ਪੀਟੀਸੀ ਨਿਊਜ਼ ਦੀ ਖ਼ਬਰ ਦਾ ਹੋਇਆ ਅਸਰ, ਮਾਨਸਾ ਜੇਲ੍ਹ ਸੁਪਰਡੈਂਟ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਹੋਏ ਜਾਰੀ
Mansa News: ਮਾਨਸਾ ਦੀ ਜ਼ਿਲ੍ਹਾ ਜੇਲ੍ਹ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਚੱਲ ਰਹੀ ਹੈ। ਕਿਉਂਕਿ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਇੱਕ ਹਵਾਲਾਤੀ ਨੇ ਬਾਹਰ ਆ ਕੇ ਜੇਲ੍ਹ ਅਧਿਕਾਰੀਆਂ ਉੱਤੇ ਗੰਭੀਰ ਇਲਜ਼ਾਮ ਲਗਾਏ ਸਨ ਕਿ ਜੇਲ੍ਹ ਦੀਆਂ ਬੈਰਕਾਂ ਕਿਰਾਏ ਉੱਤੇ ਦਿੱਤੀਆਂ ਜਾਂਦੀਆਂ ਹਨ ਅਤੇ ਉਸਦੇ ਬਦਲੇ ਮੋਟੀ ਵਸੂਲੀ ਕੀਤੀ ਜਾਂਦੀ ਹੈ ਅਤੇ ਜੇਲ੍ਹ ਵਿੱਚ ਸ਼ਰੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ।
ਪੀਟੀਸੀ ਨਿਊਜ਼ ਦੀ ਖ਼ਬਰ ਦਾ ਅਸਰ
ਪੀਟੀਸੀ ਨਿਊਜ਼ ਨੇ ਮਾਨਸਾ ਜੇਲ੍ਹ ਵਿੱਚ ਨਸ਼ੇ, ਵੀਆਈਪੀ ਅਤੇ ਮੋਬਾਈਲ ਵਰਗੀਆਂ ਸਹੂਲਤਾਂ ਦੇਣ ਦੇ ਬਦਲੇ ਪੈਸੇ ਲੈਣ ਦੀ ਖ਼ਬਰ ਦਿਖਾਈ ਸੀ, ਜਿਸ ’ਤੇ ਜੇਲ੍ਹ ਵਿਭਾਗ ਨੇ ਪਹਿਲਾਂ 2 ਸਹਾਇਕ ਸੁਪਰਡੈਂਟਾਂ ਸਮੇਤ 6 ਵਿਅਕਤੀਆਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ ਅਤੇ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੀਟੀਸੀ ਨਿਊਜ਼ ਨੇ ਜੇਲ ਸੁਪਰਡੈਂਟ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕੀਤੇ ਸਨ। ਅੱਜ ਡੀਆਈਜੀ ਜੇਲ ਨੇ ਮਾਨਸਾ ਜੇਲ ਸੁਪਰਡੈਂਟ ਅਰਵਿੰਦਰ ਪਾਲ ਭੱਟੀ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
- PTC NEWS