Griha Pravesh Rituals : ਗ੍ਰਹਿ ਪ੍ਰਵੇਸ਼ ਦੌਰਾਨ ਦੁਲਹਨ ਕਿਉਂ ਗਿਰਾਉਂਦੀ ਹੈ ਚੌਲਾਂ ਦਾ ਕਲਸ ? ਜਾਣੋ ਇਸ ਪਿੱਛੇ ਦੀ ਵਜ੍ਹਾ
Griha Pravesh Rituals : ਇਸ ਸਮੇਂ ਵਿਆਹਾਂ ਦਾ ਸੀਜ਼ਨ ਪੂਰੇ ਜੋਰਾਂ 'ਤੇ ਹੈ। ਚਾਰੇ ਪਾਸੇ ਬੈਂਡ-ਵਾਜੇ ,ਮੰਡਪ ਅਤੇ ਬਾਰਾਤਾਂ ਦੀ ਰੌਣਕ ਦਿਖਾਈ ਦੇ ਰਹੀ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਨਵੰਬਰ ਤੋਂ ਫਰਵਰੀ ਤੱਕ ਦੇ ਸਮੇਂ ਨੂੰ ਵਿਆਹ ਲਈ ਸ਼ੁਭ ਸਮਾਂ ਮੰਨਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਵਿਆਹ ਸਿਰਫ਼ ਦੋ ਲੋਕਾਂ ਦਾ ਮੇਲ ਨਹੀਂ ਹੁੰਦਾ, ਸਗੋਂ ਦੋ ਪਰਿਵਾਰਾਂ, ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦਾ ਗਹਿਰਾ ਮੇਲ ਹੁੰਦਾ ਹੈ।
Griha Pravesh Rituals : ਇਸ ਸਮੇਂ ਵਿਆਹਾਂ ਦਾ ਸੀਜ਼ਨ ਪੂਰੇ ਜੋਰਾਂ 'ਤੇ ਹੈ। ਚਾਰੇ ਪਾਸੇ ਬੈਂਡ-ਵਾਜੇ ,ਮੰਡਪ ਅਤੇ ਬਾਰਾਤਾਂ ਦੀ ਰੌਣਕ ਦਿਖਾਈ ਦੇ ਰਹੀ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਨਵੰਬਰ ਤੋਂ ਫਰਵਰੀ ਤੱਕ ਦੇ ਸਮੇਂ ਨੂੰ ਵਿਆਹ ਲਈ ਸ਼ੁਭ ਸਮਾਂ ਮੰਨਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਵਿਆਹ ਸਿਰਫ਼ ਦੋ ਲੋਕਾਂ ਦਾ ਮੇਲ ਨਹੀਂ ਹੁੰਦਾ, ਸਗੋਂ ਦੋ ਪਰਿਵਾਰਾਂ, ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦਾ ਗਹਿਰਾ ਮੇਲ ਹੁੰਦਾ ਹੈ।
ਇਸ 'ਚ ਨਿਭਾਈ ਜਾ ਵਾਲੀ ਹਰ ਰਸਮ ਪਿੱਛੇ ਕੋਈ ਨਾ ਕੋਈ ਡੂੰਘਾ ਅਰਥ ਛੁਪਿਆ ਹੁੰਦਾ ਹੈ। ਅਜਿਹੀ ਹੀ ਇੱਕ ਰਸਮ ਹੈ ਗ੍ਰਹਿ ਪ੍ਰਵੇਸ਼ ਦੀ ਰਸਮ। ਗ੍ਰਹਿ ਪ੍ਰਵੇਸ਼ ਦੀ ਰਸਮ 'ਚ ਲਾੜੀ ਆਪਣੇ ਪੈਰਾਂ ਨਾਲ ਚੌਲਾਂ ਦਾ ਕਲਸ ਗਿਰਾਉਂਦੀ ਹੈ, ਆਪਣੇ ਸਹੁਰਿਆਂ ਦੇ ਘਰ ਵਿੱਚ ਪ੍ਰਵੇਸ਼ ਕਰਦੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਲਾੜੀ ਆਪਣੇ ਗ੍ਰਹਿ ਪ੍ਰਵੇਸ਼ ਦੌਰਾਨ ਚੌਲਾਂ ਦਾ ਕਲਸ ਕਿਉਂ ਗਿਰਾਉਂਦੀ ਹੈ? ਜਾਣੋ ਇਸ ਪਿੱਛੇ ਖਾਸ ਕਾਰਨ।
ਪਰੰਪਰਾ ਅਨੁਸਾਰ ਜਦੋਂ ਇੱਕ ਲਾੜੀ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਸਹੁਰਿਆਂ ਦੇ ਘਰ ਵਿੱਚ ਕਦਮ ਰੱਖਦੀ ਹੈ ਤਾਂ ਇਹ ਸਿਰਫ਼ ਇੱਕ ਨਵੀਂ ਜਗ੍ਹਾ ਨਹੀਂ ਹੁੰਦੀ, ਸਗੋਂ ਇੱਕ ਨਵੀਂ ਜ਼ਿੰਦਗੀ, ਨਵੀਆਂ ਜ਼ਿੰਮੇਵਾਰੀਆਂ ਅਤੇ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਹੁੰਦੀ ਹੈ। ਇਸ ਮੌਕੇ 'ਤੇ ਕੀਤੀ ਜਾਣ ਵਾਲੀ ਸਭ ਤੋਂ ਮਹੱਤਵਪੂਰਨ ਰਸਮ ਚੌਲਾਂ ਨਾਲ ਭਰੇ ਹੋਏ ਕਲਸ ਨੂੰ ਆਪਣੇ ਪੈਰ ਨਾਲ ਅੱਗੇ ਗਿਰਾਉਣਾ ਹੈ।
ਜਦੋਂ ਦੁਲਹਨ ਚੌਲਾਂ ਨਾਲ ਭਰੇ ਕਲਸ ਨੂੰ ਆਪਣੇ ਸੱਜੇ ਪੈਰ ਨਾਲ ਗਿਰਾ ਕੇ ਘਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਇਸ ਦਾ ਅਰਥ ਹੁੰਦਾ ਹੈ ਕਿ ਉਹ ਘਰ ਵਿੱਚ ਭੋਜਨ, ਦੌਲਤ ਅਤੇ ਚੰਗੀ ਕਿਸਮਤ ਲੈ ਕੇ ਆ ਰਹੀ ਹੈ। ਇਹ ਦਰਸਾਉਂਦਾ ਹੈ ਕਿ ਉਸਦੇ ਆਉਣ ਨਾਲ ਹੁਣ ਘਰ ਪੂਰਾ ਹੋ ਗਿਆ ਹੈ। ਜਿਵੇਂ ਦੇਵੀ ਲਕਸ਼ਮੀ ਘਰ ਵਿੱਚ ਪ੍ਰਵੇਸ਼ ਕਰਦੀ ਹੈ, ਉਸੇ ਤਰ੍ਹਾਂ ਨਵੀਂ ਨੂੰਹ ਆਪਣੇ ਨਵੇਂ ਪਰਿਵਾਰ ਲਈ ਸ਼ੁਭ ਅਤੇ ਖੁਸ਼ਹਾਲੀ ਲਿਆਉਂਦੀ ਹੈ।
ਦੁਲਹਨ ਹੁੰਦੀ ਹੈ ਮਾਂ ਲਕਸ਼ਮੀ ਦਾ ਪ੍ਰਤੀਕ
ਪਰੰਪਰਾ ਅਨੁਸਾਰ ਇਸ ਰਸਮ ਵਿੱਚ ਚੌਲ ਅਤੇ ਕਲਸ ਨੂੰ ਖੁਸ਼ਹਾਲੀ ਅਤੇ ਦੌਲਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਇਹ ਦਰਸਾਉਂਦਾ ਹੈ ਕਿ ਜਿਸ ਘਰ ਵਿੱਚ ਨਵੀਂ ਦੁਲਹਨ ਪ੍ਰਵੇਸ਼ ਕਰਦੀ ਹੈ, ਉਸ ਘਰ ਵਿੱਚ ਕਦੇ ਵੀ ਭੋਜਨ, ਦੌਲਤ ਅਤੇ ਖੁਸ਼ੀ ਦੀ ਕਮੀ ਨਹੀਂ ਹੋਵੇਗੀ। ਇਸ ਤਰ੍ਹਾਂ ਚੌਲਾਂ ਦਾ ਕਲਸ ਸੁੱਟਣਾ ਸਿਰਫ਼ ਇੱਕ ਰਸਮ ਨਹੀਂ ਹੈ, ਸਗੋਂ ਗ੍ਰਹਿਲਕਸ਼ਮੀ ਦੇ ਰੂਪ ਵਿੱਚ ਦੁਲਹਨ ਦੇ ਸਤਿਕਾਰ ਦਾ ਪ੍ਰਤੀਕ ਹੈ ਅਤੇ ਖੁਸ਼ਹਾਲੀ ਦੇ ਆਗਮਨ ਦਾ ਇੱਕ ਸ਼ੁਭ ਪ੍ਰਤੀਕ ਹੈ।
ਰਸਮ ਦੀ ਮਹੱਤਤਾ ਜਾਣੋ
ਹਿੰਦੂ ਧਰਮ ਵਿੱਚ ਗ੍ਰਹਿ ਪ੍ਰਵੇਸ਼ ਦੇ ਸਮੇਂ ਲਾੜੀ ਦੁਆਰਾ ਚੌਲਾਂ ਦੇ ਕਲਸ ਨੂੰ ਆਪਣੇ ਪੈਰ ਨਾਲ ਸੁੱਟਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਜਦੋਂ ਕਿ ਆਮ ਮੌਕਿਆਂ 'ਤੇ ਭੋਜਨ ਨੂੰ ਪੈਰਾਂ ਨਾਲ ਛੂਹਣਾ ਅਸ਼ੁੱਭ ਮੰਨਿਆ ਜਾਂਦਾ ਹੈ, ਇਸ ਮੌਕੇ 'ਤੇ ਇਸ ਕੰਮ ਨੂੰ ਸ਼ੁਭ ਮੰਨਿਆ ਜਾਂਦਾ ਹੈ। ਜਦੋਂ ਨਵੀਂ ਦੁਲਹਨ ਗ੍ਰਹਿ ਪ੍ਰਵੇਸ ਦੌਰਾਨ ਆਪਣੇ ਸੱਜੇ ਪੈਰ ਨਾਲ ਚੌਲਾਂ ਦੇ ਕਲਸ ਨੂੰ ਹਲਕਾ ਜਿਹਾ ਪੈਰ ਮਾਰਦੀ ਹੈ ਤਾਂ ਇਹ ਦਰਸਾਉਂਦਾ ਹੈ ਕਿ ਉਹ ਆਪਣੇ ਨਾਲ ਦੇਵੀ ਲਕਸ਼ਮੀ ਦਾ ਸਵਾਗਤ ਕਰ ਰਹੀ ਹੈ। ਸ਼ਾਸਤਰਾਂ ਅਨੁਸਾਰ ਇੱਕ ਔਰਤ ਨੂੰ ਦੇਵੀ ਦਾ ਪ੍ਰਗਟਾਵਾ ਮੰਨਿਆ ਜਾਂਦਾ ਹੈ, ਅਤੇ ਇਸ ਲਈ ਉਸਦੇ ਸ਼ੁਭ ਕਦਮਾਂ ਨੂੰ ਸਕਾਰਾਤਮਕ ਊਰਜਾ ਅਤੇ ਸ਼ੁਭਤਾ ਦਾ ਸੰਕੇਤ ਮੰਨਿਆ ਜਾਂਦਾ ਹੈ।