"ਕੋਈ ਚਾਂਸ ਨਹੀਂ" ਸੀ.ਈ.ਸੀ. ਨੇ ਇਕੋ ਸਮੇਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕਠੇ ਹੋਣ ਦੀ ਸੰਭਾਵਨਾ 'ਤੇ ਤੋੜ੍ਹੀ ਚੁੱਪੀ

By  Joshi August 24th 2018 02:48 PM -- Updated: August 24th 2018 02:49 PM

No chance at all, says CEC on simultaneous Lok Sabha and Assembly polls: "ਕੋਈ ਚਾਂਸ ਨਹੀਂ" ਸੀ.ਈ.ਸੀ. ਨੇ ਇਕੋ ਸਮੇਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕਠੇ ਹੋਣ ਦੀ ਸੰਭਾਵਨਾ 'ਤੇ ਤੋੜ੍ਹੀ ਚੁੱਪੀ

ਮੁੱਖ ਚੋਣ ਕਮਿਸ਼ਨਰ ਓ. ਪੀ. ਰਾਵਤ ਨੇ ਅੱਜ ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਲੋਕ ਸਭਾ ਚੋਣਾਂ ਦੇ ਨਾਲ ਵਿਧਾਨ ਸਭਾ ਚੋਣਾਂ ਹੋਣ ਦੀ ਗੱਲ ਤੋਂ ਨਾਂਹ ਕੀਤੀ ਹੈ।

ਰਾਵਤ ਨੇ ਇਹ ਵੀ ਕਿਹਾ ਕਿ ਇਕੋ ਸਮੇਂ ਚੋਣਾਂ ਨੂੰ ਰੱਖਣ ਲਈ ਇਕ ਕਾਨੂੰਨੀ ਢਾਂਚੇ ਦੇ ਲੋੜ ਹੁੰਦੀ ਹੈ।

ਉੱਥੇ ਹਾਲ ਹੀ ਕੁਝ ਕਿਆਸ ਸੀ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਮਿਜ਼ੋਰਮ ਚੋਣਾਂ ਲੋਕ ਸਭਾ ਚੋਣਾਂ, ਅਪ੍ਰੈਲ-ਮਈ ੨੦੧੯ ਦੇ ਨਾਲ-ਨਾਲ ਆਯੋਜਿਤ ਕੀਤੀਆਂ ਜਾ ਸਕਦੀਆਂ ਹਨ।

"ਕੋਈ ਚਾਂਸ ਨਹੀਂ" ਲੋਕਾ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੇ ਹੋਣ ਦੇ ਸਵਾਲ 'ਤੇ ਰਾਵਤ ਨੇ ਦੋ ਟੁੱਕ ਜਵਾਬ ਦਿੰਦਿਆਂ ਕਿਹਾ।

"ਚੋਣਾਂ ਦੇ ਨਿਰਧਾਰਤ ਸਮੇਂ ਤੋਂ 14 ਮਹੀਨੇ ਪਹਿਲਾਂ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ" ਰਾਵਤ ਨੇ ਕਿਹਾ।

ਉਨ੍ਹਾਂ ਨੇ ਕਿਹਾ, "ਕਮਿਸ਼ਨ ਕੋਲ 400 ਦੇ ਕਰੀਬ ਸਟਾਫ ਹੈ ਪਰ ਚੋਣਾਂ ਦੌਰਾਨ ੧.੧੧ ਕਰੋੜ ਲੋਕਾਂ ਨੂੰ ਚੋਣ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ।"

ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਦੀ "ਅਸਫਲਤਾ" ਦੀ ਸ਼ਿਕਾਇਤ 'ਤੇ ਇਕ ਸਵਾਲ ਦੇ ਲਈ, ਰਾਵਤ ਨੇ ਕਿਹਾ ਹੈ ਕਿ ਭਾਰਤ ਵਿਚ ਈ.ਵੀ.ਐਮ.ਅਸਫਲਤਾ ਸਿਰਫ਼ 0.5 ਤੋਂ 0.6 ਫੀਸਦੀ ਹੈ ਅਤੇ ਅਜਿਹੀ ਦਰ ਸਵੀਕਾਰਯੋਗ ਹੈ," ਉਹਨਾਂ ਨੇ ਕਿਹਾ।

—PTC News

Related Post