Ludhiana ’ਚ ਐਮਬੀਏ ਕਰ ਰਹੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ; ਦੋਸਤ ’ਤੇ ਹੀ ਲੱਗੇ ਇਲਜ਼ਾਮ
Ludhiana News : ਲੁਧਿਆਣਾ ਵਿੱਚ ਇੱਕ ਐਮਬੀਏ ਕਰ ਰਹੇ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਉਸ ਨੂੰ ਉਸਦਾ ਦੋਸਤ ਘਰੋਂ ਲੈ ਕੇ ਗਿਆ ਸੀ ਅਤੇ ਜ਼ਖਮੀ ਹਾਲਤ ਵਿੱਚ ਉਸਨੂੰ ਡੀਐਮਸੀ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸਦੀ ਮੌਤ ਹੋ ਗਈ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਦੋਸਤ ਉੱਪਰ ਹੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। ਜਦਕਿ ਪੁਲਿਸ ਵੱਲੋਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ।।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਏਸੀਪੀ ਵੈਸਟ ਜਤਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਦੋਸਤ ਨਾਲ ਸ਼ੂਟਿੰਗ ਰੇਂਜ ਉੱਪਰ ਸ਼ੂਟਿੰਗ ਕਰ ਰਹੇ ਸਨ। ਜਿਸ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਪਰ ਪਰਿਵਾਰਿਕ ਮੈਂਬਰਾਂ ਵੱਲੋਂ ਦੋਸਤ ਉਪਰ ਹੀ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਬਿਆਨਾਂ ਦੇ ਅਧਾਰ ਉੱਪਰ ਮਾਮਲਾ ਦਰਜ ਕਰ ਲਿਆ ਹੈ ਜੋ ਵੀ ਜਾਂਚ ਵਿੱਚ ਆਵੇਗਾ ਉਸ ਦੇ ਆਧਾਰ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸਦੀ ਉਮਰ 25 ਸਾਲ ਤੋਂ 27 ਸਾਲ ਦੇ ਵਿਚਕਾਰ ਹੈ ਤੇ ਉਹ ਐਮਬੀਏ ਕਰਦਾ ਸੀ ਜਦ ਕਿ ਦੂਸਰਾ ਨੌਜਵਾਨ ਜਿਸ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ। ਉਹ ਪੈਰਾ ਉਲੰਪਿਕ ਦਾ ਖਿਡਾਰੀ ਹੈ ਅਤੇ ਖੇਡਾਂ ਵਿੱਚ ਵੀ ਜਾ ਕੇ ਆਇਆ ਹੈ ਜੋ ਵੀ ਜਾਂਚ ਵਿੱਚ ਆਵੇਗਾ ਉਸ ਆਧਾਰ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Jalandhar ’ਚ 10 ਫੁੱਟ ਡੂੰਘੀ ਖੱਡ ’ਚ ਡਿੱਗਣ ਕਾਰਨ 9 ਸਾਲਾਂ ਮਾਸੂਮ ਦੀ ਮੌਤ, ਪਤੰਗ ਲੁੱਟਦੇ ਸਮੇਂ ਵਾਪਰਿਆ ਹਾਦਸਾ
- PTC NEWS