Sangrur ਦੇ ਪਿੰਡ ਬਾਲਦ ਕਲਾਂ ਚ ਜ਼ਮੀਨੀ ਵਿਵਾਦ ਕਾਰਨ ਵਿਧਵਾ ਔਰਤ ਦਾ ਉਸਦੇ ਭਤੀਜਿਆਂ ਨੇ ਕੀਤਾ ਕਤਲ

Sangrur News : ਸੰਗਰੂਰ ਦੇ ਪਿੰਡ ਬਾਲਦ ਕਲਾਂ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਜ਼ਮੀਨੀ ਵਿਵਾਦ ਕਾਰਨ ਇੱਕ ਵਿਧਵਾ ਔਰਤ ਦਾ ਉਸਦੇ ਹੀ ਭਤੀਜਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਲਗਭਗ 50 ਸਾਲਾ ਮਨਜੀਤ ਕੌਰ ਵਜੋਂ ਹੋਈ ਹੈ, ਜੋ ਆਪਣੇ ਘਰ ਵਿੱਚ ਆਪਣੇ ਕੁਆਰੇ ਬੱਚਿਆਂ ਨਾਲ ਰਹਿ ਰਹੀ ਸੀ

By  Shanker Badra January 24th 2026 05:02 PM

Sangrur News : ਸੰਗਰੂਰ ਦੇ ਪਿੰਡ ਬਾਲਦ ਕਲਾਂ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਜ਼ਮੀਨੀ ਵਿਵਾਦ ਕਾਰਨ ਇੱਕ ਵਿਧਵਾ ਔਰਤ ਦਾ ਉਸਦੇ ਹੀ ਭਤੀਜਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਲਗਭਗ 50 ਸਾਲਾ ਮਨਜੀਤ ਕੌਰ ਵਜੋਂ ਹੋਈ ਹੈ, ਜੋ ਆਪਣੇ ਘਰ ਵਿੱਚ ਆਪਣੇ ਕੁਆਰੇ ਬੱਚਿਆਂ ਨਾਲ ਰਹਿ ਰਹੀ ਸੀ।

ਜਾਣਕਾਰੀ ਮੁਤਾਬਕ ਮਨਜੀਤ ਕੌਰ ਦੇ ਨਾਲੇ ਘਰ ਵਿੱਚ ਰਹਿੰਦੇ ਉਸਦੇ ਤਿੰਨ ਭਤੀਜੇ ਅਤੇ ਵੱਡੇ ਭਤੀਜੇ ਦੀ ਪਤਨੀ ਨਾਲ ਜਾਇਦਾਦ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਆਰੋਪੀਆਂ ਨੇ ਮਨਜੀਤ ਕੌਰ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਆਰੋਪ ਹੈ ਕਿ ਵੱਡੇ ਭਤੀਜੇ ਨੇ ਅੱਗ ਲੱਗੀ ਹੋਈ ਲੱਕੜ ਨਾਲ ਮਨਜੀਤ ਕੌਰ ਦੇ ਸਿਰ ‘ਤੇ ਵਾਰ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ।

ਜ਼ਖ਼ਮੀ ਮਨਜੀਤ ਕੌਰ ਨੂੰ ਪਹਿਲਾਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਬਾਅਦ ਵਿੱਚ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। PGI ਵਿੱਚ ਇਲਾਜ਼ ਦੌਰਾਨ 22 ਤਾਰੀਖ ਦੀ ਰਾਤ ਨੂੰ ਮਨਜੀਤ ਕੌਰ ਦੀ ਮੌਤ ਹੋ ਗਈ। 

ਪੁਲਿਸ ਨੇ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕਰਦੇ ਹੋਏ ਦੋ ਭਤੀਜਿਆਂ ਗੁਰਚੇਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ, ਜਦਕਿ ਤੀਜਾ ਭਤੀਜਾ ਮੱਘਰ ਸਿੰਘ ਅਤੇ ਬਲਵਿੰਦਰ ਦੀ ਪਤਨੀ ਰੀਨਾ ਕੌਰ ਫ਼ਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ।ਮਨਜੀਤ ਕੌਰ ਦੀ ਮੌਤ ਤੋਂ ਬਾਅਦ ਉਸਦਾ ਕੁਵਾਰਾ ਪੁੱਤਰ ਅਤੇ ਕੁਵਾਰੀ ਧੀ ਇਕੱਲੇ ਰਹਿ ਗਏ ਹਨ। ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਫ਼ਰਾਰ ਆਰੋਪੀਆਂ ਦੀ ਜਲਦ ਗਿਰਫ਼ਤਾਰੀ ਦੀ ਮੰਗ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਆਰੋਪੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।

Related Post