Bajrang Punia: ਪਹਿਲਵਾਨ ਬਜਰੰਗ ਪੂਨੀਆ ਨੂੰ ਵੱਡਾ ਝਟਕਾ, NADA ਨੇ ਅਸਥਾਈ ਤੌਰ ਤੇ ਕੀਤਾ ਮੁਅੱਤਲ
Bajrang Punia suspended: ਪੂਨੀਆ ਨੇ ਮਾਰਚ ਵਿੱਚ ਸੋਨੀਪਤ ਵਿੱਚ ਹੋਏ ਨੈਸ਼ਨਲ ਟਰਾਇਲ ਦੌਰਾਨ ਡੋਪ ਸੈਂਪਲ ਨਹੀਂ ਦਿੱਤਾ ਸੀ, ਜਿਸ ਕਾਰਨ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਹੁਣ ਜਦੋਂ ਤੱਕ ਬਜਰੰਗ ਦੀ ਮੁਅੱਤਲੀ ਨਹੀਂ ਹਟ ਜਾਂਦੀ, ਉਹ ਕਿਸੇ ਵੀ ਟੂਰਨਾਮੈਂਟ ਜਾਂ ਟਰਾਇਲ 'ਚ ਹਿੱਸਾ ਨਹੀਂ ਲੈ ਸਕੇਗਾ।

Wrestler Bajrang Punia suspended: ਭਾਰਤੀ ਪਹਿਲਵਾਨ (Indian Wrestler) ਬਜਰੰਗ ਪੂਨੀਆ ਨੂੰ ਵੱਡਾ ਝਟਕਾ ਲੱਗਾ ਹੈ। ਪੂਨੀਆ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (NADA) ਨੇ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਪੂਨੀਆ ਨੇ ਮਾਰਚ ਵਿੱਚ ਸੋਨੀਪਤ ਵਿੱਚ ਹੋਏ ਨੈਸ਼ਨਲ ਟਰਾਇਲ ਦੌਰਾਨ ਡੋਪ ਸੈਂਪਲ ਨਹੀਂ ਦਿੱਤਾ ਸੀ, ਜਿਸ ਕਾਰਨ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਹੁਣ ਜਦੋਂ ਤੱਕ ਬਜਰੰਗ ਦੀ ਮੁਅੱਤਲੀ ਨਹੀਂ ਹਟ ਜਾਂਦੀ, ਉਹ ਕਿਸੇ ਵੀ ਟੂਰਨਾਮੈਂਟ ਜਾਂ ਟਰਾਇਲ 'ਚ ਹਿੱਸਾ ਨਹੀਂ ਲੈ ਸਕੇਗਾ।
ਨਾਡਾ ਨੇ ਪੂਨੀਆ ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਹੈ, ਜਿਸ ਕਾਰਨ ਉਸ ਦੇ ਪੈਰਿਸ ਓਲੰਪਿਕ ਖੇਡਣ ਦੇ ਸੁਪਨੇ 'ਤੇ ਸੰਕਟ ਦੇ ਬੱਦਲ ਛਾ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਬਜਰੰਗ ਪੂਨੀਆ 10 ਮਾਰਚ ਓਲੰਪਿਕ ਲਈ ਹੋਏ ਚੋਣ ਟਰਾਇਲਾਂ 'ਚ ਡੋਪ ਟੈਸਟ ਦੇਣ ਵਿੱਚ ਅਸਫਲ ਰਿਹਾ ਸੀ।
ਮੁਅੱਤਲੀ ਦੇ ਬਾਅਦ, ਟੋਕੀਓ ਓਲੰਪਿਕ ਵਿੱਚ ਦੇਸ਼ ਨੂੰ ਕਾਂਸੀ ਦਾ ਤਗਮਾ ਜਿੱਤਣ ਵਾਲੇ ਪੂਨੀਆ ਨੂੰ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੇ ਚੋਣ ਟਰਾਇਲਾਂ ਵਿੱਚ ਹਿੱਸਾ ਲੈਣ ਤੋਂ ਰੋਕੇ ਜਾਣ ਦੀ ਸੰਭਾਵਨਾ ਹੈ। 65 ਕਿਲੋਗ੍ਰਾਮ ਵਰਗ ਵਿੱਚ ਅਜੇ ਤੱਕ ਕੋਈ ਵੀ ਭਾਰਤੀ ਓਲੰਪਿਕ ਕੋਟਾ ਨਹੀਂ ਜਿੱਤ ਸਕਿਆ ਹੈ।
ਮੁਅੱਤਲੀ ਦਾ ਪੱਤਰ ਵਰਲਡ ਯੂਨਾਈਟਿਡ ਰੈਸਲਿੰਗ (UWW) ਵੱਲੋਂ ਮਾਨਤਾ ਪ੍ਰਾਪਤ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੀ ਭੰਗ ਕੀਤੀ ਐਡਹਾਕ ਕਮੇਟੀ ਨੂੰ ਭੇਜਿਆ ਗਿਆ ਸੀ। ਉਥੇ ਹੀ, ਬਜਰੰਗ ਨੇ ਕੁਝ ਮਹੀਨੇ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਡੋਪ ਕਲੈਕਸ਼ਨ ਕਿੱਟ ਮਿਆਦ ਪੁੱਗੀ ਹੋਣ ਦਾ ਦੋਸ਼ ਲਗਾਇਆ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਨਾਡਾ ਦੇ ਅਧਿਕਾਰੀਆਂ ਨੇ ਅਜੇ ਤੱਕ ਉਸ ਦੀਆਂ ਚਿੰਤਾਵਾਂ ਨੂੰ ਦੂਰ ਨਹੀਂ ਕੀਤਾ ਹੈ।
ਡੀਸੀਓ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਆਪਣੇ ਸਮਰਥਕਾਂ 'ਚ ਘਿਰੇ ਪੂਨੀਆ ਨੇ ਆਪਣੇ ਬਿਆਨ ਨੂੰ ਵਾਰ-ਵਾਰ ਦੁਹਰਾਇਆ ਅਤੇ ਡੋਪ ਸੈਂਪਲ ਦੇਣ ਤੋਂ ਇਨਕਾਰ ਕਰਦੇ ਹੋਏ ਤੁਰੰਤ ਘਟਨਾ ਵਾਲੀ ਥਾਂ ਤੋਂ ਚਲੇ ਗਏ। ਪੂਨੀਆ ਨੂੰ ਸਹਾਇਕ ਦਸਤਾਵੇਜ਼ ਅਤੇ ਪਿਸ਼ਾਬ ਦੇ ਨਮੂਨੇ ਜਮ੍ਹਾ ਕਰਨ ਤੋਂ ਇਨਕਾਰ ਕਰਨ 'ਤੇ 7 ਮਈ ਤੱਕ ਲਿਖਤੀ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਪੱਤਰ 'ਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਨਤੀਜਿਆਂ ਨੂੰ ਸਵੀਕਾਰ ਕਰਦੇ ਹੋ, ਅਪੀਲ ਦੇ ਅਧਿਕਾਰ ਦੇ ਅਧੀਨ, ਮਾਮਲੇ ਨੂੰ ਬਿਨਾਂ ਅਨੁਸ਼ਾਸਨੀ ਕਾਰਵਾਈ ਦੇ ਹੱਲ ਕੀਤਾ ਜਾਵੇਗਾ। ਜੇਕਰ ਤੁਸੀਂ ਅਸਹਿਮਤ ਹੋ, ਤਾਂ ਕੇਸ ਨੂੰ ਫੈਸਲੇ ਲਈ ਡੋਪਿੰਗ ਵਿਰੋਧੀ ਅਨੁਸ਼ਾਸਨੀ ਪੈਨਲ ਕੋਲ ਭੇਜਿਆ ਜਾਵੇਗਾ।