Abohar ਦੇ ਨੌਜਵਾਨ ਨੂੰ ਦੋਸਤਾਂ ਨੇ ਘਰੋਂ ਚੁੱਕ ਕੇ ਕੀਤਾ ਅਗਵਾ; ਬੰਦੀ ਬਣਾ ਮੰਗੀ ਫਿਰੌਤੀ

ਜ਼ਖਮੀ ਨੌਜਵਾਨ ਅਨੁਸਾਰ ਆਦਿਲ ਅਤੇ ਉਸਦੇ ਦੋਸਤ ਡੇਢ ਲੱਖ ਰੁਪਏ ਫਿਰੌਤੀ ਦੀ ਮੰਗ ਕਰ ਰਹੇ ਸਨ ਅਤੇ ਨਾ ਦੇਣ ਦੀ ਸੂਰਤ ਵਿਚ ਉਸਦੇ ਪਰਿਵਾਰ ਵਾਲਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ।

By  Aarti January 6th 2026 04:47 PM

Abohar News : ਅਬੋਹਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਅਬੋਹਰ ਦੇ ਨਾਨਕ ਨਗਰੀ ਦੇ ਰਹਿਣ ਵਾਲੇ ਨੌਜਵਾਨ ਨੂੰ ਉਸਦੇ ਦੋਸਤਾਂ ਵੱਲੋਂ ਅਗਵਾ ਕਰਨ ਅਤੇ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਦੀ ਪਛਾਣ ਅਨਮੋਲ ਚੁੱਘ ਵਜੋਂ ਹੋਈ ਹੈ।  ਇਨ੍ਹਾਂ ਹੀ ਨਹੀਂ ਮੁਲਜ਼ਮਾਂ ਵੱਲੋਂ ਉਸ ਨੂੰ ਬੰਦੀ ਬਣਾਇਆ ਗਿਆ ਅਤੇ ਫਿਰੌਤੀ ਮੰਗੀ ਗਈ। ਜਿਸ ਤੋਂ ਇਨਕਾਰ ਕਰਨ ’ਤੇ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਸਦੀ ਲੱਤ ਟੁੱਟ ਗਈ। ਫਿਲਹਾਲ ਨੌਜਵਾਨ ਨੂੰ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। 

ਨੌਜਵਾਨ ਮੁਤਾਬਿਕ ਬੀਤੀ ਸ਼ਾਮ ਉਸਦਾ ਦੋਸਤ ਆਦਿਲ ਆਪਣੇ ਕਰੀਬ 10 ਦੋਸਤਾਂ ਦੇ ਨਾਲ ਆਇਆ ਅਤੇ ਉਸਨੂੰ ਘਰੋ ਲੈ ਗਿਆ , ਉਸ ਸਮੇਂ ਉਹ ਆਪਣੇ ਦੋਸਤ ਦੇ ਘਰ ਬੈਠਾ ਸੀ। ਪਹਿਲਾ ਉਹ ਉਸਨੂੰ ਕਿੱਲਿਆਂ ਵਾਲੀ ਪਿੰਡ ਲੈ ਗਏ ਤੇ ਇਸਤੋਂ ਬਾਅਦ ਉਨ੍ਹਾਂ ਅੱਖਾਂ ਤੇ ਕਪੜਾ ਬੰਨ੍ਹ ਦਿੱਤਾ ਤੇ ਕਿਸੇ ਹੋਰ ਪਿੰਡ ਲੈ ਗਏ ਜਿੱਥੇ ਉਨ੍ਹਾਂ ਨੇ ਉਸਦੇ ਕੱਪੜੇ ਉਤਾਰ ਕੇ ਲੱਤਾਂ ਤੋੜ ਦਿੱਤੀਆਂ । 

ਜ਼ਖਮੀ ਨੌਜਵਾਨ ਅਨੁਸਾਰ ਆਦਿਲ ਅਤੇ ਉਸਦੇ ਦੋਸਤ ਡੇਢ ਲੱਖ ਰੁਪਏ ਫਿਰੌਤੀ ਦੀ ਮੰਗ ਕਰ ਰਹੇ ਸੀ ਅਤੇ ਨਾ ਦੇਣ ਦੀ ਸੂਰਤ ਵਿਚ ਉਸਦੇ ਪਰਿਵਾਰ ਵਾਲਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ। ਕੁੱਟਣ ਤੋਂ ਬਾਅਦ ਉਨ੍ਹਾਂ ਨੇ ਉਸਦਾ ਮੋਬਾਇਲ ਜੋ ਉਨ੍ਹਾਂ ਨੇ ਖੋਹ ਲਿਆ ਸੀ ਵਾਪਿਸ ਕਰ ਦਿੱਤਾ। ਉਸ ਤੋਂ ਬਾਅਦ ਉਸਨੇ ਘਰ ਫੋਨ ਕੀਤਾ ਅਤੇ ਲੋਕੇਸ਼ਨ ਭੇਜੀ ਜਿਸਤੋਂ ਬਾਅਦ ਪਰਿਵਾਰ ਵਾਲੇ ਉਸਨੂੰ ਲੈਕੇ ਆਏ ਅਤੇ ਹਸਪਤਾਲ ਦਾਖਲ ਕੀਤਾ। 

ਜ਼ਖਮੀ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਸਾਨੂੰ ਤਾਂ ਉਨ੍ਹਾਂ ਦੇ ਬੇਟੇ ਨੇ ਫੋਨ ਕੀਤਾ ਸੀ ਤੇ ਜਦੋਂ ਉਹ ਉਸ ਨੂੰ ਲੈਕੇ ਆਏ ਤਾਂ ਉਸ ਨੇ ਦੱਸਿਆ ਕਿ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ ਅਤੇ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।  

ਉਧਰ ਥਾਣਾ ਸਿਟੀ 1 ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਆਇਆ ਹੈ ਅਤੇ ਉਹ ਕਾਰਵਾਈ ਕਰ ਰਹੇ ਹਨ। ਮਾਰਕੁੱਟ ਜਰੂਰ ਹੋਈ ਪਰ ਅਗਵਾ ਅਤੇ ਫਿਰੌਤੀ ਮੰਗਣ ਦਾ ਇਲਜ਼ਾਮ ਸ਼ੱਕੀ ਜਾਪਦਾ ਹੈ।

ਇਹ ਵੀ ਪੜ੍ਹੋ : Sonipat Accident News : ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 3 ਦੋਸਤ, ਮੌਕੇ ’ਤੇ ਮੌਤ; ਇੰਝ ਵਾਪਰਿਆ ਸੀ ਹਾਦਸਾ

Related Post