Bathinda News : ਜੰਗਲੀ ਸੂਰਾਂ ਨੇ ਖਰਾਬ ਕੀਤੀ ਕਿਸਾਨਾਂ ਦੀ ਪੱਕੀ ਪਕਾਈ ਫਸਲ, ਪੀੜਤ ਕਿਸਾਨਾਂ ਨੇ ਕੀਤੀ ਇਹ ਮੰਗ

ਪੰਜਾਬ ਦੇ ਕਿਸਾਨਾਂ ਤੇ ਕਦੇ ਕੁਦਰਤ ਦੀ ਅਤੇ ਕਦੇ ਸਰਕਾਰਾਂ ਦੀ ਮਾਰ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੁਣ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਲਕਾਣਾ ਦੇ ਕਿਸਾਨਾਂ ਨੂੰ ਜੰਗਲੀ ਸੂਰਾਂ ਨੇ ਪਰੇਸ਼ਾਨ ਕੀਤਾ ਹੋਇਆ ਹੈ।

By  Aarti January 27th 2026 02:13 PM

Bathinda News :  ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੀ ਸਬਜੀ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਕਿਸਾਨਾਂ ਦੀ ਪੱਕੀ ਫਸਲ ਨੂੰ ਰਾਤ ਸਮੇਂ ਜੰਗਲੀ ਸੂਰਾਂ ਵੱਲੋਂ ਖਰਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜੰਗਲੀ ਸੂਰ ਕਿਸਾਨਾਂ ਦੀਆਂ ਫਸਲਾਂ ਖਰਾਬ ਕਰ ਰਹੇ ਹਨ, ਕਿਸਾਨਾਂ ਦੀ ਕਣਕ, ਸਰੋਂ ਅਤੇ ਆਲੂ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਕਿਸਾਨਾਂ ਨੇ ਹੁਣ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨ੍ਹਾਂ ਦਾ ਹੱਲ ਕਰਨ ਦੀ ਮੰਗ ਕੀਤੀ ਹੈ। 

ਪੰਜਾਬ ਦੇ ਕਿਸਾਨਾਂ ਤੇ ਕਦੇ ਕੁਦਰਤ ਦੀ ਅਤੇ ਕਦੇ ਸਰਕਾਰਾਂ ਦੀ ਮਾਰ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੁਣ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਲਕਾਣਾ ਦੇ ਕਿਸਾਨਾਂ ਨੂੰ ਜੰਗਲੀ ਸੂਰਾਂ ਨੇ ਪਰੇਸ਼ਾਨ ਕੀਤਾ ਹੋਇਆ ਹੈ। ਦੱਸ ਦਈਏ ਕਿ ਰਾਤ ਸਮੇਂ ਜੰਗਲੀ ਸੂਰ ਉਨ੍ਹਾਂ ਦੀਆਂ ਪੱਕੀਆਂ ਫਸਲਾਂ ਖਰਾਬ ਕਰ ਦਿੰਦੇ ਹਨ।

ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਲਗਾਤਾਰ ਕਈ ਸਾਲਾਂ ਤੋਂ ਉਨ੍ਹਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ ਪਰ ਇਸ ਵੱਲ ਨਾ ਹੀ ਤਾਂ ਪ੍ਰਸ਼ਾਸਨ ਤੇ ਨਾ ਹੀ ਸਰਕਾਰ ਕੋਈ ਧਿਆਨ ਦੇ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ , ਸਰੋਂ ਅਤੇ ਆਲੂ ਦੀ ਫਸਲ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। 

ਉਨ੍ਹਾਂ ਇਹ ਵੀ ਦੱਸਿਆ ਕਿ ਰਾਤ ਸਮੇਂ ਕਈ ਵਾਰ ਕਿਸਾਨਾਂ ਉੱਪਰ ਇਹ ਹਮਲਾ ਤੱਕ ਵੀ ਕਰ ਦਿੰਦੇ ਹਨ। ਕਿਸਾਨਾਂ ਨੇ ਹੁਣ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਹਨਾਂ ਦਾ ਹੱਲ ਕਰਨ ਦੀ ਮੰਗ ਚੁੱਕੀ ਹੈ। 

ਇਹ ਵੀ ਪੜ੍ਹੋ : ਕੀ ਹੁਣ SYL ਮੁੱਦੇ ’ਤੇ ਨਿਕਲੇਗਾ ਹੱਲ ? ਪੰਜਾਬ ਤੇ ਹਰਿਆਣਾ ਵਿਚਾਲੇ ਹੋਈ ਮੀਟਿੰਗ, CM ਮਾਨ ਨੇ ਆਖੀ ਇਹ ਗੱਲ

Related Post