Jassa Patti : ਭਰਿਆ ਮੇਲਾ ਛੱਡ ਰਿਹਾਂ..., ਪਹਿਲਵਾਨ ਜੱਸਾ ਪੱਟੀ ਨੇ ਲਿਆ ਸੰਨਿਆਸ, ਕਦੇ ਪਟਕੇ ਖਾਤਰ ਵਿਸ਼ਵ ਚੈਂਪੀਅਨਸ਼ਿਪ ਖੇਡਣ ਤੋਂ ਕੀਤੀ ਸੀ ਨਾਂਹ

Wrestler Jassa Jatti retires : ਕੁਸ਼ਤੀ ਦੀ ਦੁਨੀਆ ਦਾ ਧਰੂ ਤਾਰਾ ਜਸਕੰਵਰ ਸਿੰਘ ਉਰਫ਼ ਜੱਸਾ ਪੱਟੀ, ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਕੁਸ਼ਤੀ ਖੇਡਦਿਆਂ, ਜਿਥੇ ਹਜ਼ਾਰਾਂ ਮੁਕਾਬਲੇ ਜਿੱਤ ਕੇ ਦੇਸ਼ ਆਪਣੇ ਪਰਿਵਾਰ ਅਤੇ ਨਾਮ ਰੌਸ਼ਨ ਕੀਤਾ ਹੈ, ਅੱਜ ਭਰਾ ਮੇਲਾ ਛੱਡਦਿਆਂ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ।

By  KRISHAN KUMAR SHARMA January 19th 2026 03:55 PM -- Updated: January 19th 2026 04:40 PM

Wrestler Jassa Jatti retires : ਕੁਸ਼ਤੀ ਦੀ ਦੁਨੀਆ ਦਾ ਧਰੂ ਤਾਰਾ ਜਸਕੰਵਰ ਸਿੰਘ ਉਰਫ਼ ਜੱਸਾ ਪੱਟੀ, ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਕੁਸ਼ਤੀ ਖੇਡਦਿਆਂ, ਜਿਥੇ ਹਜ਼ਾਰਾਂ ਮੁਕਾਬਲੇ ਜਿੱਤ ਕੇ ਦੇਸ਼ ਆਪਣੇ ਪਰਿਵਾਰ ਅਤੇ ਨਾਮ ਰੌਸ਼ਨ ਕੀਤਾ ਹੈ, ਅੱਜ ਭਰਿਆ ਮੇਲਾ ਛੱਡਦਿਆਂ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਜੱਸਾ ਪੱਟੀ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਪੋਸਟ ਪਾ ਕੇ ਐਲਾਨ ਕੀਤਾ, ਜਿਸ ਦੌਰਾਨ ਉਹ ਭਾਵੁਕ ਵੀ ਹੋ ਗਿਆ।

ਦੱਸ ਦਈਏ ਕਿ ਜੱਸਾ ਪੱਟੀ ਦੇ ਇਸ ਫੈਸਲੇ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਖਿਡਾਰੀ ਨੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਭਾਵੁਕ ਹੁੰਦਿਆਂ ਲਿਖਿਆ...ਅੱਜ ਭਰਿਆ ਮੇਲਾ ਛੱਡ ਰਿਹਾਂ...। ਉਨ੍ਹਾਂ ਦੀ ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋਏ... ਅਤੇ ਖਿਡਾਰੀ ਨੂੰ ਆਪਣੇ ਅਗਲੇ ਭਵਿੱਖ ਲਈ ਦੁਆਵਾਂ ਦਿੱਤੀਆਂ।

ਕਦੇ ਪਟਕੇ ਖਾਤਰ ਛੱਡੀ ਸੀ ਵਿਸ਼ਵ ਚੈਂਪੀਅਨਸ਼ਿਪ

ਜਾਣਕਾਰੀ ਅਨੁਸਾਰ, ਪੰਜਾਬ ਦੇ ਸਰਹੱਦੀ ਇਲਾਕੇ ਤਰਨਤਾਰਨ ਦੇ ਜੰਮਪਲ ਜਸਕੰਵਰ ਸਿੰਘ ਉਰਫ਼ ਜੱਸਾ ਪੱਟੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਪਟਕੇ ਖਾਤਰ 2018 ਵਿੱਚ ਤੁਰਕੀ ਵਿਖੇ ਕੁਸ਼ਤੀ ਦੇ ਵਿਸ਼ਵ ਚੈਂਪੀਅਨ ਟੂਰਨਾਮੈਂਟ 'ਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।

13 ਸਾਲ ਦੀ ਉਮਰ 'ਚ ਕੀਤੀ ਸੀ ਕਰੀਅਰ ਦੀ ਸ਼ੁਰੂਆਤ

ਅੰਤਰਰਾਸ਼ਟਰੀ ਕੁਸ਼ਤੀ ਖਿਡਾਰੀ ਰੁਸਤਮੇ ਹਿੰਦ ਜੱਸਾ ਪੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 13 ਸਾਲ ਸੀ ਜਦੋਂ 2009 'ਚ ਪਹਿਲੀ ਵਾਰ ਕੁਸ਼ਤੀ ਘੁਲਿਆ ਸੀ ਅਤੇ ਅੱਜ 2026 ਚੜ੍ਹ ਗਿਆ ਹੈ। ਇਨ੍ਹਾਂ 20 ਸਾਲਾਂ ਦੇ ਕਰੀਅਰ ਦੌਰਾਨ ਉਸ ਨੇ ਲੋਕਾਂ ਦਾ ਬਹੁਤ ਪਿਆਰ ਤੇ ਸ਼ੌਹਰਤ ਹਾਸਲ ਕੀਤੀ ਹੈ।

ਦੱਸ ਦਈਏ ਕਿ ਜੱਸਾ ਪੱਟੀ ਰਵਾਇਤੀ ਮਿੱਟੀ ਦੀ ਕੁਸ਼ਤੀ (ਦੰਗਲ) ਸਰਕਟ ਵਿੱਚ ਇੱਕ ਵਰਤਾਰਾ ਸੀ, ਜਿਸਨੂੰ "ਮਿੱਟੀ ਕਾ ਸ਼ੇਰ" (ਮਿੱਟੀ ਦਾ ਸ਼ੇਰ) ਅਤੇ "ਮਿੱਟੀ ਦੀ ਕੁਸ਼ਤੀ ਦਾ ਵਿਰਾਟ ਕੋਹਲੀ" ਉਪਨਾਮ ਮਿਲੇ। ਜੱਸਾ ਨੇ ਦਾਅਵਾ ਕਰਦਿਆਂ ਕਿਹਾ ਕਿ ਉਸਨੇ 1,500 ਤੋਂ ਵੱਧ ਦੰਗਲ ਖੇਡੇ ਹਨ।

ਪਿਤਾ ਨੇ PTC News 'ਤੇ ਦੱਸਿਆ - ਕਿਉਂ ਲਿਆ ਫੈਸਲਾ

ਜੱਸਾ ਪੱਟੀ ਦੇ ਪਿਤਾ ਸਲਵਿੰਦਰ ਸਿੰਘ ਉਰਫ਼ ਸ਼ਿੰਦਾ ਪੱਟੀ, ਵੀ ਨਾਮੀ ਪਹਿਲਵਾਨ ਰਹੇ ਹਨ। ਉਨ੍ਹਾਂ ਨੇ ਇਸ ਮੌਕੇ PTC News ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੁੱਤ ਦੇ ਸੰਨਿਆਸ ਬਾਰੇ ਜਾਣਕਾਰੀ ਦਿੱਤੀ ਹੈ।

ਸ਼ਿੰਦਾ ਪੱਟੀ ਨੇ ਦੱਸਿਆ ਕਿ ਹੁਣ ਤੱਕ ਜੱਸਾ ਪੱਟੀ, ਦੇਸ਼ਾਂ-ਵਿਦੇਸ਼ਾਂ ਵਿੱਚ ਕੁਸ਼ਤੀ ਦੇ ਹਜ਼ਾਰਾਂ ਮੁਕਾਬਲੇ ਖੇਡ ਕੇ ਕਈ ਖਿਤਾਬ ਆਪਣੇ ਨਾਮ ਕਰ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਜੱਸਾ, ਇਨਾਮ ਵਿੱਚ ਕਈ ਟਰੈਕਟਰ ਜਿੱਤਣ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਬੁਲਟ ਮੋਟਰਸਾਈਕਲ, ਤੋਂ ਇਲਾਵਾ ਹੋਰ ਇਨਾਮ ਵੀ ਜਿੱਤ ਚੁੱਕਾ ਹੈ। ਉਨ੍ਹਾਂ ਨੇ ਜੱਸਾ ਪੱਟੀ ਵੱਲੋਂ ਕੁਸ਼ਤੀ ਛੱਡਣ ਦੇ ਫੈਸਲੇ ਬਾਰੇ ਕਿਹਾ ਕਿ ਇਹ ਸਾਰਿਆਂ ਦੀ ਸਹਿਮਤੀ ਨਾਲ ਲਿਆ ਗਿਆ ਹੈ ਅਤੇ ਉਸ ਵੱਲੋਂ ਭਰਿਆ ਮੇਲਾ ਛੱਡ ਕੇ ਇਹ ਸਾਬਤ ਕੀਤਾ ਹੈ ਕਿ ਉਹ ਕਿਸੇ ਲਾਲਚ ਵੱਸ ਕੁਸ਼ਤੀ ਨਹੀਂ ਖੇਡਦਾ ਸੀ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।

Related Post