Nirbhaya Case:ਨਿਰਭੈਆ ਗੈਂਗਰੇਪ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਅੱਜ ਸਵੇਰੇ ਤਿਹਾੜ ਜੇਲ੍ਹ ਵਿੱਚ ਦਿੱਤੀ ਫਾਂਸੀ
Shanker Badra
March 20th 2020 06:23 AM --
Updated:
March 20th 2020 10:03 AM
Nirbhaya Case:ਨਿਰਭੈਆ ਗੈਂਗਰੇਪ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਅੱਜ ਸਵੇਰੇ ਤਿਹਾੜ ਜੇਲ੍ਹ ਵਿੱਚ ਦਿੱਤੀ ਫਾਂਸੀ:ਨਵੀਂ ਦਿੱਲੀ : ਨਿਰਭੈਆ ਗੈਂਗਰੇਪ ਅਤੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਚਾਰੇ ਵਿਅਕਤੀਆਂ ਨੂੰ ਅੱਜ ਸਵੇਰੇ -ਸਵੇਰੇ 5.30 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਹੈ। ਨਿਰਭੈਆ ਗੈਂਗਰੇਪ ਅਤੇ ਕਤਲ ਮਾਮਲੇ ਦੇ ਚਾਰੇ ਦੋਸ਼ੀ ਵਿਨੈ ਸ਼ਰਮਾ (26), ਮੁਕੇਸ਼ ਸਿੰਘ (32), ਅਕਸ਼ੈ ਕੁਮਾਰ ਸਿੰਘ (31) ਅਤੇ ਪਵਨ ਗੁਪਤਾ (25) ਨੂੰ ਆਖ਼ਿਰਕਾਰ ਸਜ਼ਾ ਮਿਲ ਗਈ ਹੈ। ਜਿਸ ਕਰਕੇ ਅੱਜ ਨਿਰਭੈਆ ਨੂੰ 7 ਸਾਲ, 3 ਮਹੀਨੇ ਅਤੇ 4 ਦਿਨ ਬਾਅਦ ਇਨਸਾਫ਼ ਮਿਲਿਆ ਹੈ।