ਨਿਊਜ਼ੀਲੈਂਡ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਇਮੀਗ੍ਰੇਸ਼ਨ ਨੇ ਦਿੱਤੀ ਇਹ ਸਲਾਹ

By  Jashan A December 5th 2018 09:47 PM

ਨਿਊਜ਼ੀਲੈਂਡ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਇਮੀਗ੍ਰੇਸ਼ਨ ਨੇ ਦਿੱਤੀ ਇਹ ਸਲਾਹ,ਆਕਲੈਂਡ: ਨਿਊਜ਼ੀਲੈਂਡ ਇਮੀਗ੍ਰੇਸ਼ਨ ਵਲੋਂ ਉਨ੍ਹਾਂ ਸਾਰੇ ਅਰਜ਼ੀਦਾਤਾਵਾਂ ਨੂੰ ਸੂਚਿਤ ਕੀਤਾ ਹੈ ਕਿ ਜਿਹੜੇ ਅਸਥਾਈ ਤੌਰ 'ਤੇ ਇਥੇ ਆਉਣ ਲਈ ਆਪਣੀਆਂ ਵੀਜ਼ਾ ਅਰਜ਼ੀਆਂ ਦਾਖਲ ਕਰਦੇ ਹਨ। ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਸਾਰੇ ਅਰਜ਼ੀਦਾਤਾਵਾਂ ਨੂੰ ਕਿਹਾ ਹੈ ਕਿ ਉਹ ਆਪਣੇ ਸਾਰੇ ਕਾਗਜ਼ਾਤ ਇੰਗਲਿਸ਼ ਤਰਜਮਾ ਕਰਵਾ ਕੇ ਹੀ ਭੇਜਣ ਤਾਂਕਿ ਵੀਜ਼ਾ ਕਾਰਵਾਈ 'ਚ ਦੇਰੀ ਨਾ ਹੋ ਸਕੇ।ਤਾਂਕਿ ਵੀਜ਼ਾ ਕਾਰਵਾਈ 'ਚ ਦੇਰੀ ਨਾ ਹੋ ਸਕੇ। ਦੱਸਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਜਿਨ੍ਹਾਂ ਲੋਕਾਂ ਦੀ ਟ੍ਰਾਂਸਲੇਸ਼ਨ ਨੂੰ ਮੰਜੂਰ ਕਰਦਾ ਹੈ ਉਹ ਹਨ 'ਦਾ ਟ੍ਰਾਂਸਲੇਸ਼ਨ ਸਰਵਿਸ ਆਫ ਦਾ ਡਿਪਾਰਟਮੈਂਟ ਆਫ ਇੰਟਰਨਲ ਅਫੇਅਰਜ਼ ਨਿਊਜ਼ੀਲੈਂਡ' ਜਾਂ ਕਮਿਊਨਿਟੀ ਦੇ ਵਿਚ ਉਹ ਸਨਮਾਨਯੋਗ ਜਾਂ ਜ਼ਿੰਮੇਵਾਰ ਲੋਕ ਜਿਨ੍ਹਾਂ ਨੂੰ ਸਹੀ ਤਰਜ਼ਮਾ ਕਰਨ ਲਈ ਜਾਣਿਆ ਜਾਂਦਾ ਹੋਵੇ। ਉਥੇ ਹੀ ਉਸ ਦੇਸ਼ ਦੇ ਹਾਈ ਕਮਿਸ਼ਨ ਦਫ਼ਤਰ ਵੱਲੋਂ ਅਜਿਹੇ ਅਨੁਵਾਦਿਤ ਕਾਗਜ਼ਾਤ ਤਸਦੀਕ ਕੀਤੇ ਹੋਣ ਅਤੇ ਮੋਹਰ ਲੱਗੀ ਹੋਵੇ ਜਾਂ ਫਿਰ ਪ੍ਰਾਈਵੇਟ ਅਤੇ ਆਫੀਸ਼ੀਅਲ ਟ੫ਾਂਸਲੇਸ਼ਨ ਬਿਜ਼ਨਸ ਕਰਦੇ ਅਦਾਰੇ ਹੋਣ।ਸੂਤਰਾਂ ਅਨੁਸਾਰ ਆਉਣ ਵਾਲੇ ਸਮੇਂ 'ਚ ਇਸ ਨੂੰ ਇੱਕ ਜ਼ਰੂਰੀ ਸ਼ਰਤ ਹੀ ਬਣਾ ਲਿਆ ਜਾਵੇਗਾ ਕਿ ਕੋਈ ਵੀ ਕਾਗਜ਼ਾਤ ਇੰਗਲਿਸ਼ ਦੇ ਤਰਜਮੇ ਤੋਂ ਬਿਨਾਂ ਦਾਖਲ ਨਹੀਂ ਕੀਤਾ ਜਾ ਸਕੇਗਾ। -PTC News

Related Post