ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਗਰੀਬਾਂ ਲਈ 1 ਲੱਖ 70 ਹਜ਼ਾਰ ਕਰੋੜ ਦੇ ਪੈਕੇਜ ਦਾ ਐਲਾਨ

By  Shanker Badra March 26th 2020 02:42 PM -- Updated: March 26th 2020 02:43 PM

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਗਰੀਬਾਂ ਲਈ 1 ਲੱਖ 70 ਹਜ਼ਾਰ ਕਰੋੜ ਦੇ ਪੈਕੇਜ ਦਾ ਐਲਾਨ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਦੇਸ਼ ਵਿੱਚ 21 ਦਿਨਾਂ ਦਾ ਲਾਕਡਾਊਨ ਹੈ। ਇਸ ਸਮੇਂ ਦੌਰਾਨ ਆਮ ਲੋਕਾਂ ਅਤੇ ਖ਼ਾਸਕਰ ਗਰੀਬਾਂ ਨੂੰ ਕੋਈ ਸਮੱਸਿਆ ਨਾ ਹੋਵੇ, ਇਸ ਲਈ ਸਰਕਾਰ ਨੇ ਇੱਕ ਵੱਡਾ ਰਾਹਤ ਪੈਕੇਜ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਤਿੰਨ ਦਿਨਾਂ ਵਿਚ ਦੂਜੀ ਪ੍ਰੈਸ ਕਾਨਫਰੰਸ ਕੀਤੀ ਹੈ।

ਵਿੱਤ ਮੰਤਰੀ ਨੇ ਲਾਕਡਾਊਨ ਤੋਂ ਸਿੱਧੇ ਰੂਪ ਤੋਂ ਪ੍ਰਭਾਵਿਤ ਗਰੀਬ ਤੇ ਦਿਹਾੜੀ ਮਜ਼ਦੂਰਾਂ ਦੇ ਨਾਲ-ਨਾਲ ਪਿੰਡਾਂ 'ਚ ਰਹਿਣ ਵਾਲਿਆਂ ਲਈ 1.70 ਹਜ਼ਾਰ ਕਰੋੜ ਰਾਹਤ ਪੈਕੇਜ ਦਾ ਐਲਾਨ ਕੀਤਾ। 50 ਲੱਖ ਦਾ ਬੀਮਾ ਕਵਰ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜੋ ਕੋਰੋਨਾ ਵਾਇਰਸ ਦੇ ਇਲਾਜ 'ਚ ਸਿੱਧੇ ਰੂਪ ਜਾਂ ਅਸਿੱਧੇ ਰੂਪ ਤੋਂ ਆਪਣੀ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ 'ਚ ਡਾਕਟਰ, ਪੈਰਾਮੈਡੀਕਲ ਸਟਾਫ, ਸਫਾਈ ਮੁਲਾਜ਼ਮ ਆਦਿ ਸ਼ਾਮਲ ਹੈ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 80 ਕਰੋੜ ਗਰੀਬਾਂ ਤੇ ਦਿਹਾੜੀ ਮਜ਼ੂਦਰਾਂ ਨੂੰ ਭੋਜਨ ਰਾਹਤ ਦਿੱਤੀ ਜਾਵੇਗੀ। 5 ਕਿੱਲੋ ਅਨਾਜ ਜਾਂ ਚਾਵਲ ਪਹਿਲਾਂ ਤੋਂ ਮਿਲਦਾ ਸੀ ਹੁਣ 5 ਕਿੱਲੋਗ੍ਰਾਮ ਅਗਲੇ ਤਿੰਨ ਮਹੀਨੇ ਤਕ ਮੁਫ਼ਤ 'ਚ ਦੇਵੇਗੀ ਸਰਕਾਰ। ਲੋਕਾਂ ਨੂੰ ਆਪਣੀ ਪਸੰਦ ਦੀ 1 ਕਿੱਲੋ ਦਾਲ ਹਰ ਮਹੀਨੇ ਫ੍ਰੀ ਮਿਲੇਗੀ। ਸਰਕਾਰ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਵੇਗੀ, ਹਰ ਕਿਸੇ ਨੂੰ ਅਨਾਜ਼ ਮਿਲੇਗਾ।

-PTCNews

Related Post