WTC Final 2023: ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਭਾਰਤੀ ਟੀਮ ਦਾ ਐਲਾਨ, ਅਜਿੰਕਿਆ ਰਹਾਣੇ ਦੀ ਵਾਪਸੀ

WTC Final 2023: ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ।

By  Amritpal Singh April 25th 2023 07:23 PM

WTC Final 2023: ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਲੰਡਨ ਦੇ ਓਵਲ ਕ੍ਰਿਕਟ ਮੈਦਾਨ 'ਤੇ 7 ਤੋਂ 11 ਜੂਨ ਤੱਕ ਖੇਡਿਆ ਜਾਣਾ ਹੈ। ਇਸ ਦੌਰਾਨ ਬੀਸੀਸੀਆਈ ਨੇ ਮੰਗਲਵਾਰ (25 ਅਪ੍ਰੈਲ) ਨੂੰ ਹੋਣ ਵਾਲੇ ਇਸ ਫਾਈਨਲ ਮੈਚ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹੁਣ ਇੱਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ 4 ਹੋਰ ਕ੍ਰਿਕਟਰ ਵੀ ਟੀਮ ਨਾਲ ਇੰਗਲੈਂਡ ਲਈ ਰਵਾਨਾ ਹੋਣਗੇ।

ਬੀਸੀਸੀਆਈ ਵੱਲੋਂ ਜਾਰੀ 15 ਖਿਡਾਰੀਆਂ ਦੀ ਸੂਚੀ ਤੋਂ ਇਲਾਵਾ ਚਾਰ ਹੋਰ ਕ੍ਰਿਕਟਰ ਇੰਗਲੈਂਡ ਲਈ ਰਵਾਨਾ ਹੋਣਗੇ। ਮੀਡੀਆ ਰਿਪੋਰਟਾਂ ਮੁਤਾਬਕ ਉਮਰਾਨ ਮਲਿਕ, ਕੁਲਦੀਪ ਸੇਨ, ਮੁਕੇਸ਼ ਕੁਮਾਰ ਅਤੇ ਨਵਦੀਪ ਸੈਣੀ ਨੂੰ ਨੈੱਟ ਗੇਂਦਬਾਜ਼ ਵਜੋਂ ਟੀਮ ਦੇ ਨਾਲ ਇੰਗਲੈਂਡ ਭੇਜਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਨ੍ਹਾਂ ਚਾਰਾਂ ਕ੍ਰਿਕਟਰਾਂ ਨੇ ਅਜੇ ਤੱਕ ਟੀਮ ਇੰਡੀਆ ਲਈ ਆਪਣਾ ਟੈਸਟ ਡੈਬਿਊ ਨਹੀਂ ਕੀਤਾ ਹੈ। ਫਿਲਹਾਲ ਇਹ ਕ੍ਰਿਕਟਰ IPL ਦੇ ਮੌਜੂਦਾ ਸੀਜ਼ਨ 'ਚ ਖੇਡ ਰਹੇ ਹਨ।

ਅਜਿੰਕਿਆ ਰਹਾਣੇ ਦੀ 15 ਮਹੀਨਿਆਂ ਬਾਅਦ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। ਆਈਪੀਐਲ 2023 ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹੋਏ ਰਹਾਣੇ ਦੀ ਫਾਰਮ ਹੁਣ ਤੱਕ ਸ਼ਾਨਦਾਰ ਰਹੀ ਹੈ, ਜਿਸ ਨੂੰ ਟੀਮ ਵਿੱਚ ਵਾਪਸੀ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਰਹਾਣੇ ਇਸ ਆਈਪੀਐਲ ਵਿੱਚ ਸ਼ਾਨਦਾਰ ਫਾਰਮ ਵਿੱਚ ਹਨ। ਉਸਨੇ ਸੀਐਸਕੇ ਲਈ ਸਿਰਫ਼ ਪੰਜ ਪਾਰੀਆਂ ਵਿੱਚ 199.05 ਦੀ ਸਟ੍ਰਾਈਕ ਰੇਟ ਨਾਲ 209 ਦੌੜਾਂ ਬਣਾਈਆਂ ਹਨ।

WTC ਫਾਈਨਲ ਲਈ ਭਾਰਤੀ ਟੀਮ

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਕੇਐੱਲ ਰਾਹੁਲ, ਕੇਐੱਸ ਭਾਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ ਅਤੇ ਜੈਦੇਵ ਉਨਕਟ। .

Related Post