Ludhiana News : ਮੁੱਲਾਂਪੁਰ ਚ ਨਿੱਜੀ ਹਸਪਤਾਲ ਚ ਨੌਜਵਾਨ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ, ਗਲਤ ਟੀਕਾ ਲਾ ਕੇ ਮਾਰਨ ਦਾ ਇਲਜ਼ਾਮ

Mullanpur Dakha News : ਇਲਜ਼ਾਮ ਹੈ ਕਿ ਧਰਮਿੰਦਰ ਸਿੰਘ ਨੇ "ਦੇਖ ਲੈਣ" ਦੀ ਧਮਕੀ ਦਿੱਤੀ ਅਤੇ ਗੁੱਸੇ ਵਿੱਚ ਆ ਕੇ ਗਲਤ ਟੀਕਾ ਲਗਾਇਆ, ਜਿਸ ਕਾਰਨ 48 ਸਾਲਾ ਕਰਨੈਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

By  KRISHAN KUMAR SHARMA November 17th 2025 04:19 PM -- Updated: November 17th 2025 04:21 PM

Ludhiana News : ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵੱਲੋਂ ਪਰਿਵਾਰਾਂ ਨੂੰ ਲਾਸ਼ਾਂ ਸੌਂਪਣ ਦੇ ਮਾਮਲੇ 'ਚ ਲਾਪਰਵਾਹੀ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਮੁੱਲਾਂਪੁਰ ਦਾਖਾ (Mullanpur Dakhan News) ਕਸਬੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਨੌਜਵਾਨ ਦੀ ਮੌਤ ਨੂੰ ਲੈ ਕੇ ਮਾਮਲਾ ਭਖ ਗਿਆ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਦੇਰ ਰਾਤ ਡਾਕਟਰ ਦੇ ਕੰਪਾਊਂਡਰ ਵੱਲੋਂ ਗਲਤ ਟੀਕਾ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਮਰੀਜ਼ ਅਤੇ ਕੰਪਾਊਡਰ ਵਿਚਕਾਰ ਬਹਿਸ ਹੋ ਗਈ। ਗੁੱਸੇ ਵਿੱਚ ਕੰਪਾਊਂਡਰ ਨੇ ਗਲਤ ਟੀਕਾ ਲਗਾਇਆ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ, ਦੇਤਵਾਲ ਪਿੰਡ ਦੇ ਵਸਨੀਕ ਬੰਤਾ ਸਿੰਘ ਦੇ ਪੁੱਤਰ ਕਰਨੈਲ ਸਿੰਘ ਨੂੰ ਖੂਨ ਦੇ ਸੈੱਲਾਂ ਦੀ ਗਿਣਤੀ ਘੱਟ ਹੋਣ ਕਾਰਨ ਸਥਾਨਕ ਸੰਤ ਨਰ ਸਿੰਘ ਹੋਮ (Sant Nar Singh Home) ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਖੂਨ ਦੇ ਸੈੱਲਾਂ ਦੁਬਾਰਾ ਪੂਰੇ ਹੋਣੇ ਸ਼ੁਰੂ ਹੋ ਗਏ ਸਨ ਅਤੇ 5,000 ਨਵੇਂ ਸੈੱਲ ਵੀ ਚੜ੍ਹਾਏ ਗਏ ਸਨ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਨੂੰ ਅੱਜ ਛੁੱਟੀ ਦਿੱਤੀ ਜਾਣੀ ਸੀ। ਕਰਨੈਲ ਸਿੰਘ ਬਿਲਕੁਲ ਠੀਕ ਅਤੇ ਤੰਦਰੁਸਤ ਸੀ ਅਤੇ ਡਾਕਟਰਾਂ ਤੋਂ ਛੁੱਟੀ ਮੰਗ ਰਿਹਾ ਸੀ। ਹਾਲਾਂਕਿ, ਡਾਕਟਰਾਂ ਨੇ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਹ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਛੁੱਟੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਕੰਪਾਊਂਡ, ਪਿੰਡ ਗੁਡੇ ਦੇ ਵਸਨੀਕ ਡਾਕਟਰ ਧਰਮਿੰਦਰ ਸਿੰਘ ਅਤੇ ਕਰਨੈਲ ਸਿੰਘ ਵਿਚਕਾਰ ਬਹਿਸਬਾਜੀ ਹੋ ਗਈ। ਇਲਜ਼ਾਮ ਹੈ ਕਿ ਧਰਮਿੰਦਰ ਸਿੰਘ ਨੇ "ਦੇਖ ਲੈਣ" ਦੀ ਧਮਕੀ ਦਿੱਤੀ ਅਤੇ ਗੁੱਸੇ ਵਿੱਚ ਆ ਕੇ ਗਲਤ ਟੀਕਾ ਲਗਾਇਆ, ਜਿਸ ਕਾਰਨ 48 ਸਾਲਾ ਕਰਨੈਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮੌਕੇ 'ਤੇ ਪਹੁੰਚੇ ਏਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਇਆ ਹੈ। ਮਰੀਜ਼ ਦੇ ਪਰਿਵਾਰ ਅਨੁਸਾਰ, ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਗਰਾਉਂ ਤੋਂ ਹੇਮ ਰਾਜ ਬੱਬਰ ਦੀ ਰਿਪੋਰਟ

Related Post