਦਰੇ ਤੋਂ ਬਾਅਦ ਆਇਆ ਹੈ।

ਐਨ ਬੀਰੇਨ ਸਿੰਘ ਨੇ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਡੇਢ ਘੰਟੇ ਤੋਂ ਵੱਧ ਸਮੇਂ ਲਈ ਮੀਟਿੰਗ ਕੀਤੀ। ਇਹ ਮੁਲਾਕਾਤ ਦਿੱਲੀ ਸਥਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਹੋਈ। ਗ੍ਰਹਿ ਮੰਤਰੀ ਦੇ ਘਰੋਂ ਨਿਕਲਣ ਤੋਂ ਬਾਅਦ, ਬੀਰੇਨ ਸਿੰਘ ਸਿੱਧਾ ਇੰਫਾਲ ਵਾਪਸ ਚਲਾ ਗਿਆ।

ਇੰਫਾਲ ਪਹੁੰਚਦੇ ਹੀ, ਬੀਰੇਨ ਸਿੰਘ ਨੇ ਰਾਜਪਾਲ ਅਜੈ ਭੱਲਾ ਨੂੰ ਮਿਲਣ ਲਈ ਸਮਾਂ ਮੰਗਿਆ। ਅਜੇ ਭੱਲਾ ਨੇ ਸ਼ਾਮ 6.15 ਵਜੇ ਦਾ ਸਮਾਂ ਦਿੱਤਾ। ਇਸ ਤੋਂ ਬਾਅਦ, ਬੀਰੇਨ ਸਿੰਘ ਨੇ ਰਾਜਪਾਲ ਅਜੈ ਭੱਲਾ ਨਾਲ ਮੁਲਾਕਾਤ ਕੀਤੀ ਅਤੇ ਅਸਤੀਫਾ ਦੇ ਦਿੱਤਾ।

ਮਨੀਪੁਰ ਵਿਧਾਨ ਸਭਾ ਦਾ ਬਜਟ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਣਾ ਸੀ ਅਤੇ ਕਾਂਗਰਸ ਨੇ ਅਵਿਸ਼ਵਾਸ ਪ੍ਰਸਤਾਵ ਦਿੱਤਾ ਸੀ। ਅਸਤੀਫ਼ੇ ਦਾ ਮੁੱਖ ਕਾਰਨ ਕਾਂਗਰਸ ਦਾ ਅਵਿਸ਼ਵਾਸ ਪ੍ਰਸਤਾਵ ਰਿਹਾ ਹੈ।

ਐਨਡੀਏ ਦੀ ਸਹਿਯੋਗੀ ਐਨਪੀਪੀ ਪਿੱਛੇ ਹਟ ਗਈ ਸੀ ਅਤੇ ਪਾਰਟੀ ਦੇ ਅੰਦਰੂਨੀ ਆਗੂ ਬੀਰੇਨ ਸਿੰਘ ਦੇ ਸਖ਼ਤ ਵਿਰੁੱਧ ਸਨ। ਪਾਰਟੀ ਦੇ ਅੰਦਰ ਅਤੇ ਬਾਹਰੋਂ ਦਬਾਅ ਪੈਣ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ। ਦੋਵਾਂ ਪਾਸਿਆਂ ਤੋਂ ਉਸ 'ਤੇ ਅਸਤੀਫ਼ਾ ਦੇਣ ਦਾ ਦਬਾਅ ਸੀ।

ਇਲਜ਼ਾਮ ਸੀ ਕਿ ਬੀਰੇਨ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਰੱਖਿਆ ਨਹੀਂ ਕਰ ਸਕਿਆ। ਅਸਤੀਫ਼ੇ ਤੋਂ ਪਹਿਲਾਂ, ਪਿਛਲੇ ਇੱਕ ਹਫ਼ਤੇ ਵਿੱਚ ਮਨੀਪੁਰ ਵਿੱਚ ਰਾਜਨੀਤਿਕ ਗਤੀਵਿਧੀਆਂ ਤੇਜ਼ ਸਨ।

ਇਹ ਵੀ ਪੜ੍ਹੋ : Inhuman Treatment With Mother : ਝੱਜਰ ਵਿੱਚ ਬਜ਼ੁਰਗ ਮਾਂ ਨਾਲ ਪੁੱਤ ਵੱਲੋਂ ਅਣਮਨੁੱਖੀ ਸਲੂਕ; ਕਲਯੁੱਗੀ ਪੁੱਤ ਨੇ ਕੁੱਟ-ਕੁੱਟ ਮਾਰੀ ਮਾਂ

Related Post