ਚੰਡੀਗੜ੍ਹ 'ਚ ਹੁਣ ਜਾਅਲੀ ਆਟੋ ਵਾਲਿਆਂ ਦੀ ਨਹੀਂ ਖੈਰ

By  Ravinder Singh April 7th 2022 04:42 PM

ਚੰਡੀਗੜ੍ਹ : ਚੰਡੀਗੜ੍ਹ ਵਿੱਚ ਵੱਧਦੇ ਅਪਰਾਧਾਂ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਚੰਡੀਗੜ੍ਹ ਵਿੱਚ ਹੁਣ ਜਾਅਲੀ ਆਟੋ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਪੁਲਿਸ ਪ੍ਰਸ਼ਾਸਨ ਤੇ ਚੰਡੀਗੜ੍ਹ ਪ੍ਰਸ਼ਾਸਨ ਜਾਅਲੀ ਆਟੋ ਡਰਾਈਵਰਾਂ ਤੇ ਮਾਲਕਾਂ ਉਤੇ ਸ਼ਿਕੰਜਾ ਕੱਸਣ ਜਾ ਰਿਹਾ ਹੈ। ਚੰਡੀਗੜ੍ਹ 'ਚ ਹੁਣ ਜਾਅਲੀ ਆਟੋ ਵਾਲਿਆਂ ਦੀ ਨਹੀਂ ਖੈਰਹੁਣ ਹਰ ਆਟੋ ਉਤੇ ਇਕ ਸਨਾਖ਼ਤੀ ਸਟਿੱਕਰ ਲੱਗੇਗਾ ਤੇ ਹਰ ਸਟਿੱਕਰ ਉਤੇ ਇਕ ਹੋਲੋਗ੍ਰਾਮ ਵੀ ਲਗਾਇਆ ਗਿਆ ਹੈ। ਇਸ ਹੋਲੋਗ੍ਰਾਮ ਵਿੱਚ ਆਟੋ ਡਰਾਈਵਰ ਅਤੇ ਆਟੋ ਮਾਲਕ ਦਾ ਪੂਰਾ ਵੇਰਵਾ ਦਰਜ ਹੋਵੇਗਾ। ਆਟੋ ਵਿੱਚ ਕਿਸੇ ਵੀ ਤਰ੍ਹਾਂ ਦਾ ਅਪਰਾਧ ਹੋਣ ਉਤੇ ਤੁਰੰਤ ਆਟੋ ਡਰਾਈਵਰ ਤੇ ਆਟੋ ਮਾਲਕ ਉਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੰਡੀਗੜ੍ਹ 'ਚ ਹੁਣ ਜਾਅਲੀ ਆਟੋ ਵਾਲਿਆਂ ਦੀ ਨਹੀਂ ਖੈਰਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਤਕਰੀਬਨ ਛੇ ਹਜ਼ਾਰ ਤੋਂ ਜ਼ਿਆਦਾ ਆਟੋ ਚੱਲ ਰਹੇ ਹਨ। ਜ਼ਿਆਦਾਤਰ ਆਟੋ ਡਰਾਈਵਰਾਂ ਕੋਲ ਪੂਰੇ ਦਸਤਾਵੇਜ਼ ਨਹੀਂ ਹਨ। ਇਸ ਕਾਰਨ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਆਏ ਦਿਨ ਆਟੋ ਡਰਾਈਵਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਦੇਖਿਆ ਗਿਆ ਹੈ।  ਆਟੋ ਵਿੱਚ ਕੋਈ ਅਪਰਾਧ ਹੋਣ ਉਤੇ ਉਨ੍ਹਾਂ ਦੀ ਢੁੱਕਵੀਂ ਪਛਾਣ ਨਹੀਂ ਮਿਲਦੀ ਹੈ। ਚੰਡੀਗੜ੍ਹ 'ਚ ਹੁਣ ਜਾਅਲੀ ਆਟੋ ਵਾਲਿਆਂ ਦੀ ਨਹੀਂ ਖੈਰਜ਼ਿਕਰਯੋਗ ਹੈ ਕਿ ਆਟੋ ਵਿੱਚ ਕਈ ਅਪਰਾਧ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ। ਲੁੱਟ-ਖੋਹ ਤੇ ਲੜਕੀਆਂ ਨਾਲ ਛੇੜਛਾੜ ਦੀ ਘਟਨਾਵਾਂ ਵਾਪਰਨ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਦਰਮਿਆਨ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਹਿਮ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਆਟੋ ਉਤੇ ਹੋਲੋਗ੍ਰਾਮ ਲਾਜ਼ਮੀ ਕਰ ਦਿੱਤਾ ਜਾਵੇਗਾ। ਜਿਸ ਨਾਲ ਆਟੋ ਮਾਲਕ ਤੇ ਡਰਾਈਵਰ ਦਾ ਵੇਰਵਾ ਤੁਰੰਤ ਮਿਲ ਜਾਵੇਗਾ। ਜਿਸ ਨਾਲ ਪੁਲਿਸ ਨੂੰ ਕਾਰਵਾਈ ਕਰਨ ਵਿੱਚ ਆਸਾਨੀ ਹੋਵੇਗੀ। ਇਹ ਵੀ ਪੜ੍ਹੋ : ਜਾਖੜ ਵੱਲੋਂ ਚੰਨੀ ਖ਼ਿਲਾਫ਼ ਗਲਤ ਟਿੱਪਣੀ ਕਰਨ 'ਤੇ ਐਸਸੀ ਭਾਈਚਾਰੇ 'ਚ ਰੋਸ ਦੀ ਲਹਿਰ

Related Post