Maut Ki Reel : ਅਸਲ ਜ਼ਿੰਦਗੀ ਤੇ ਭਾਰੂ ਪਈ Reel Life, ਫਾਂਸੀ ਦਾ ਦ੍ਰਿਸ਼ ਫਿਲਮਾਉਂਦੇ ਸਮੇਂ ਫੰਦੇ ਨਾਲ ਲਟਕੀ ਮਹਿਲਾ

Maut Ki Reel : ਇਸ ਖਤਰਨਾਕ ਰੀਲ ਨੂੰ ਬਣਾਉਣ ਸਮੇਂ ਮੇਜ, ਮਹਿਲਾ ਦੇ ਪੈਰਾਂ ਦਾ ਸੰਤੁਲਨ ਵਿਗੜ ਗਿਆ ਤੇ ਉਹ ਲਟਕ ਗਈ। ਗਲੇ ਦੇ ਦੁਆਲੇ ਬਣਾਇਆ ਗਿਆ ਫਾਹਾ ਕੱਸਿਆ ਗਿਆ, ਜਿਸ ਕਾਰਨ ਉਸ ਦਾ ਦਮ ਘੁੱਟ ਗਿਆ ਤੇ ਮੌਤ ਹੋ ਗਈ।

By  KRISHAN KUMAR SHARMA February 7th 2026 06:13 PM -- Updated: February 7th 2026 06:21 PM

Maut Ki Reel : ਅਜੌਕੀ ਰੀਲ ਭਰੀ ਜ਼ਿੰਦਗੀ ਕਿਵੇਂ ਲੋਕਾਂ ਨੂੰ ਆਪਣੇ ਵੱਸ 'ਚ ਕਰਕੇ ਜ਼ਿੰਦਗੀਆਂ ਖਰਾਬ ਕਰ ਰਹੀ ਹੈ, ਇਸ ਦੀ ਇੱਕ ਰੂਹ ਕੰਬਾਊ ਘਟਨਾ ਯੂਪੀ (UP News) ਤੋਂ ਸਾਹਮਣੇ ਆਈ ਹੈ। ਘਰ 'ਚ ਇੱਕ ਔਰਤ ਰੀਲ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰੰਤੂ ਇਹ ਰੀਲ (Instagram Reel Accident)  ਉਸ ਦੀ ਮੌਤ ਦੀ ਰੀਅਲ ਕਹਾਣੀ ਬਣ ਗਈ।

ਮੇਜ ਤੋਂ ਫਿਸਲਿਆ ਪੈਰ...

ਇਹ ਘਟਨਾ ਬੰਦਾ ਜ਼ਿਲ੍ਹੇ ਦੇ ਬਾਬੇਰੂ ਕੋਤਵਾਲੀ ਕਸਬੇ ਦੇ ਇੱਕ ਪਿੰਡ ਕਰੂਦਿਆ ਪੁਰਵਾ ਵਿੱਚ ਵਾਪਰੀ। ਪਰਿਵਾਰ ਅਨੁਸਾਰ, 27 ਸਾਲਾ ਮੋਹਿਨੀ ਨੂੰ ਅਕਸਰ ਵੱਖ ਵੱਖ ਤਰ੍ਹਾਂ ਦੀਆਂ ਨਵੀਆਂ ਰੀਲਾਂ ਬਣਾਉਣ ਦਾ ਸ਼ੌਕ ਸੀ। ਇੱਕ ਦਿਨ, ਉਸਦਾ ਪਤੀ ਜਗਦੀਸ਼ ਕੰਮ ਦੀ ਭਾਲ ਵਿੱਚ ਬਾਹਰ ਗਿਆ ਸੀ। ਇਸ ਦੌਰਾਨ ਉਹ ਘਰ ਵਿੱਚ ਇਕੱਲੀ ਸੀ ਅਤੇ ਇੱਕ ਰੀਲ ਬਣਾ ਰਹੀ ਸੀ, ਜਿਸ ਦੀ ਫਿਲਮਾਉਣ ਦੌਰਾਨ ਉਹ ਇੱਕ ਮੇਜ 'ਤੇ ਖੜੀ ਸੀ ਅਤੇ ਆਪਣੇ ਗਲ ਦੇ ਆਲੇ-ਦੁਆਲੇ ਇੱਕ ਫਾਹਾ ਬਣਾਇਆ ਹੋਇਆ ਸੀ। ਹਾਲਾਂਕਿ, ਇਸ ਖਤਰਨਾਕ ਰੀਲ ਨੂੰ ਬਣਾਉਣ ਸਮੇਂ ਮੇਜ, ਮਹਿਲਾ ਦੇ ਪੈਰਾਂ ਦਾ ਸੰਤੁਲਨ ਵਿਗੜ ਗਿਆ ਤੇ ਉਹ ਲਟਕ ਗਈ। ਗਲੇ ਦੇ ਦੁਆਲੇ ਬਣਾਇਆ ਗਿਆ ਫਾਹਾ ਕੱਸਿਆ ਗਿਆ, ਜਿਸ ਕਾਰਨ ਉਸ ਦਾ ਦਮ ਘੁੱਟ ਗਿਆ ਤੇ ਮੌਤ ਹੋ ਗਈ।

ਬੱਚੀ ਦੀਆਂ ਚੀਕਾਂ ਤੋਂ ਗੁਆਂਢੀਆਂ ਨੂੰ ਘਟਨਾ ਬਾਰੇ ਲੱਗਿਆ ਪਤਾ

ਰੂਹ ਕੰਬਾਊ ਇਸ ਘਟਨਾ ਨੇ ਔਨਲਾਈਨ ਸਮੱਗਰੀ ਬਣਾਉਣ ਦੀ ਵੱਧ ਰਹੀ ਲਤ ਅਤੇ ਇਸ ਨਾਲ ਜੁੜੇ ਖ਼ਤਰਿਆਂ ਨੂੰ ਉਜਾਗਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿੱਚ ਫਾਂਸੀ ਦੇ ਦ੍ਰਿਸ਼ ਨੂੰ ਦਰਸਾਇਆ ਜਾਣਾ ਸੀ। ਇਹ ਦੁਖਦਾਈ ਘਟਨਾ ਉਦੋਂ ਸਾਹਮਣੇ ਆਈ, ਜਦੋਂ ਮੋਹਿਨੀ ਦੀ ਚਾਰ ਸਾਲ ਦੀ ਧੀ ਕਮਰੇ ਵਿੱਚ ਦਾਖਲ ਹੋਈ ਅਤੇ ਆਪਣੀ ਮਾਂ ਨੂੰ ਬੇਹੋਸ਼ ਦੇਖਿਆ। ਇਹ ਵੇਖ ਕੇ ਬੱਚੀ ਉੱਚੀ-ਉੱਚੀ ਰੋਣ ਅਤੇ ਚੀਕਣ ਲੱਗ ਪਈ।

ਬੱਚੀ ਦੀਆਂ ਚੀਕਾਂ ਸੁਣ ਕੇ ਗੁਆਂਢੀ ਤੁਰੰਤ ਘਰ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।

Related Post