World Food Day : ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਭੋਜਨ ਦਿਵਸ, ਜਾਣੋ ਇਸ ਦਿਨ ਦਾ ਇਤਿਹਾਸ, ਥੀਮ ਅਤੇ ਮਹੱਤਤਾ

World Food Day 2023 : ਵਿਸ਼ਵ ਭੋਜਨ ਦਿਵਸ ਹਰ ਸਾਲ 16 ਅਕਤੂਬਰ ਨੂੰ 150 ਦੇਸ਼ ਇਕੱਠੇ ਮਨਾਉਂਦੇ ਹਨ ਇਸ ਦਿਨ ਨੂੰ ਬਣਾਉਣ ਦੀ ਮਹੱਤਤਾ ਪੂਰੀ ਦੁਨੀਆਂ 'ਚ ਭੁੱਖਮਰੀ ਨੂੰ ਖ਼ਤਮ ਕਰਨ ਲਈ ਲੋਕਾਂ 'ਚ ਜਾਗਰੂਕਤਾ ਫੈਲਾਉਣਾ ਹੈ।

By  Shameela Khan October 16th 2023 12:02 PM -- Updated: October 16th 2023 12:11 PM

World Food Day : ਵਿਸ਼ਵ ਭੋਜਨ ਦਿਵਸ ਹਰ ਸਾਲ 16 ਅਕਤੂਬਰ ਨੂੰ 150 ਦੇਸ਼ ਇਕੱਠੇ ਮਨਾਉਂਦੇ ਹਨ ਇਸ ਦਿਨ ਨੂੰ ਬਣਾਉਣ ਦੀ ਮਹੱਤਤਾ ਪੂਰੀ ਦੁਨੀਆਂ 'ਚ ਭੁੱਖਮਰੀ ਨੂੰ ਖਤਮ ਕਰਨ ਲਈ ਲੋਕਾਂ 'ਚ ਜਾਗਰੂਕਤਾ ਫੈਲਾਉਣਾ ਹੈ। ਤਾਂ ਜੋ ਦੁਨੀਆ ਦਾ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਲੱਖਾਂ ਲੋਕ ਭੋਜਨ ਦੀ ਕਮੀ ਕਾਰਨ ਆਪਣੀ ਜਾਨ ਗੁਆ ​​ਲੈਂਦੇ ਹਨ। ਇਸ ਦਿਨ, ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ। ਤਾਂ ਜਾਣਦੇ ਹਾਂ ਇਸ ਦਿਨ ਦਾ ਇਤਿਹਾਸ, ਥੀਮ, ਮਹੱਤਤਾ ਅਤੇ ਕਿਨ੍ਹੇ ਦੇਸ਼ ਇਕੱਠੇ ਮਨਾਉਂਦੇ ਹਨ।

 ਵਿਸ਼ਵ ਭੋਜਨ ਦਿਵਸ ਦਾ ਇਤਿਹਾਸ : 

ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦੇ ਮੈਂਬਰਾਂ ਵੱਲੋਂ ਭੁੱਖਮਰੀ ਤੋਂ ਪੀੜਤ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਗਈ ਸੀ। ਇਸ ਦਿਨ ਨੂੰ ਪਹਿਲੀ ਵਾਰ ਰੋਮ ਵਿਚ ਮਨਾਇਆ ਗਿਆ ਸੀ। ਇਸਤੋਂ ਬਾਅਦ 1981 ਤੋਂ ਇਹ ਦਿਨ ਪੂਰੇ 150 ਦੇਸ਼ਾਂ 'ਚ ਮਨਾਇਆ ਜਾਣ ਲਗਾ।

 ਵਿਸ਼ਵ ਭੋਜਨ ਦਿਵਸ ਦੀ ਥੀਮ :

ਜਿਵੇ ਕੀ ਤੁਹਾਨੂੰ ਪਤਾ ਹੀ ਹੈ ਕੀ ਹਰ ਸਾਲ ਵਿਸ਼ਵ ਭੋਜਨ ਦਿਵਸ ਮਨਾਉਣ ਦੀ ਥੀਮ ਵੱਖ ਵੱਖ ਹੁੰਦੀ ਹੈ ਅਤੇ ਇਸ ਸਾਲ ਵਿਸ਼ਵ ਭੋਜਨ ਦਿਵਸ 2023 ਦੀ ਥੀਮ ਹੈ - ਪਾਣੀ ਹੀ ਜੀਵਨ ਹੈ ਪਾਣੀ ਹੀ ਭੋਜਨ ਹੈ।

 ਵਿਸ਼ਵ ਭੋਜਨ ਦਿਵਸ ਦੀ ਮਹੱਤਤਾ : 

ਇਸ ਦਿਨ ਨੂੰ ਬਣਾਉਣ ਦੀ ਮਹੱਤਤਾ ਪੂਰੀ ਦੁਨੀਆਂ 'ਚ ਭੁੱਖਮਰੀ ਨੂੰ ਖਤਮ ਕਰਨ ਲਈ ਲੋਕਾਂ 'ਚ ਜਾਗਰੂਕਤਾ ਫੈਲਾਉਣਾ ਹੈ। ਕਿਉਂਕਿ ਹਰ ਸਾਲ ਲੱਖਾਂ ਲੋਕ ਭੋਜਨ ਦੀ ਕਮੀ ਕਾਰਨ ਮਰਦੇ ਹਨ। ਸਿਹਤਮੰਦ ਵਿਅਕਤੀ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ। ਭੋਜਨ ਹਰ ਮਨੁੱਖ ਦਾ ਮੌਲਿਕ ਅਧਿਕਾਰ ਹੈ। ਇਸ ਦਿਨ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਹਨ। ਅਤੇ ਇਸ ਦਿਨ ਲੋਕਾਂ ਨੂੰ ਭੋਜਨ ਵੀ ਵੰਡਿਆ ਜਾਂਦਾ ਹੈ। 

 ਇਸ ਦਿਨ ਨੂੰ 150 ਦੇਸ਼ ਇਕੱਠੇ ਮਨਾਉਂਦੇ ਹਨ : 

ਸੰਯੁਕਤ ਰਾਸ਼ਟਰ ਦੇ 150 ਦੇਸ਼ ਇਕੱਠੇ ਮਨਾਉਂਦੇ ਹਨ ਵਿਸ਼ਵ ਭੋਜਨ ਦਿਵਸ। ਇਸ ਦਿਨ ਲੋਕਾਂ 'ਚ ਜਾਗਰੂਕਤਾ ਫੈਲਾਉਣ ਲਈ ਵੱਖ ਵੱਖ ਥਾਵਾਂ ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਤਾਂ ਜੋ ਦੁਨੀਆਂ ਵਿੱਚੋਂ ਭੁੱਖਮਰੀ ਨੂੰ ਖ਼ਤਮ ਕੀਤਾ ਜਾ ਸਕੇ। ਕਿਉਂਕਿ ਦੁਨੀਆਂ 'ਚ ਕਈ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਦੋ ਸਮੇ ਦੀ ਰੋਟੀ ਵੀ ਨਹੀਂ ਮਿਲਦੀ ਹੈ। ਸਹੀ ਭੋਜਨ ਨਾ ਮਿਲਣ ਕਾਰਨ ਉਹ ਕਈ ਤਰ੍ਹਾਂ ਨਾਲ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ।

 ਗਲੋਬਲ ਹੰਗਰ ਇੰਡੈਕਸ 2023 ਰਿਪੋਰਟ : 

ਗਲੋਬਲ ਹੰਗਰ ਇੰਡੈਕਸ 2023 ਵਿੱਚ ਭਾਰਤ 125 ਦੇਸ਼ਾਂ ਵਿੱਚੋਂ 111ਵੇਂ ਸਥਾਨ 'ਤੇ ਹੈ। ਇਸ ਦੇ ਨਾਲ ਹੀ ਭਾਰਤ ਦੇ ਗੁਆਂਢੀ ਦੇਸ਼ ਇਸ ਮਾਮਲੇ ਵਿੱਚ ਬਿਹਤਰ ਜਾਪਦੇ ਹਨ। ਗਲੋਬਲ ਹੰਗਰ ਇੰਡੈਕਸ 2023 ਵਿੱਚ ਪਾਕਿਸਤਾਨ (102ਵੇਂ), ਬੰਗਲਾਦੇਸ਼ (81ਵੇਂ), ਨੇਪਾਲ (69ਵੇਂ) ਅਤੇ ਸ੍ਰੀਲੰਕਾ (60ਵੇਂ) ਸਥਾਨ 'ਤੇ ਹਨ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਾਰਤ ਦੇ ਮੁਕਾਬਲੇ ਇੱਥੇ ਭੁੱਖ ਕਾਰਨ ਘੱਟ ਲੋਕ ਮਰਦੇ ਹਨ।

ਸਚਿਨ ਜਿੰਦਲ ਦੇ ਸਹਿਯੋਗ ਨਾਲ 

Related Post