Sri Fatehgarh Sahib News : ਸਰਹਿੰਦ ਰੇਲਵੇ ਲਾਈਨ ’ਤੇ ਵੱਡਾ ਧਮਾਕਾ, ਧਮਾਕੇ ਨਾਲ ਰੇਲਵੇ ਲਾਈਨ ਨੂੰ ਉਡਾਉਣ ਦੀ ਕੀਤੀ ਗਈ ਕੋਸ਼ਿਸ਼
Sri Fatehgarh Sahib News : ਸ੍ਰੀ ਫਤਿਹਗੜ੍ਹ ਸਾਹਿਬ ’ਚ ਸਰਹਿੰਦ ਰੇਲਵੇ ਲਾਈਨ ’ਤੇ ਵੱਡਾ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਧਮਾਕੇ ਨਾਲ ਰੇਲਵੇ ਲਾਈਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਡੀਐਫਸੀ ਕਮਰਸ਼ੀਅਲ ਪ੍ਰਾਈਵੇਟ ਰੇਲਵੇ ਲਾਈਨ ਨੂੰ ਟਾਰਗੇਟ ਕੀਤਾ ਗਿਆ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਧਮਾਕੇ ’ਤੇ ਡੀਆਈਜੀ ਰੇਂਜ ਰੋਪੜ ਨੇ ਦੱਸਿਆ ਕਿ ਧਮਾਕੇ ਦੀ ਤੀਬਰਤਾ ਬਹੁਤ ਘੱਟ ਸੀ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਧਮਾਕੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਇਸ ਧਮਾਕੇ ਦੇ ਕਾਰਨ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਸੀ ਉਹ ਵੀ ਹੁਣ ਠੀਕ ਹਨ। ਜਾਂਚ ਲਈ ਏਜੰਸੀਆਂ ਨੂੰ ਬੁਲਾਇਆ ਗਿਆ ਹੈ। ਇਸ ਸਮੇਂ ਹੋਰ ਕੁਝ ਨਹੀਂ ਕਿਹਾ ਜਾ ਸਕਦਾ।
Deeply worried and shocked by the reported RDX blast on the railway line near Sirhind, Punjab. Such incidents are alarming and threaten the peace and security which was restored after decades of turmoil.
▪️My thoughts and prayers are with the affected. I pray for the swift… pic.twitter.com/fsCikUVNrY — Sukhbir Singh Badal (@officeofssbadal) January 24, 2026
ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋਇਆ। ਪ੍ਰੈਸ ਕਾਨਫਰੰਸ ਕਰਨ ਦੇ ਲਈ ਡੀਜੀਪੀ ਨੂੰ ਰੱਖ ਲਿਆ ਹੈ ਪਰ ਪੰਜਾਬ ’ਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਸਰਹੱਦ ਵਿਖੇ ਰੇਲਵੇ ਲਾਈਨ ’ਤੇ ਹੋਏ ਧਮਾਕੇ ਲਈ ਪੰਜਾਬ ਪੁਲਿਸ ਇੰਟੈਲੀਜੈਂਸ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ।
- PTC NEWS