ਨਿਰਮਲਾ ਸੀਤਾਰਮਨ ਨੇ GST ਦੀ ਮੀਟਿੰਗ ਤੋਂ ਪਹਿਲਾਂ ਕੀਤਾ ਵੱਡਾ ਐਲਾਨ ,ਕੰਪਨੀਆਂ ਨੂੰ ਕਾਰਪੋਰੇਟ ਟੈਕਸ 'ਚ ਦਿੱਤੀ ਰਾਹਤ  

By  Shanker Badra September 20th 2019 01:26 PM

ਨਿਰਮਲਾ ਸੀਤਾਰਮਨ ਨੇ GST ਦੀ ਮੀਟਿੰਗ ਤੋਂ ਪਹਿਲਾਂ ਕੀਤਾ ਵੱਡਾ ਐਲਾਨ ,ਕੰਪਨੀਆਂ ਨੂੰ ਕਾਰਪੋਰੇਟ ਟੈਕਸ 'ਚ ਦਿੱਤੀ ਰਾਹਤ :ਨਵੀਂ ਦਿੱਲੀ : ਦੇਸ਼ ਦੀ ਵਿੱਤ ਮੰਤਰੀ ਨਿਰਮਲਾਸੀਤਾਰਮਨ ਨੇ ਜੀਐੱਸਟੀ ਕੌਂਸਲ ਦੀ ਬੈਠਕ ਤੋਂ ਪਹਿਲਾਂ ਘਰੇਲੂ ਕੰਪਨੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ 'ਚ ਕਟੌਤੀ ਦਾ ਐਲਾਨ ਕੀਤਾ ਹੈ। ਇਸ ਦੇ ਲਈ ਆਮਦਨ ਕਰ ਐਕਟ, 1961 'ਚ ਸੋਧ ਕੀਤਾ ਗਿਆ ਹੈ।

Nirmala Sitharaman Corporate Tax Slashed for Domestic ਨਿਰਮਲਾ ਸੀਤਾਰਮਨ ਨੇGST ਦੀ ਮੀਟਿੰਗ ਤੋਂ ਪਹਿਲਾਂ ਕੀਤਾ ਵੱਡਾ ਐਲਾਨ ,ਕੰਪਨੀਆਂ ਨੂੰ ਕਾਰਪੋਰੇਟ ਟੈਕਸ 'ਚ ਦਿੱਤੀ ਰਾਹਤ

ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਉਨ੍ਹਾਂ ਘਰੇਲੂ ਕੰਪਨੀਆਂ ਤੇ ਕਈ ਘਰੇਲੂ ਮੈਨਿਊਫੈਕਚਰਿੰਗ ਕੰਪਨੀਆਂ ਦੇ ਕਾਰਪੋਰੇਟ ਟੈਕਸ ਘਟਾਉਣ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਘਰੇਲੂ ਕੰਪਨੀ ਨੇ ਕਿਸੇ ਉਤਸਾਹਨ ਦਾ ਲਾਭ ਨਹੀਂ ਲਿਆ ਤਾਂ ਉਸਦੇ ਕੋਲ 22 ਫੀਸਦੀ ਦੀ ਦਰ ਨਾਲ ਇਨਕਮ ਟੈਕਸ ਭੁਗਤਾਨ ਕਰਨ ਦਾ ਵਿਕਲਪ ਹੋਵੇਗਾ।ਵਿੱਤ ਮੰਤਰੀ ਨੇ ਕਿਹਾ ਸਥਾਨਕ ਕੰਪਨੀਆਂ ਲਈ ਕੋਈ ਮਿਨੀਮਮ ਅਲਟਰਨੇਟ ਟੈਕਸ ਨਹੀਂ ਹੋਵੇਗਾ।

Nirmala Sitharaman Corporate Tax Slashed for Domestic ਨਿਰਮਲਾ ਸੀਤਾਰਮਨ ਨੇGST ਦੀ ਮੀਟਿੰਗ ਤੋਂ ਪਹਿਲਾਂ ਕੀਤਾ ਵੱਡਾ ਐਲਾਨ ,ਕੰਪਨੀਆਂ ਨੂੰ ਕਾਰਪੋਰੇਟ ਟੈਕਸ 'ਚ ਦਿੱਤੀ ਰਾਹਤ

ਸੀਤਾਰਮਨ ਨੇ ਕਿਹਾ ਕਿ ਇਕ ਅਕਤੂਬਰ 2019 ਤੋਂ ਬਾਅਦ ਸਥਾਪਿਤ ਹੋਣ ਵਾਲੀਆਂ ਕੰਪਨੀਆਂ ਕੋਲ 15 ਫ਼ੀਸਦੀ ਦੀ ਦਰ ਨਾਲ ਟੈਕਸ ਭੁਗਤਾਨ ਕਰਨ ਦਾ ਬਦਲ ਹੋਵੇਗਾ। ਨਵੀਂਆਂ ਮੈਨਿਊਫੈਕਚਰਿੰਗ ਕੰਪਨੀਆਂ ਲਈ ਟੈਕਸ ਦੀ ਪ੍ਰਭਾਵੀ ਦਰ ਸਰਚਾਰਜ ਤੇ ਟੈਕਸ ਸਮੇਤ 17.01 ਫ਼ੀਸਦੀ ਹੋਵੇਗੀ।ਇਸ ਤੋਂ ਇਲਾਵਾ ਕੰਪਨੀਆਂ ਨੇ ਕੋਈ ਹੋਰ ਟੈਕਸ ਨਹੀਂ ਦੇਣਾ ਹੋਵੇਗਾ।

Nirmala Sitharaman Corporate Tax Slashed for Domestic ਨਿਰਮਲਾ ਸੀਤਾਰਮਨ ਨੇGST ਦੀ ਮੀਟਿੰਗ ਤੋਂ ਪਹਿਲਾਂ ਕੀਤਾ ਵੱਡਾ ਐਲਾਨ ,ਕੰਪਨੀਆਂ ਨੂੰ ਕਾਰਪੋਰੇਟ ਟੈਕਸ 'ਚ ਦਿੱਤੀ ਰਾਹਤ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਵਿੱਚ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿੱਚ ਕੀਤੀ ਸ਼ਿਰਕਤ

ਜ਼ਿਕਰਯੋਗ ਕਿ ਅੱਜ ਜੀਐਸਟੀ ਕੌਸਲ ਦੀ ਮੀਟਿੰਗ ਗੋਆ ਦੇ ਪਣਜੀ 'ਚ ਹੋ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਵਾਲੀ ਜੀਐਸਟੀ ਪਰਿਸ਼ਦ ਦੀ ਗੋਆ ਵਿਚ ਇਹ 37ਵੀਂ ਮੀਟਿੰਗ ਹੈ। ਇਸ ਵਿਚ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹਨ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਆਰਥਿਕ ਵਾਧਾ ਚਾਲੂ ਸਾਲ ਦੀ ਪਹਿਲੀ ਤਿਮਾਹੀ ਵਿਚ ਛੇ ਸਾਲ ਦੇ ਘੱਟੋ ਘੱਟ ਪੱਧਰ 5 ਫੀਸਦੀ ਉਤੇ ਆ ਗਿਆ ਹੈ।

-PTCNews

Related Post