ਨੌਜਵਾਨ ਜਤਿੰਦਰ ਬੀਰ ਸਿੰਘ ਦੀ ਕਰੰਟ ਲੱਗਣ ਨਾਲ ਹੋਈ ਮੌਤ
Punjab News: ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਲਾਲਾ ਨੰਗਲ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ।
Punjab News: ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਲਾਲਾ ਨੰਗਲ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਸਾਬਕਾ ਸਰਪੰਚ ਹੈ ਹਰਜੀਤ ਸਿੰਘ ਲਾਲਾ ਨੰਗਲ ਅਤੇ ਗੜਗੱਜ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਜਤਿੰਦਰਬੀਰ ਸਿੰਘ ਪੁੱਤਰ ਅਜ਼ਮੇਰ ਸਿੰਘ ਵਾਸੀ ਲਾਲਾ ਨੰਗਲ ਬਿਜਲੀ ਨਾ ਆਉਣ ਕਰਕੇ, ਚੈੱਕ ਕਰਨ ਲਈ ਆਪਣੇ ਘਰ ਤੋਂ ਥੋੜੀ ਦੂਰੀ ਤੇ ਪੈਂਦੇ ਟਰਾਂਸਫਾਰਮਰ ਕੋਲ ਗਿਆ, ਜਿਸ ਦਾ ਸਵਿਚ ਕੱਟਿਆ ਪਿਆ ਸੀ, ਉਸਨੇ ਟਰਾਂਸਫਾਰਮਰ ਦਾ ਸਵਿੱਚ ਲਗਾਉਣ ਲਈ ਜਦੋਂ ਹੱਥ ਲਗਾਏ ਤਾਂ ਕਰੰਟ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ।
ਜਦੋਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨਾਂ ਨੇ ਕਾਹਲੀ ਵਿਚ ਹਸਪਤਾਲ ਲਿਜਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਨੌਜਵਾਨ ਚਾਰ ਭੈਣਾਂ ਦਾ ਭਰਾ ਸੀ, ਜੋ ਕੁਝ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ। ਇਸ ਮੌਤ ਨਾਲ ਇਲਾਕੇ ਭਰ ਵਿਚ ਸੋਗ ਦੀ ਲਹਿਰ ਛਾ ਗਈ ਹੈ। ਪਿੰਡ ਵਾਸੀਆਂ ਵਲੋਂ ਇਹ ਹਾਦਸਾ ਸੰਬੰਧਿਤ ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਦੱਸਿਆ ਜਾ ਰਿਹਾ ਹੈ।