World Thalassemia Day 2024: ਕੀ ਹੈ ਥੈਲੇਸੀਮੀਆ ਬੀਮਾਰੀ ? ਜਾਣੋ ਇਸ ਦੇ ਲੱਛਣ ਤੇ ਰੋਕਥਾਮ

ਡਬਲਿਊਐਚਓ ਇਸ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 8 ਮਈ ਨੂੰ ਪੂਰੀ ਦੁਨੀਆ 'ਚ ਵਿਸ਼ਵ ਥੈਲੇਸੀਮੀਆ ਦਿਵਸ ਮਨਾਉਦਾ ਹੈ। ਤਾਂ ਆਉ ਜਾਣਦੇ ਹਾਂ ਥੈਲੇਸੀਮੀਆ ਬੀਮਾਰੀ ਕੀ ਹੈ?

By  Aarti May 8th 2024 07:00 AM

World Thalassemia Day 2024: ਥੈਲੇਸੀਮੀਆ ਬੀਮਾਰੀ ਇੱਕ ਅਜਿਹੀ ਬੀਮਾਰੀ ਹੈ ਜਿਸ ਕਾਰਨ ਲੋਕ ਦੇ ਸਰੀਰ 'ਚ ਲਗਾਤਾਰ ਖੂਨ ਦੀ ਕਮੀ ਰਹਿੰਦੀ ਹੈ। ਇਨ੍ਹਾਂ ਜ਼ਿਆਦਾ ਕਿ ਮਰੀਜ਼ ਨੂੰ ਹਰ ਕੁਝ ਮਹੀਨਿਆਂ ਬਾਅਦ ਖੂਨ ਚੜ੍ਹਾਉਣਾ ਪੈਂਦਾ ਹੈ। ਅਜਿਹੇ 'ਚ ਜਦੋਂ ਲੋਕਾਂ 'ਚ ਜਾਗਰੂਕਤਾ ਦੀ ਕਮੀ ਹੁੰਦੀ ਹੈ ਤਾਂ ਸਮੇਂ ਦੇ ਨਾਲ ਇਹ ਬੀਮਾਰੀ ਗੰਭੀਰ ਹੋ ਜਾਂਦੀ ਹੈ। ਇਸ ਲਈ ਡਬਲਿਊਐਚਓ  ਇਸ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 8 ਮਈ ਨੂੰ ਪੂਰੀ ਦੁਨੀਆ 'ਚ ਵਿਸ਼ਵ ਥੈਲੇਸੀਮੀਆ ਦਿਵਸ ਮਨਾਉਦਾ ਹੈ। ਤਾਂ ਆਉ ਜਾਣਦੇ ਹਾਂ ਥੈਲੇਸੀਮੀਆ ਬੀਮਾਰੀ ਕੀ ਹੈ? ਇਸ ਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ ਕੀ ਹਨ।

ਥੈਲੇਸੀਮੀਆ ਬੀਮਾਰੀ ਕੀ ਹੈ?

ਥੈਲੇਸੀਮੀਆ ਖੂਨ ਨਾਲ ਜੁੜੀ ਇੱਕ ਬੀਮਾਰੀ ਹੈ। ਜੋ ਮਾਪਿਆਂ ਤੋਂ ਬੱਚਿਆਂ 'ਚ ਤਬਦੀਲ ਹੁੰਦੀ ਹੈ। ਦਸ ਦਈਏ ਕਿ ਇਸ ਬੀਮਾਰੀ 'ਚ ਸਰੀਰ ਉਨ੍ਹਾਂ ਪ੍ਰੋਟੀਨ ਨੂੰ ਕਾਫੀ ਮਾਤਰਾ 'ਚ ਪੈਦਾ ਨਹੀਂ ਕਰ ਪਾਉਂਦਾ ਜੋ ਖੂਨ ਬਣਾਉਣ ਦਾ ਕੰਮ ਕਰਦੇ ਹਨ। ਜਦੋਂ ਸਰੀਰ 'ਚ ਲੋੜੀਂਦਾ ਹੀਮੋਗਲੋਬਿਨ ਨਹੀਂ ਹੁੰਦਾ, ਤਾਂ ਸਰੀਰ ਦੇ ਲਾਲ ਖੂਨ ਦੇ ਸੈੱਲ ਸਹੀ ਢੰਗ ਨਾਲ ਕੰਮ ਨਹੀਂ ਕਰ ਸਕਦੇ ਅਤੇ ਸਮੇਂ ਦੇ ਨਾਲ ਨਸ਼ਟ ਹੋ ਜਾਣਦੇ ਹਨ। ਅਜਿਹੇ 'ਚ ਜਦੋਂ ਲਾਲ ਖੂਨ ਦੇ ਸੈੱਲ ਸਰੀਰ ਦੇ ਸਾਰੇ ਸੈੱਲਾਂ ਤੱਕ ਆਕਸੀਜਨ ਨਹੀਂ ਪਹੁੰਚਾ ਪਾਉਂਦੇ ਹਨ, ਤਾਂ ਦੂਜੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਸ ਦਾ ਸਰੀਰ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ।

ਥੈਲੇਸੀਮੀਆ ਦੇ ਲੱਛਣ : 

ਦਸ ਦਈਏ ਕਿ ਜਦੋਂ ਲੋੜੀਂਦੇ ਲਾਲ ਖੂਨ ਦੇ ਸੈੱਲ ਨਹੀਂ ਹੁੰਦੇ, ਤਾਂ ਸਰੀਰ ਦੇ ਬਾਕੀ ਸਾਰੇ ਸੈੱਲਾਂ ਤੱਕ ਲੋੜੀਂਦੀ ਆਕਸੀਜਨ ਨਹੀਂ ਪਹੁੰਚ ਸਕਦੀ, ਜਿਸ ਨਾਲ ਵਿਅਕਤੀ ਬਿਮਾਰ, ਥੱਕਿਆ, ਕਮਜ਼ੋਰ, ਫਿੱਕੀ ਚਮੜੀ, ਚਿਹਰੇ ਦੀਆਂ ਹੱਡੀਆਂ ਦੀਆਂ ਸਮੱਸਿਆਵਾਂ, ਸੁੱਜਿਆ ਪੇਟ, ਦਸਤ, ਆਦਿ ਮਹਿਸੂਸ ਕਰਦਾ ਹੈ। ਪਿਸ਼ਾਬ ਦੇ ਰੰਗਾਂ 'ਚ ਅਤੇ ਕਈ ਵਾਰ ਸਾਹ ਲੈਣ 'ਚ ਵੀ ਮੁਸ਼ਕਲ ਮਹਿਸੂਸ ਹੋ ਸਕਦੀ ਹੈ। ਨਾਲ ਹੀ ਇਸ ਰੋਗ ਦੇ ਮਰੀਜ਼ ਹਮੇਸ਼ਾ ਅਨੀਮੀਆ ਤੋਂ ਪੀੜਤ ਰਹਿੰਦੇ ਹਨ।

ਬਹੁਤ ਮਹੱਤਵਪੂਰਨ ਹੈ ਜਾਣਕਾਰੀ ਅਤੇ ਰੋਕਥਾਮ : 

ਮਾਹਿਰਾਂ ਮੁਤਾਬਕ ਥੈਲੇਸੀਮੀਆ ਤੋਂ ਪੀੜਤ ਲੋਕਾਂ ਨੂੰ ਹਲਕਾ ਜਾਂ ਗੰਭੀਰ ਅਨੀਮੀਆ ਹੋ ਸਕਦਾ ਹੈ। ਦਸ ਦਈਏ ਕਿ ਗੰਭੀਰ ਅਨੀਮੀਆ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਮਾਤਾ-ਪਿਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚੇ ਦੇ ਪੈਦਾ ਹੁੰਦੇ ਹੀ ਉਨ੍ਹਾਂ ਦੀ ਜਾਂਚ ਕਰਵਾਉਣ ਅਤੇ ਉਨ੍ਹਾਂ 'ਤੇ ਨਜ਼ਰ ਰੱਖਣ, ਜੇਕਰ ਉਹ ਇਸ ਬੀਮਾਰੀ ਤੋਂ ਪੀੜਤ ਹਨ। ਨਾਲ ਹੀ ਹਮੇਸ਼ਾ ਆਪਣੇ ਡਾਕਟਰ ਦੇ ਸੰਪਰਕ 'ਚ ਰਹੋ ਅਤੇ ਸੁਚੇਤ ਰਹੋ।

ਇਙ ਵੀ ਪੜ੍ਹੋ: No Diet Day: ਜਾਣੋ ਬਿਨਾਂ ਡਾਈਟ ਅਤੇ ਕਸਰਤ ਤੋਂ ਭਾਰ ਘਟਾਉਣ ਦੇ ਆਸਾਨ ਤਰੀਕੇ

Related Post