Sun, Jun 14, 2026
Whatsapp

ਫਿਰੋਜ਼ਪੁਰ ਦੇ ਗਾਂਧੀ ਨਗਰ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਵੱਲੋਂ ਦੋਸਤਾਂ ‘ਤੇ ਗੰਭੀਰ ਦੋਸ਼

ਫ਼ਿਰੋਜ਼ਪੁਰ ਦੇ ਗਾਂਧੀ ਨਗਰ ਇਲਾਕੇ ਵਿੱਚ ਭੇਦਭਰੇ ਹਲਾਤਾਂ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ ਪਛਾਣ ਅਰਮਾਨ ਵਜੋਂ ਹੋਈ ਹੈ।

Reported by:  PTC News Desk  Edited by:  Amritpal Singh -- June 14th 2026 02:05 PM
ਫਿਰੋਜ਼ਪੁਰ ਦੇ ਗਾਂਧੀ ਨਗਰ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਵੱਲੋਂ ਦੋਸਤਾਂ ‘ਤੇ ਗੰਭੀਰ ਦੋਸ਼

ਫਿਰੋਜ਼ਪੁਰ ਦੇ ਗਾਂਧੀ ਨਗਰ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਵੱਲੋਂ ਦੋਸਤਾਂ ‘ਤੇ ਗੰਭੀਰ ਦੋਸ਼

Punjab News: ਫ਼ਿਰੋਜ਼ਪੁਰ ਦੇ ਗਾਂਧੀ ਨਗਰ ਇਲਾਕੇ ਵਿੱਚ ਭੇਦਭਰੇ ਹਲਾਤਾਂ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ ਪਛਾਣ ਅਰਮਾਨ ਵਜੋਂ ਹੋਈ ਹੈ।

ਮ੍ਰਿਤਕ ਦੀ ਮਾਤਾ ਨੇ ਮ੍ਰਿਤਕ ਦੇ ਦੋਸਤਾਂ ਤੇ ਗੰਭੀਰ ਦੋਸ਼ ਲਗਾਂਦੇ ਦੱਸਿਆ ਕਿ ਉਹਨਾਂ ਨੇ ਮੇਰੇ ਬੇਟੇ ਦੀ ਜਾਨ ਲਈ ਹੈ।


ਅਰਮਾਨ ਦੀ ਮਾਤਾ ਨੇ ਦੱਸਿਆ ਕਿ ਰਾਤ ਨੂੰ ਮੇਰੇ ਬੇਟੇ ਕੋਲ ਕੁਝ ਦੋਸਤ ਉਹ ਦੇ ਆਏ ਸੀ ਅਤੇ ਕਮਰਾ ਬੰਦ ਕਰਕੇ ਅੰਦਰ ਬੈਠ ਕੇ ਦਾਰੂ ਪੀਂਦੇ ਰਹੇ। ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਮੇਰੇ ਬੇਟੇ ਦੇ ਨਾਲ ਕਮਰੇ ਬੰਦ ਵਿਚ ਪਾਰਟੀ ਕਰਦੇ ਰਹੇ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ  ਸਾਡੇ ਬੇਟੇ ਨਾਲ ਇਹ ਬੀਤ ਜਾਣੀ ਹੈ ਜਦੋਂ ਅਸੀਂ ਸਵੇਰੇ ਦੇਖਿਆ ਤਾਂ ਮੇਰੇ ਬੇਟੇ ਦੀ ਲਾਸ਼ ਜ਼ਮੀਨ ਤੇ ਪਈ ਹੋਈ ਸੀ ਅਤੇ ਕਮਰੇ ਦਾ ਦੂਸਰਾ ਦਰਵਾਜਾ ਟੁੱਟਾ ਹੋਇਆ ਸੀ। ਲੱਗਦਾ ਸੀ ਕਿ ਗੇਟ ਤੋੜ ਕੇ ਮੇਰੇ ਬੇਟੇ ਦੇ ਦੋਸਤ ਉਥੋਂ ਚਲੇ ਗਏ ਸਾਨੂੰ ਪੂਰਾ ਸ਼ੱਕ ਹੈ ਕਿ ਬੇਟੇ ਦੇ ਦੋਸਤਾਂ ਨੇ ਮੇਰੇ ਬੇਟੇ ਦੀ ਜਾਨ ਲਈ ਹੈ, ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ। ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।

ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK