WCL League 2025 : ਭਾਰਤ-ਪਾਕਿਸਤਾਨ ਵਿਚਾਲੇ ਨਹੀਂ ਹੋਵੇਗਾ ਪਹਿਲਾ ਸੈਮੀਫਾਈਨਲ! ਭਾਰਤੀ ਖਿਡਾਰੀਆਂ ਦਾ ਮੈਚ ਤੋਂ ਇਨਕਾਰ : ਰਿਪੋਰਟ

World Championship of Legends : ਇੰਡੀਆ ਚੈਂਪੀਅਨ ਨੇ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਜ਼ (WCL) ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਸੈਮੀਫਾਈਨਲ ਵੀਰਵਾਰ ਨੂੰ ਹੋਣਾ ਹੈ।

By  KRISHAN KUMAR SHARMA July 30th 2025 05:51 PM -- Updated: July 30th 2025 05:53 PM

World Championship of Legends : ਇੰਡੀਆ ਚੈਂਪੀਅਨ ਨੇ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਜ਼ (WCL) ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਸੈਮੀਫਾਈਨਲ ਵੀਰਵਾਰ ਨੂੰ ਹੋਣਾ ਹੈ। ਇੰਡੀਆ ਚੈਂਪੀਅਨ ਨੇ ਆਪਣੇ ਪੁਰਾਣੇ ਵਿਰੋਧੀ ਵਿਰੁੱਧ ਮੁਕਾਬਲੇ ਵਾਲੇ ਮੈਚਾਂ ਵਿੱਚ ਹਿੱਸਾ ਨਾ ਲੈਣ ਦੇ ਆਪਣੇ ਪੁਰਾਣੇ ਸਟੈਂਡ ਨੂੰ ਬਰਕਰਾਰ ਰੱਖਿਆ ਹੈ।

ਇੰਡੀਆ ਚੈਂਪੀਅਨ ਨੇ ਮੰਗਲਵਾਰ ਨੂੰ ਆਪਣੇ ਆਖਰੀ ਗਰੁੱਪ ਮੈਚ ਵਿੱਚ ਵੈਸਟਇੰਡੀਜ਼ ਚੈਂਪੀਅਨਜ਼ ਨੂੰ ਸਿਰਫ਼ 13.2 ਓਵਰਾਂ ਵਿੱਚ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇੰਡੀਆ ਚੈਂਪੀਅਨ ਦੇ ਸੈਮੀਫਾਈਨਲ ਖੇਡਣ ਤੋਂ ਇਨਕਾਰ ਕਰਨ ਦਾ ਮਤਲਬ ਹੈ ਕਿ ਪਾਕਿਸਤਾਨ ਚੈਂਪੀਅਨ ਫਾਈਨਲ ਵਿੱਚ ਪਹੁੰਚ ਜਾਵੇਗਾ।

ਮੀਡੀਆ ਸੂਤਰਾਂ ਅਨਸਾਰ, "ਭਾਰਤੀ ਖਿਡਾਰੀਆਂ ਨੇ ਵੀਰਵਾਰ ਨੂੰ ਹੋਣ ਵਾਲੇ ਡਬਲਯੂਸੀਐਲ ਸੈਮੀਫਾਈਨਲ ਵਿੱਚ ਪਾਕਿਸਤਾਨ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ।"

ਇਸ ਤੋਂ ਪਹਿਲਾਂ, ਭਾਰਤੀ ਖਿਡਾਰੀਆਂ ਅਤੇ ਇੱਕ ਪ੍ਰਮੁੱਖ ਟੂਰਨਾਮੈਂਟ ਸਪਾਂਸਰ ਦੇ ਸਖ਼ਤ ਇਤਰਾਜ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਲੀਗ ਪੜਾਅ ਦਾ ਮੈਚ ਅਧਿਕਾਰਤ ਤੌਰ 'ਤੇ ਰੱਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਸਮੇਤ ਸਾਬਕਾ ਭਾਰਤੀ ਕ੍ਰਿਕਟਰਾਂ ਨੇ ਜਨਤਕ ਐਲਾਨ ਕੀਤਾ ਸੀ ਕਿ ਉਹ ਮੈਚ ਵਿੱਚ ਹਿੱਸਾ ਨਹੀਂ ਲੈਣਗੇ।

ਸਪਾਂਸਰ ਨੇ ਵੀ ਖਿੱਚੇ ਹੱਥ

ਦੱਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਡਬਲਯੂਸੀਐਲ ਦੇ ਮੁੱਖ ਸਪਾਂਸਰਾਂ ਵਿੱਚੋਂ ਇੱਕ, ਈਜ਼ਮਾਈਟ੍ਰਿਪ ਨੇ ਭਾਰਤ-ਪਾਕਿਸਤਾਨ ਡਬਲਯੂਸੀਐਲ ਸੈਮੀਫਾਈਨਲ ਤੋਂ ਹਟ ਗਿਆ। ਸਪਾਂਸਰ ਨੇ ਪਾਕਿਸਤਾਨ ਨਾਲ ਸਬੰਧਤ ਕਿਸੇ ਵੀ ਮੈਚ ਵਿੱਚ ਹਿੱਸਾ ਨਾ ਲੈਣ ਦੀ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਦੀ ਪੁਸ਼ਟੀ ਕੀਤੀ।

Related Post