ਕੀ ਹੁਣ IPL ਚ KL ਰਾਹੁਲ-ਗੌਤਮ ਗੰਭੀਰ ਦੀ ਜੋੜੀ ਟੁੱਟੇਗੀ ? ਲਖਨਊ ਦੀ ਟੀਮ ਨੇ ਚੁੱਕਿਆ ਇਹ ਵੱਡਾ ਕਦਮ ਹੈ..

ਭਾਰਤੀ ਟੀਮ ਦੇ ਨਾਲ ਦੋ ਵਿਸ਼ਵ ਕੱਪ ਜਿੱਤਣ ਵਾਲੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਦਾ ਆਈ.ਪੀ.ਐੱਲ ਭਵਿੱਖ ਖ਼ਤਰੇ ਵਿੱਚ ਹੈ। ਇਹ ਸਭ ਆਈ.ਪੀ.ਐੱਲ ਟੀਮ ਲਖਨਊ ਸੁਪਰਜਾਇੰਟਸ (ਐੱਲ.ਐੱਸ.ਜੀ) ਦੇ ਵੱਡੇ ਕਦਮ ਨਾਲ ਹੋਇਆ, ਜਿਸਦਾ ਐਲਾਨ ਸ਼ੁੱਕਰਵਾਰ ਸ਼ਾਮ ਨੂੰ ਕੀਤਾ ਗਿਆ।

By  Shameela Khan July 14th 2023 08:49 PM -- Updated: July 14th 2023 08:56 PM

Cricket News:  ਭਾਰਤੀ ਟੀਮ ਦੇ ਨਾਲ ਦੋ ਵਿਸ਼ਵ ਕੱਪ ਜਿੱਤਣ ਵਾਲੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਦਾ ਆਈ.ਪੀ.ਐੱਲ ਭਵਿੱਖ ਖ਼ਤਰੇ ਵਿੱਚ ਹੈ। ਇਹ ਸਭ ਆਈ.ਪੀ.ਐੱਲ ਟੀਮ ਲਖਨਊ ਸੁਪਰਜਾਇੰਟਸ (ਐੱਲ.ਐੱਸ.ਜੀ) ਦੇ ਵੱਡੇ ਕਦਮ ਨਾਲ ਹੋਇਆ, ਜਿਸਦਾ ਐਲਾਨ ਸ਼ੁੱਕਰਵਾਰ ਸ਼ਾਮ ਨੂੰ ਕੀਤਾ ਗਿਆ।

ਸਾਬਕਾ ਭਾਰਤੀ ਬੱਲੇਬਾਜ਼ ਅਤੇ ਦੋ ਵਿਸ਼ਵ ਕੱਪ ਜੇਤੂ ਗੌਤਮ ਗੰਭੀਰ ਦਾ ਆਈ.ਪੀ.ਐੱਲ ਭਵਿੱਖ ਸੰਕਟ ਦੇ ਬੱਦਲਾਂ ਹੇਠ ਹੈ। ਇਹ ਸਭ ਆਈ.ਪੀ.ਐੱਲ ਟੀਮ ਲਖਨਊ ਸੁਪਰਜਾਇੰਟਸ ((ਐੱਲ.ਐੱਸ.ਜੀ) ਦੀ ਵੱਡੀ ਚਾਲ ਨਾਲ ਹੋਇਆ। ਇੰਨ੍ਹਾਂ ਹੀ ਨਹੀਂ, ਕਿਹਾ ਜਾ ਰਿਹਾ ਹੈ ਕਿ ਗੰਭੀਰ ਅਤੇ kl ਰਾਹੁਲ ਦੀ ਜੋੜੀ ਵੀ ਟੁੱਟ ਸਕਦੀ ਹੈ।


ਇਹ ਵੀ ਪੜ੍ਹੋ: ਕਪਤਾਨ ਰੋਹਿਤ ਸ਼ਰਮਾ ਨੇ ਜਿੱਤ ਸਬੰਧੀ ਲਿਆ ਇਹ ਵੱਡਾ ਫੈਸਲਾ, ਅਪਣਾਈ 6 ਸਾਲ ਪੁਰਾਣੀ ਚਾਲ

ਲਖਨਊ ਟੀਮ ਨੇ ਚੁਣਿਆ ਨਵਾਂ ਕੋਚ: 

ਇੱਕ ਵਾਰ ਵੀ ਖ਼ਿਤਾਬ ਨਾ ਜਿੱਤਣ ਵਾਲੀ ਲਖਨਊ ਸੁਪਰ ਜਾਇੰਟਸ ਟੀਮ (ਐੱਲ.ਐੱਸ.ਜੀ) ਨੇ ਕੋਚਿੰਗ ਸਟਾਫ ਵਿੱਚ ਵੱਡਾ ਬਦਲਾਅ ਕੀਤਾ ਹੈ। ਟੀਮ ਨੇ ਆਸਟਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਜਸਟਿਨ ਲੈਂਗਰ ਨੂੰ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ। ਇਸ ਨਾਲ ਉਹ ਐਂਡੀ ਫਲਾਵਰ ਦੀ ਥਾਂ ਲਵੇਗਾ।

ਖ਼ਤਰੇ ਵਿੱਚ ਗੰਭੀਰ ਦਾ ਭਵਿੱਖ:

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਫਰੈਂਚਾਈਜ਼ੀ ਵੱਲੋਂ ਸ਼ੁੱਕਰਵਾਰ ਨੂੰ ਕੀਤੀ ਗਈ ਘੋਸ਼ਣਾ ਨੇ ਟੀਮ ਦੇ 'ਮੈਂਟਰ' ਅਤੇ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੇ ਭਵਿੱਖ 'ਤੇ ਵੀ ਸ਼ੱਕ ਪੈਦਾ ਕੀਤਾ ਹੈ, ਜਿਸ ਨੂੰ 2022 ਸੀਜ਼ਨ 'ਚ ਭੂਮਿਕਾ ਲਈ ਸ਼ਾਮਲ ਕੀਤਾ ਗਿਆ ਸੀ। ਲੈਂਗਰ ਆਸਟ੍ਰੇਲੀਆਈ ਟੀਮ ਦੇ ਕੋਚ ਵੀ ਰਹਿ ਚੁੱਕੇ ਹਨ। ਫਰੈਂਚਾਇਜ਼ੀ ਨੇ ਇਕ ਬਿਆਨ 'ਚ ਕਿਹਾ, 'ਲਖਨਊ ਸੁਪਰ ਜਾਇੰਟਸ ਨੇ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਕੋਚ ਅਤੇ ਬੱਲੇਬਾਜ਼ ਜਸਟਿਨ ਲੈਂਗਰ ਨੂੰ ਆਪਣੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਇਸ ਨਾਲ ਐਂਡੀ ਫਲਾਵਰ ਨਾਲ 2 ਸਾਲ ਦਾ ਕਰਾਰ ਵੀ ਖਤਮ ਹੋ ਗਿਆ। ਲਖਨਊ ਸੁਪਰ ਜਾਇੰਟਸ ਟੀਮ ਐਂਡੀ ਫਲਾਵਰ ਦੇ ਯੋਗਦਾਨ ਲਈ ਧੰਨਵਾਦ ਕਰਦੀ ਹੈ।

ਲੈਂਗਰ ਨੇ ਠੁਕਰਾ ਦਿੱਤੀ ਇਹ ਪੇਸ਼ਕਸ਼: 

ਜਸਟਿਨ ਲੈਂਗਰ ਨੂੰ ਮਈ 2018 ਵਿੱਚ ਆਸਟਰੇਲੀਆਈ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਆਸਟ੍ਰੇਲੀਆ ਨੇ ਏਸ਼ੇਜ਼ ਸੀਰੀਜ਼ 'ਚ ਇੰਗਲੈਂਡ ਨੂੰ ਹਰਾਇਆ ਸੀ। ਸਾਲ 2021 ਵਿੱਚ ਆਸਟ੍ਰੇਲੀਆ ਨੇ ਵੀ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ ਪਰਥ ਸਕਾਰਚਰਜ਼ ਨੇ ਲੈਂਗਰ ਦੀ ਅਗਵਾਈ 'ਚ ਤਿੰਨ ਵਾਰ ਬਿਗ ਬੈਸ਼ ਲੀਗ (BBL) ਦਾ ਖਿਤਾਬ ਵੀ ਜਿੱਤਿਆ। ਲੈਂਗਰ ਨੇ ਕ੍ਰਿਕਟ ਆਸਟ੍ਰੇਲੀਆ (CA) ਦੀ ਛੋਟੀ ਮਿਆਦ ਦੇ ਸਮਝੌਤੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ।

ਇਹ ਵੀ ਪੜ੍ਹੋ: ਕਪਤਾਨ ਰੋਹਿਤ ਸ਼ਰਮਾ ਨੇ ਜਿੱਤ ਸਬੰਧੀ ਲਿਆ ਇਹ ਵੱਡਾ ਫੈਸਲਾ, ਅਪਣਾਈ 6 ਸਾਲ ਪੁਰਾਣੀ ਚਾਲ


Related Post