ਕੇਂਦਰ ਵੱਲੋਂ ਬਾਂਹ ਮਰੋੜਨ ਮਗਰੋਂ ਕੈਪਟਨ ਦਿੱਲੀ ਗਿਆ ਤੇ ਕਿਸਾਨਾਂ ਨਾਲ ਧੋਖਾ ਕੀਤਾ : ਸੁਖਬੀਰ ਸਿੰਘ ਬਾਦਲ

By  Shanker Badra December 5th 2020 10:06 AM

ਕੇਂਦਰ ਵੱਲੋਂ ਬਾਂਹ ਮਰੋੜਨ ਮਗਰੋਂ ਕੈਪਟਨ ਦਿੱਲੀ ਗਿਆ ਤੇ ਕਿਸਾਨਾਂ ਨਾਲ ਧੋਖਾ ਕੀਤਾ : ਸੁਖਬੀਰ ਸਿੰਘ ਬਾਦਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਕ ਮੁੱਖ ਮੰਤਰੀ ਜੋ ਕਿਤੇ ਦਿਸਦਾ ਹੀ ਨਹੀਂ, ਕਦੇ ਕਿਸੇ ਖੇਤ ਵਿਚ ਨਹੀਂ ਗਿਆ ਤੇ ਉਸਨੇ ਏ.ਡੀ.ਸੀ ਵਜੋਂ 1965 ਦੀ ਜੰਗ ਦੇ ਬਾਹਰ ਬੈਠਣ ਦਾ ਫੈਸਲਾ ਕੀਤਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਕੁਰਬਾਨੀਆਂ ਦਾ ਮੁਲਾਂਕਣ ਕਰ ਰਿਹਾ ਹੈ।

Non existent CM who has never visited a farm talking about sacrifices made by S Parkash S Badal : Sukhbir Singh Badal ਕੇਂਦਰ ਵੱਲੋਂ ਬਾਂਹ ਮਰੋੜਨ ਮਗਰੋਂ ਕੈਪਟਨ ਦਿੱਲੀ ਗਿਆ ਤੇ ਕਿਸਾਨਾਂ ਨਾਲ ਧੋਖਾ ਕੀਤਾ : ਸੁਖਬੀਰ ਸਿੰਘ ਬਾਦਲ

ਕੈਪਟਨ ਅਮਰਿੰਦਰ ਸਿੰਘ ਨੁੰ ਇਕ ਦੋਗਲਾ ਝੂਠਾ ਜੋ ਕਿਸਾਨਾਂ ਦੇ ਹਿੱਤ ਤੇ ਆਪਣੇ ਪੁੱਤਰ ਦੀ ਚਮੜੀ ਵੇਚਣ ਦੀ ਤਿਆਰੀ ਵੱਟਣ ਵਾਲਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਦੀਆਂ ਮੌਜੂਦਾਂ ਸਮੱਸਿਆਵਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਖੇਤੀਬਾੜੀ ਆਰਡੀਨੈਂਸ ਜੋ ਹੁਣ ਕਾਨੂੰਨ ਬਣ ਗਏ, ਲਈ ਬਣਾਈ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਵਜੋਂ ਇਹਨਾਂ ਕਾਨੂੰਨਾਂ ਨੂੰ ਅੰਤਿਮ ਰੂਪ ਦਿੱਤਾ। ਉਹ ਹੀ ਨਾ ਸਿਰਫ ਆਪਣੀ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਇਹ ਵਿਵਸਥਾਵਾਂ ਸ਼ਾਮਲ ਕਰਨ ਬਲਕਿ 2017 ਵਿਚ ਸੂਬੇ ਵਿਚ ਸੱਤਾ ਵਿਚ ਆਉਣ ਤੋਂ ਬਾਅਦ ਸੂਬੇ ਦੇ  ਏਪੀਐਮਸੀ ਐਕਟ ਵਿਚ ਕੇਂਦਰੀ ਖੇਤੀ ਕਾਨੂੰਨਾਂ ਦੀ ਭਾਵਨਾ ਅਨੁਸਾਰ ਸੋਧ ਕਰਵਾਉਣ ਲਈ ਜ਼ਿੰਮੇਵਾਰ ਹਨ।

Non existent CM who has never visited a farm talking about sacrifices made by S Parkash S Badal : Sukhbir Singh Badal ਕੇਂਦਰ ਵੱਲੋਂ ਬਾਂਹ ਮਰੋੜਨ ਮਗਰੋਂ ਕੈਪਟਨ ਦਿੱਲੀ ਗਿਆ ਤੇ ਕਿਸਾਨਾਂ ਨਾਲ ਧੋਖਾ ਕੀਤਾ : ਸੁਖਬੀਰ ਸਿੰਘ ਬਾਦਲ

ਕੈਪਟਨ ਅਰਿਦਰ ਸਿੰਘ ਨੂੰ ਮਾਮਲੇ ’ਤੇ ਟਿੱਪਣੀ ਕਰਨ ਲਈ ਆਖਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਿੰਨ ਮਹੀਨਿਆਂ ਦੌਰਾਨ ਇਹ ਮਸਲਾ ਕੇਂਦਰ ਸਰਕਾਰ ਕੋਲ ਚੁੱਕਣ ਤੋਂ ਨਾਂਹ ਕਰ ਕੇ ਇਕ ਮੁੱਖ ਮੰਤਰੀ ਵਜੋਂ ਫੇਲ੍ਹ ਹੋ ਗਏ ਹਨ। ਉਹਨਾਂ ਕਿਹਾ ਕਿ ਹੁਣ ਤੁਸੀਂ ਬਾਂਹ ਮਰੋੜੇ ਜਾਣ ਮਗਰੋਂ ਭੱਜ ਕੇ ਕੇਂਦਰ ਕੋਲ ਗਏ ਹੋ ਅਤੇ ਤੁਹਾਡੇ ਪੁੱਤਰ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਾਰਵਾਈ ਕੀਤੀ ਜਾਣੀ ਤੈਅ ਹੈ।

Non existent CM who has never visited a farm talking about sacrifices made by S Parkash S Badal : Sukhbir Singh Badal ਕੇਂਦਰ ਵੱਲੋਂ ਬਾਂਹ ਮਰੋੜਨ ਮਗਰੋਂ ਕੈਪਟਨ ਦਿੱਲੀ ਗਿਆ ਤੇ ਕਿਸਾਨਾਂ ਨਾਲ ਧੋਖਾ ਕੀਤਾ : ਸੁਖਬੀਰ ਸਿੰਘ ਬਾਦਲ

ਸਰਦਾਰ ਬਾਦਲ ਨੈ ਕੈਪਟਨ ਨੂੰ ਇਹ ਵੀ ਆਖਿਆ ਕਿ ਉਹ ਆਪਣੇ ਇਸ ਜੰਗ ਵਿਚ ਆਪਣੇ ਸ਼ਾਹੀ ਰੁਤਬੇ ਕਾਰਨ ਸ਼ਾਮਲ ਨਾ ਹੋਣ ਦਾ ਬਹਾਨਾ ਨਾ ਬਣਾਉਣ। ਉਹਨਾ ਕਿਹਾ ਕਿ ਤੁਸੀਂ ਹੁਣ ਵੀ ਆਪਣੇ ਆਪ ਨੂੰ ਚਾਰ ਦੌਰਾਨ ਪੰਜਾਬ ਦੇ ਲੋਕਾਂ ਤੋਂ ਦੂਰ ਰੱਖਿਆ ਅਤੇ ਆਪਣੇ ਆਪ ਨੂੰ ਆਪਣੇ ਫਾਰਮ ਹਾਊਸ ਤੱਕ ਸੀਮਤ ਰੱਖਿਆ। ਉਹਨਾਂ ਕਿਹਾ ਕਿ ਤੁਹਾਨੂੰ ਕਿਸਾਨਾਂ, ਖੇਤ ਮਜ਼ਦੂਰਾਂ, ਆੜ੍ਹਤੀਆਂ, ਵਪਾਰੀਆਂ ਤੇ ਕਮਜ਼ੋਰ ਵਰਗਾਂ ਦੀਆਂ ਮੁਸ਼ਕਿਲਾਂ ਬਾਰੇ ਕੀ ਪਤਾ ਹੈ ? ਉਹਨਾਂ ਨੇ ਮੁੱਖ ਮੰਤਰੀ ਨੂੰ ਸਭ ਨੂੰ ਮੂਰਖ ਬਣਾਉਣਾ ਬੰਦ ਕਰਨ ਲਈ ਆਖਿਆ ਤੇ ਕਿਹਾ ਕਿ ਇਕ ਵਾਰ ਵੀ ਉਹ ਮੁੱਖ ਮੰਤਰੀ ਵਜੋਂ ਪੇਸ਼ ਆਉਣ ਅਤੇ ਆਪਣੇ ਲੋਕਾਂ ਲਈ ਡੱਅ ਜਾਣ ਨਾ ਕਿ ਅੱਜ ਵਰਗੀ ਭੂਮਿਕਾ ਅਦਾ ਕਰਨ।

-PTCNews

Related Post