Sangrur News : ਸੰਗਰੂਰ ਦੇ ਪਿੰਡ ਲਹਿਲ ਕਲਾਂ ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੋ ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

Sangrur Murder : ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਚੈਨਾ ਸਿੰਘ (ਉਮਰ 28 ਸਾਲ) ਜਿਸ ਦੀ ਕੇ ਡੇਢ ਦੋ ਸਾਲ ਪਹਿਲਾਂ ਲਵ ਮੈਰਿਜ ਹੋਈ ਦੱਸੀ ਜਾਂਦੀ ਹੈ, ਪ੍ਰੰਤੂ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਤਲ ਕਿੰਨਾਂ ਕਾਰਨਾਂ ਕਰਕੇ ਹੋਇਆ ਹੈ।

By  KRISHAN KUMAR SHARMA February 18th 2026 01:34 PM -- Updated: February 18th 2026 05:23 PM

Sangrur Murder : ਸੰਗਰੂਰ ਦੇ ਨੇੜਲੇ ਪਿੰਡ ਲਹਿਲ ਕਲਾਂ (Village Lehal Kalan) ਵਿਖੇ ਇੱਕ ਨੌਜਵਾਨ ਦਾ ਰਾਤੀ ਦੋ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਥਾਣਾ ਲਹਿਰਾ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਕਰ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਚੈਨਾ ਸਿੰਘ (ਉਮਰ 28 ਸਾਲ) ਜਿਸ ਦੀ ਕੇ ਡੇਢ ਦੋ ਸਾਲ ਪਹਿਲਾਂ ਲਵ ਮੈਰਿਜ (Love Marriage) ਹੋਈ ਦੱਸੀ ਜਾਂਦੀ ਹੈ। (Honor killing case)

ਹੋਰ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਦੇ ਘਰ ਬੰਨਿਆ ਕੁੱਤਾ ਜਦੋਂ ਭੌਂਕਣ ਲੱਗਿਆ ਤਾਂ ਉਹ ਉਸ ਨੂੰ ਕਮਰੇ ਚੋਂ ਬਾਹਰ ਕੱਢਣ ਲੱਗਿਆ ਸੀ। ਰਾਤੀ ਦੋ ਵਜੇ ਦੀ ਕਰੀਬ ਉਸੇ ਟਾਈਮ ਦੋ ਵਿਅਕਤੀਆਂ ਨੇ ਨੌਜਵਾਨ ਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਗੁਰਪ੍ਰੀਤ ਸਿੰਘ ਦੀ ਪੁੜਪੜੀ ਵਿੱਚ ਫਾਇਰ ਮਾਰੇ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ, ਕਾਤਲਾਂ ਅਤੇ ਕਤਲ ਦੇ ਕਾਰਨਾਂ ਦਾ ਅਜੇ ਸਪਸ਼ਟ ਪਤਾ ਨਹੀਂ ਚੱਲ ਸਕਿਆ।

ਸਾਲਾ ਹੀ ਨਿਕਲਿਆ ਕਾਤਲ, ਨਵ ਮੈਰਿਜ ਤੋਂ ਸੀ ਖਫਾ

ਉਧਰ, ਪੁਲਿਸ ਨੇ ਇਸ ਅੰਨ੍ਹੇ ਕਤਲ ਕੇਸ ਨੂੰ ਕੁੱਝ ਹੀ ਘੰਟਿਆਂ 'ਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਡੀਐਸਪੀ ਰਣਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਲ ਮੁੰਡੇ ਦੇ ਸਾਲੇ ਭਾਵ ਕੁੜੀ ਦੇ ਭਰਾ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁੜੀ ਦਾ ਭਰਾ ਆਪਣੀ ਭੈਣ ਵੱਲੋਂ ਲਵ ਮੈਰਿਜ ਕਰਵਾਏ ਜਾਣ ਕਾਰਨ ਖਫਾ ਸੀ, ਜਿਸ ਕਾਰਨ ਉਸ ਨੇ ਬੀਤੇ ਦੇਰ ਰਾਤ ਗੁਰਪ੍ਰੀਤ ਸਿੰਘ ਉਰਫ਼ ਬੱਬੂ ਦਾ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਰ 'ਚ ਮੁਲਜ਼ਮ ਨੇ ਆਪਣੀ ਸਾਥੀ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆ ਗਈ ਹੈ।

ਡੀਐਸਪੀ ਲਹਿਰਾ ਰਣਬੀਰ ਸਿੰਘ ਅਤੇ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਕਾਰਵਾਈ ਅਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

Related Post