Ferozepur ਚ ਵੱਡੇ ਭਰਾ ਦੇ ਅੰਤਮ ਸਸਕਾਰ ਤੋਂ ਬਾਅਦ ਛੋਟੇ ਭਰਾ ਨੇ ਵੀ ਤੋੜਿਆ ਦਮ , ਦੋਵਾਂ ਭਰਾਵਾਂ ਚ ਸੀ ਗੂੜ੍ਹਾ ਪਿਆਰ
Ferozepur News : ਫਿਰੋਜ਼ਪੁਰ ਦੇ ਪਿੰਡ ਕੁਲਗੜ੍ਹੀ ਵਿੱਚ ਇੱਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਿਰਫ਼ ਸੱਤ ਘੰਟਿਆਂ ਦੇ ਅੰਦਰ-ਅੰਦਰ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਵੱਡੇ ਭਰਾ ਦੀ ਮੌਤ ਸਵੇਰੇ 8 ਵਜੇ ਹੋਈ ਅਤੇ ਉਸ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਛੋਟੇ ਭਰਾ ਦੀ ਮੌਤ ਹੋ ਗਈ
Ferozepur News : ਫਿਰੋਜ਼ਪੁਰ ਦੇ ਪਿੰਡ ਕੁਲਗੜ੍ਹੀ ਵਿੱਚ ਇੱਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਿਰਫ਼ ਸੱਤ ਘੰਟਿਆਂ ਦੇ ਅੰਦਰ-ਅੰਦਰ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਵੱਡੇ ਭਰਾ ਦੀ ਮੌਤ ਸਵੇਰੇ 8 ਵਜੇ ਹੋਈ ਅਤੇ ਉਸ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਛੋਟੇ ਭਰਾ ਦੀ ਮੌਤ ਹੋ ਗਈ। ਸਿਰਫ਼ ਸੱਤ ਘੰਟਿਆਂ ਵਿੱਚ ਸੰਧੂ ਪਰਿਵਾਰ ਦੇ ਦੋ ਥੰਮ੍ਹ ਢਹਿ ਗਏ। ਜਿਸ ਨਾਲ ਪਰਿਵਾਰ ਸੋਗ ਵਿੱਚ ਡੁੱਬ ਗਿਆ।
ਜਾਣਕਾਰੀ ਅਨੁਸਾਰ 71 ਸਾਲਾ ਰਾਜਵੰਤ ਸਿੰਘ ਸੰਧੂ ਨੂੰ ਸਵੇਰੇ 8 ਵਜੇ ਦੇ ਕਰੀਬ ਅਚਾਨਕ ਦਿਲ ਦਾ ਦੌਰਾ ਪਿਆ। ਘਰ ਵਿੱਚ ਸੋਗ ਦੀ ਲਹਿਰ ਦੌੜ ਗਈ। ਵੱਡੇ ਭਰਾ ਦੀ ਅਚਾਨਕ ਹੋਈ ਮੌਤ ਨਾਲ ਨਾਲ ਛੋਟਾ ਭਰਾ 69 ਸਾਲਾ ਭਗਵੰਤ ਸਿੰਘ ਸੰਧੂ ਗਹਿਰੇ ਸਦਮੇ 'ਚ ਸੀ। ਰਾਜਵੰਤ ਸਿੰਘ ਸੰਧੂ ਦਾ ਅੰਤਿਮ ਸਸਕਾਰ ਦੁਪਹਿਰ ਵੇਲੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਪਰਿਵਾਰ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।
ਅੰਤਿਮ ਸਸਕਾਰ ਤੋਂ ਬਾਅਦ ਛੋਟੇ ਭਰਾ ਦੀ ਮੌਤ
ਜਦੋਂ ਪਰਿਵਾਰ ਅੰਤਿਮ ਸਸਕਾਰ ਤੋਂ ਬਾਅਦ ਘਰ ਵਾਪਸ ਆਇਆ ਤਾਂ ਭਗਵੰਤ ਸਿੰਘ ਆਪਣੇ ਵੱਡੇ ਭਰਾ ਦੇ ਕਮਰੇ ਵਿੱਚ ਚਲਾ ਗਿਆ। ਉਹ ਉਸੇ ਬਿਸਤਰੇ 'ਤੇ ਲੇਟ ਗਿਆ ਜਿੱਥੇ ਰਾਜਵੰਤ ਸਿੰਘ ਨੇ ਸਵੇਰੇ ਆਖਰੀ ਸਾਹ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਵੱਡੇ ਭਰਾ ਦੇ ਜਾਣ ਦਾ ਸਰਦ ਸਹਿਣ ਨਹੀਂ ਕਰ ਸਕਿਆ। ਲਗਭਗ 3 ਵਜੇ ਉਸਦੀ ਸਿਹਤ ਅਚਾਨਕ ਵਿਗੜ ਗਈ। ਪਰਿਵਾਰ ਦੇ ਕੁਝ ਸਮਝਣ ਤੋਂ ਪਹਿਲਾਂ ਉਸਨੂੰ ਵੀ ਦਿਲ ਦਾ ਦੌਰਾ ਪੈ ਗਿਆ। ਭਗਵੰਤ ਸਿੰਘ ਦੀ ਵੀ ਉਸੇ ਘਰ ਵਿੱਚ ਉਸੇ ਬਿਸਤਰੇ 'ਤੇ ਮੌਤ ਹੋ ਗਈ।
ਦੋਵਾਂ ਭਰਾਵਾਂ 'ਚ ਸੀ ਗੂੜ੍ਹਾ ਪਿਆਰ
ਜਿਵੇਂ ਹੀ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਖ਼ਬਰ ਫੈਲੀ ਤਾਂ ਕੁਲਗੜ੍ਹੀ ਪਿੰਡ ਵਿੱਚ ਸੰਨਾਟਾ ਛਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਵਾਂ ਭਰਾਵਾਂ ਵਿੱਚ ਗੂੜ੍ਹਾ ਪਿਆਰ ਸੀ। ਉਹ ਹਰ ਦੁੱਖ-ਸੁੱਖ ਵਿੱਚ ਇਕੱਠੇ ਰਹੇ। ਸ਼ਾਇਦ ਇਸੇ ਲਈ ਛੋਟਾ ਭਰਾ ਆਪਣੇ ਵੱਡੇ ਭਰਾ ਦੇ ਵਿਛੋੜੇ ਨੂੰ ਸਹਿਣ ਨਹੀਂ ਕਰ ਸਕਿਆ। ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਗਠਨਾਂ ਦੇ ਪ੍ਰਤੀਨਿਧੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮਿਲੇ ਅਤੇ ਇਹ ਦ੍ਰਿਸ਼ ਦੇਖ ਕੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।