Coronavirus: ਕਿਰਾਏਦਾਰਾਂ ਨੂੰ ਨਹੀਂ ਦੇਣਾ ਪਏਗਾ ਇੱਕ ਮਹੀਨੇ ਦਾ ਕਿਰਾਇਆ,ਜੇ ਮਕਾਨ ਮਾਲਕ ਨੇ ਮੰਗੇ ਪੈਸੇ ਤਾਂ ਹੋ ਸਕਦੀ ਹੈ ਜੇਲ੍ਹ

By  Shanker Badra March 28th 2020 03:08 PM

Coronavirus: ਕਿਰਾਏਦਾਰਾਂ ਨੂੰ ਨਹੀਂ ਦੇਣਾ ਪਏਗਾ ਇੱਕ ਮਹੀਨੇ ਦਾ ਕਿਰਾਇਆ,ਜੇ ਮਕਾਨ ਮਾਲਕ ਨੇ ਮੰਗੇ ਪੈਸੇ ਤਾਂ ਹੋ ਸਕਦੀ ਹੈ ਜੇਲ੍ਹ:ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਫੈਲ ਰਹੀ ਮਹਾਮਾਰੀ ਨੂੰ ਰੋਕਣ ਦੇ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਕਾਰਨ ਰੋਜ਼ਾਨਾ ਕਮਾਉਣ ਤੇ ਖਾਣ ਵਾਲਿਆਂ ਨੂੰ ਸਭ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਹਾਲਾਤ ਅਜਿਹੇ ਹਨ ਕਿ ਉਹ ਆਪਣੇ ਮੂਲ ਘਰ ਵਾਪਸ ਜਾਣ ਲਈ ਬਾਹਰ ਨਿਕਲਣ ਲੱਗੇ ਹਨ। ਸ਼ਨੀਵਾਰ ਨੂੰ ਗਾਜ਼ੀਆਬਾਦ ਦੇ ਯੂਪੀ ਗੇਟ 'ਤੇ ਯੂਪੀ ਅਤੇ ਬਿਹਾਰ ਦੇ ਹਜ਼ਾਰਾਂ ਲੋਕ ਪਹੁੰਚੇ ਗਏ ਸਨ।

ਇਸ ਦੌਰਾਨ ਨੋਇਡਾ ਦੇ ਜ਼ਿਲ੍ਹਾ ਮੈਜਿਸਟਰੇਟ ਬੀਐਨ ਸਿੰਘ ਨੇ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕਿਸੇ ਵੀ ਮਕਾਨ ਮਾਲਕ ਨੂੰ ਇੱਕ ਮਹੀਨੇ ਦਾ ਕਿਰਾਇਆ ਨਾ ਲੈਣ ਦਾ ਆਦੇਸ਼ ਦਿੱਤਾ ਹੈ।ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਆਦੇਸ਼ ਦੇ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਮਜ਼ਦੂਰ ਜਾਂ ਕਰਮਚਾਰੀ ਜੋ ਕਿਸੇ ਵੀ ਕੰਪਨੀ ਜਾਂ ਦਫਤਰ ਵਿੱਚ ਕੰਮ ਕਰਦੇ ਹਨ। ਉਨ੍ਹਾਂ ਤੋਂ ਕਿਸੇ ਵੀ ਸਥਿਤੀ ਵਿੱਚ ਇੱਕ ਮਹੀਨੇ ਤੱਕ ਕਿਰਾਇਆ ਨਹੀਂ ਲਿਆ ਜਾਵੇਗਾ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।

ਯੂਪੀ ਗੇਟ 'ਤੇ ਫਸੇ ਹਜ਼ਾਰਾਂ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਗਾਜ਼ੀਆਬਾਦ ਨੇਬੱਸਾਂ ਵਿੱਚ ਭਰ ਕੇ ਕੌਾਸਾਂਬੀ ਡਿਪੂ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੌਸ਼ਾਂਬੀ ਡਿਪੂ ਤੋਂ ਇਨ੍ਹਾਂ ਲੋਕਾਂ ਨੂੰ ਹੋਰ ਬੱਸਾਂ ਵਿੱਚ ਬਿਠਾ ਕੇ ਯੂਪੀ ਦੇ ਵੱਖ -ਵੱਖ ਸ਼ਹਿਰਾਂ ਵਿੱਚ ਭੇਜਿਆ ਜਾਵੇਗਾ। ਐਸਐਸਪੀ ਕਲਾਨਿਧੀ ਨੈਥਾਨੀ ਨੇ ਦੱਸਿਆ ਕਿ ਕੌਾਸੰਬੀ ਡਿਪੂ ਵਿਖੇ ਉੱਤਰ ਪ੍ਰਦੇਸ਼ ਦੇ ਦਰਜਨਾਂ ਸ਼ਹਿਰਾਂ ਲਈ ਬੱਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਵੇਂ ਹੀ ਬੱਸ ਭਰੀ ਗਈ ਹੈ, ਉਨ੍ਹਾਂ ਨੂੰ ਭੇਜਣ ਦਾ ਕੰਮ ਸ਼ੁਰੂ ਹੋ ਗਿਆ ਹੈ।

ਦੱਸ ਦੇਈਏ ਕਿ ਸਿਹਤ ਮੰਤਰਾਲੇ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ (COVID-19) ਨਾਲ 20 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਹੀ ਹੁਣ ਤੱਕ 873 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 775 ਲੋਕਾਂ ਦਾ ਇਲਾਜ ਜਾਰੀ ਹੈ। 78 ਲੋਕ ਠੀਕ ਹੋ ਗਏ ਹਨ। ਦੇਸ਼ ਵਿਚ ਸਭ ਤੋਂ ਵੱਧ ਮਾਮਲੇ ਕੇਰਲ 'ਚ ਆਏ ਹਨ।

-PTCNews

Related Post