YouTuber ਦੀਪਕ ਨਾਗਰ ਦੇ ਦੋਸਤਾਂ ਨੇ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

By  Jasmeet Singh January 30th 2024 08:48 PM

Deepak Nagar Murder case: ਗ੍ਰੇਟਰ ਨੋਇਡਾ ਦੇ ਦਨਕੌਰ ਥਾਣਾ ਖੇਤਰ ਦੇ ਮੁਹੰਮਦਪੁਰ ਗੁਰਜਰ ਪਿੰਡ 'ਚ ਸ਼ਰਾਬ ਦੀ ਪਾਰਟੀ ਦੌਰਾਨ ਹੋਏ ਝਗੜੇ 'ਚ ਯੂਟਿਊਬਰ ਦੀਪਕ ਨਾਗਰ ਨੂੰ ਦੋਸਤਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ। 

ਦੀਪਕ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਫਿਲਹਾਲ ਇਸ ਮਾਮਲੇ 'ਚ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੰਸਟਾਗ੍ਰਾਮ 'ਤੇ ਦੀਪਕ ਦੇ ਫਾਲੋਅਰਜ਼ ਦੀ ਗਿਣਤੀ 1 ਲੱਖ ਤੋਂ ਵੱਧ ਹੈ। ਦੀਪਕ ਕਰੀਬ 5 ਸਾਲਾਂ ਤੋਂ ਆਪਣੀ ਮਾਂ ਦੇ ਨਾਲ ਕਾਮੇਡੀ ਵੀਡੀਓ ਬਣਾਉਂਦਾ ਸੀ। 

ਇਹ ਵੀ ਪੜ੍ਹੋ:
ਅਕਾਲੀ ਦਲ ਦੇ ਪ੍ਰਧਾਨ ਨੇ 1 ਫਰਵਰੀ ਤੋਂ ਸ਼ੁਰੂ ਹੋ ਰਹੀ ਪੰਜਾਬ ਬਚਾਓ ਯਾਤਰਾ ਦਾ ਕੈਲੰਡਰ ਕੀਤਾ ਰਿਲੀਜ਼
ਧੁੰਦ ਦੇ ਦਿਨਾਂ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਗੇੜ, ਸੈਟੇਲਾਈਟ ਡੇਟਾ ਵਿਸ਼ਲੇਸ਼ਣ 'ਚ ਹੋਇਆ ਖ਼ੁਲਾਸਾ

ਸ਼ਰਾਬ ਪਾਰਟੀ 'ਚ ਝਗੜੇ ਤੋਂ ਬਾਅਦ ਕਤਲ

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ 28 ਜਨਵਰੀ ਦੀ ਰਾਤ ਨੂੰ ਮਨੀਸ਼ ਅਤੇ ਕੁਝ ਲੋਕਾਂ ਨੇ ਦੀਪਕ ਨੂੰ ਆਪਣੇ ਘਰ ਇੱਕ ਪਾਰਟੀ ਲਈ ਬੁਲਾਇਆ ਸੀ। ਉਨ੍ਹਾਂ ਪਾਰਟੀ 'ਚ ਸ਼ਰਾਬ ਪੀਤੀ, ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਸਤਾਂ ਦੀ ਆਪਸ 'ਚ ਬਹਿਸ ਹੋ ਗਈ ਅਤੇ ਫਿਰ ਲੜਾਈ ਹੋ ਗਈ। 

ਲੜਾਈ ਦੌਰਾਨ ਦੀਪਕ ਦੇ ਸਿਰ ਵਿੱਚ ਮੁੱਕਾ ਲੱਗ ਗਿਆ, ਧਿਰ ਦੇ ਦਖਲ ਨਾਲ ਲੜਾਈ ਰੁਕਵਾਈ ਗਈ। ਉਥੋਂ ਦੀਪਕ ਆਪਣੇ ਘਰ ਚਲਾ ਗਿਆ। ਘਰ ਆਉਣ ਤੋਂ 1-2 ਘੰਟੇ ਬਾਅਦ ਦੀਪਕ ਬੀਮਾਰ ਹੋ ਗਿਆ। ਉਸ ਨੂੰ ਇਲਾਜ ਲਈ ਯਥਾਰਥ ਹਸਪਤਾਲ ਲਿਜਾਇਆ ਗਿਆ ਜਿੱਥੇ ਚੈਕਅੱਪ ਦੌਰਾਨ ਪਤਾ ਲੱਗਾ ਕਿ ਦੀਪਕ ਦੇ ਸਿਰ 'ਚ ਖੂਨ ਦਾ ਥੱਕਾ ਸੀ। ਦੀਪਕ ਦੀ ਇਲਾਜ ਦੌਰਾਨ ਮੌਤ ਹੋ ਗਈ। 

ਇਸ ਸਬੰਧੀ ਥਾਣਾ ਦਨਕੌਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਸੱਤ ਦੋਸਤਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮਨੀਸ਼, ਪ੍ਰਿੰਸ, ਵਿੱਕੀ, ਯੋਗਿੰਦਰ, ਵਿਜੇ, ਕਪਿਲ ਅਤੇ ਮਿੰਕੂ ਸ਼ਾਮਲ ਹਨ।

ਇਹ ਵੀ ਪੜ੍ਹੋ:
ਇੱਕ ਕਿਸਾਨ ਫਿਰ ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਤੋਂ ਲੈ ਕੇ ਰਾਜ ਸਭਾ ਮੈਂਬਰ ਬਣਨ ਤੱਕ ਦਾ ਸਫ਼ਰ
ਬੇਅਦਬੀ ਮਾਮਲੇ 'ਚ ਸਾਬਕਾ ਆਈਜੀ ਉਮਰਾਨੰਗਲ ਨੂੰ ਵੱਡੀ ਰਾਹਤ, HC ਨੇ ਵਿਭਾਗੀ ਜਾਂਚ 'ਤੇ ਲਾਈ ਰੋਕ

Related Post