ਜੇਵਰ ਏਅਰਪੋਰਟ ਨੂੰ ਕਿਉਂ ਕਿਹਾ ਜਾ ਰਿਹੈ ਏਸ਼ੀਆ ਦਾ ਨੰਬਰ-1 , ਇਹ ਹਨ ਇਸ ਦੀਆਂ ਖੂਬੀਆਂ

By  Shanker Badra November 25th 2021 07:50 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆ ਦੇ ਸਭ ਤੋਂ ਵੱਡੇ ਜੇਵਰ ਹਵਾਈ ਅੱਡੇ (Jewar Airport) ਦਾ ਨੀਂਹ ਪੱਥਰ ਰੱਖਿਆ ਹੈ। ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦਾ ਦਾਅਵਾ ਹੈ ਕਿ ਇਹ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਹਵਾਈ ਅੱਡਾ ਹੋਵੇਗਾ। ਅਜੇ ਤੱਕ ਤੁਹਾਨੂੰ ਇਹ ਸੁਣਨ ਜਾਂ ਪੜ੍ਹਨ ਨੂੰ ਮਿਲਿਆ ਹੋਵੇਗਾ ਕਿ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਏਸ਼ੀਆ ਦਾ ਸਭ ਤੋਂ ਵੱਡਾ ਏਅਰਪੋਰਟ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸਨੂੰ ਏਸ਼ੀਆ ਦਾ ਸਭ ਤੋਂ ਵੱਡਾ ਏਅਰਪੋਰਟ ਕਿਉਂ ਕਿਹਾ ਜਾ ਰਿਹਾ ਹੈ?

ਜੇਵਰ ਏਅਰਪੋਰਟ ਨੂੰ ਕਿਉਂ ਕਿਹਾ ਜਾ ਰਿਹੈ ਏਸ਼ੀਆ ਦਾ ਨੰਬਰ-1 , ਇਹ ਹਨ ਇਸ ਦੀਆਂ ਖੂਬੀਆਂ

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਜੇਵਰ ਏਅਰਪੋਰਟ 1,300 ਹੈਕਟੇਅਰ ਵਿੱਚ ਫੈਲਿਆ ਹੋਵੇਗਾ। ਵਰਤਮਾਨ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਵਿੱਚ ਸਭ ਤੋਂ ਵੱਡਾ ਹੈ। ਜੇਵਰ ਹਵਾਈ ਅੱਡਾ ਦਿੱਲੀ-ਐਨਸੀਆਰ ਵਿੱਚ ਬਣਨ ਵਾਲਾ ਦੂਜਾ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ। ਜੇਵਰ ਹਵਾਈ ਅੱਡਾ ਦੇਸ਼ ਦਾ ਪਹਿਲਾ ਹਵਾਈ ਅੱਡਾ ਹੋਵੇਗਾ, ਜਿਸ ਨੂੰ ਮਲਟੀ-ਮੋਡਲ ਕਾਰਗੋ ਹੱਬ ਵਜੋਂ ਬਣਾਇਆ ਜਾਵੇਗਾ। ਇਹ ਭਾਰਤ ਦਾ ਪਹਿਲਾ ਨੈੱਟ-ਜ਼ੀਰੋ ਐਮੀਸ਼ਨ ਏਅਰਪੋਰਟ ਹੋਵੇਗਾ।

ਜੇਵਰ ਏਅਰਪੋਰਟ ਨੂੰ ਕਿਉਂ ਕਿਹਾ ਜਾ ਰਿਹੈ ਏਸ਼ੀਆ ਦਾ ਨੰਬਰ-1 , ਇਹ ਹਨ ਇਸ ਦੀਆਂ ਖੂਬੀਆਂ

ਸ਼ੁਰੂਆਤ 'ਚ ਜੇਵਰ ਏਅਰਪੋਰਟ 'ਤੇ 2 ਰਨਵੇ ਬਣਾਏ ਜਾਣਗੇ ਪਰ ਇਸ ਨੂੰ ਵਧਾ ਕੇ 6 ਰਨਵੇਅ ਕਰ ਦਿੱਤਾ ਜਾਵੇਗਾ, ਜੋ ਨਾਲ-ਨਾਲ ਚੱਲਣਗੇ। ਜਦੋਂ ਸਾਰੇ 6 ਰਨਵੇ ਤਿਆਰ ਹੋ ਜਾਣਗੇ ਤਾਂ ਜੇਵਰ ਏਅਰਪੋਰਟ ਯਾਨੀ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਭਾਰਤ ਦਾ ਹੀ ਨਹੀਂ ਬਲਕਿ ਏਸ਼ੀਆ ਦਾ ਸਭ ਤੋਂ ਵੱਡਾ ਏਅਰਪੋਰਟ ਹੋਵੇਗਾ। ਇੰਨਾ ਹੀ ਨਹੀਂ, ਜੇਵਰ ਏਅਰਪੋਰਟ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਅੱਡਿਆਂ ਵਿੱਚੋਂ ਇੱਕ ਹੋਵੇਗਾ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ 3 ਰਨਵੇ ਹਨ।

ਜੇਵਰ ਏਅਰਪੋਰਟ ਨੂੰ ਕਿਉਂ ਕਿਹਾ ਜਾ ਰਿਹੈ ਏਸ਼ੀਆ ਦਾ ਨੰਬਰ-1 , ਇਹ ਹਨ ਇਸ ਦੀਆਂ ਖੂਬੀਆਂ

ਸਰਕਾਰ ਦਾ ਟੀਚਾ ਹੈ ਕਿ ਜੇਵਰ ਏਅਰਪੋਰਟ ਨੂੰ ਸਾਲ 2024 ਤੋਂ ਸ਼ੁਰੂ ਕੀਤਾ ਜਾਵੇ, ਯਾਨੀ 36 ਮਹੀਨਿਆਂ ਬਾਅਦ ਲੋਕ ਜੇਵਰ ਏਅਰਪੋਰਟ ਤੋਂ ਉਡਾਣ ਭਰ ਸਕਣਗੇ ਪਰ ਇਸ ਦੇ ਵਿਸਥਾਰ 'ਤੇ ਕੰਮ ਜਾਰੀ ਰਹੇਗਾ। ਇਸ ਹਵਾਈ ਅੱਡੇ 'ਤੇ ਬਣਨ ਵਾਲੇ ਕਾਰਗੋ ਟਰਮੀਨਲ ਦੀ ਸਮਰੱਥਾ 20 ਲੱਖ ਮੀਟ੍ਰਿਕ ਟਨ ਹੋਵੇਗੀ। ਇਸ ਨੂੰ ਵਧਾ ਕੇ 80 ਲੱਖ ਮੀਟ੍ਰਿਕ ਟਨ ਕੀਤਾ ਜਾਵੇਗਾ। ਜੇਵਰ ਦਾ ਇਹ ਹਵਾਈ ਅੱਡਾ ਬਿਲਕੁਲ ਹਾਈਟੈਕ ਹੋਵੇਗਾ। ਹਰ ਸਹੂਲਤ ਨਾਲ ਲੈਸ, ਵਿਕਾਸ ਦਾ ਸਭ ਤੋਂ ਵੱਡਾ ਮਾਡਲ। ਇੱਥੇ 178 ਜਹਾਜ਼ ਇੱਕੋ ਸਮੇਂ ਖੜ੍ਹੇ ਹੋ ਸਕਣਗੇ।

ਜੇਵਰ ਏਅਰਪੋਰਟ ਨੂੰ ਕਿਉਂ ਕਿਹਾ ਜਾ ਰਿਹੈ ਏਸ਼ੀਆ ਦਾ ਨੰਬਰ-1 , ਇਹ ਹਨ ਇਸ ਦੀਆਂ ਖੂਬੀਆਂ

ਜੇਵਰ ਹਵਾਈ ਅੱਡੇ ਦੇ ਨਿਰਮਾਣ 'ਤੇ 10,050 ਕਰੋੜ ਰੁਪਏ ਦੀ ਲਾਗਤ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਏਅਰਪੋਰਟ ਕਾਰਨ ਇੱਥੇ ਕਰੀਬ 35000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਸ ਹਵਾਈ ਅੱਡੇ ਦੇ ਪਹਿਲੇ ਪੜਾਅ ਵਿੱਚ ਸਾਲਾਨਾ 12 ਮਿਲੀਅਨ ਯਾਤਰੀਆਂ ਦੀ ਸੇਵਾ ਕਰਨ ਦੀ ਸਮਰੱਥਾ ਹੋਵੇਗੀ। ਜਦੋਂ ਕਿ 2040-50 ਦਰਮਿਆਨ ਜੇਵਰ ਹਵਾਈ ਅੱਡਾ ਸਾਲਾਨਾ 7 ਕਰੋੜ ਯਾਤਰੀਆਂ ਨੂੰ ਸੰਭਾਲੇਗਾ।

-PTCNews

Related Post