Sri Muktsar Sahib News : ਪਿੰਡ ਬੱਲਮਗੜ੍ਹ ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਕੀਤਾ ਕਤਲ ,ਅੱਜ ਪੰਚਾਇਤ ਚ ਹੋਣਾ ਸੀ ਰਾਜੀਨਾਮਾ

Sri Muktsar Sahib News : ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬੱਲਮਗੜ੍ਹ ਵਿੱਚ ਅੱਜ ਸਵੇਰੇ ਇਕ ਭਿਆਨਕ ਘਟਨਾ ਵਾਪਰੀ, ਜਿਥੇ 32 ਸਾਲਾ ਨੌਜਵਾਨ ਜਗਦੀਪ ਸਿੰਘ ਬਰਾੜ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ

By  Shanker Badra April 30th 2025 02:00 PM

Sri Muktsar Sahib News : ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬੱਲਮਗੜ੍ਹ ਵਿੱਚ ਅੱਜ ਸਵੇਰੇ ਇਕ ਭਿਆਨਕ ਘਟਨਾ ਵਾਪਰੀ, ਜਿਥੇ 32 ਸਾਲਾ ਨੌਜਵਾਨ ਜਗਦੀਪ ਸਿੰਘ ਬਰਾੜ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਅੱਜ ਪਿੰਡ ਦੀ ਪੰਚਾਇਤ ਵੱਲੋਂ ਜਗਦੀਪ ਅਤੇ ਵਿਰੋਧੀ ਪੱਖ ਵਿੱਚ ਪੁਰਾਣੀ ਚੱਲੀ ਆ ਰਹੀ ਰੰਜਿਸ਼ ਨੂੰ ਲੈ ਕੇ ਰਾਜੀਨਾਮਾ ਕਰਵਾਇਆ ਜਾਣਾ ਸੀ ਪਰ ਰਾਜੀਨਾਮੇ ਤੋਂ ਠੀਕ ਪਹਿਲਾਂ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਜਗਦੀਪ ਸਿੰਘ ਅਜੇ ਵਿਆਹਿਆ ਨਹੀਂ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਹ ਕਿਸਾਨੀ ਕੰਮ ਦੇ ਨਾਲ ਨਾਲ ਦੁੱਧ ਦੇ ਵਪਾਰ ਵਿੱਚ ਵੀ ਸ਼ਾਮਲ ਸੀ। ਕਤਲ ਦੀ ਇਹ ਵਾਰਦਾਤ ਪਿੰਡ ਦੀ ਸੜਕ 'ਤੇ ਹੋਈ ਕਤਲ ਕਰਨ ਵਾਲੇ ਵੀ ਪਿੰਡ ਦੇ ਹੀ ਨਿਵਾਸੀ ਦੱਸੇ ਜਾ ਰਹੇ ਹਨ, ਜੋ ਕਿ ਕਈ ਸਮੇਂ ਤੋਂ ਰੰਜਿਸ਼ ਰੱਖਦੇ ਸਨ।

ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ ਤੇ ਸ਼ਵ ਨੂੰ ਪੋਸਟਮਾਰਟਮ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਤਲ ਦੇ ਕਾਰਨਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। 

Related Post