ਹੈਵੀਵੇਟ ਚੈਂਪੀਅਨਸ਼ਿਪ 'ਚ ਨੰਗਲ ਦੇ ਨੌਜਵਾਨ ਨੇ ਜਿੱਤਿਆ ਗੋਲਡ ਮੈਡਲ, ਕੀਤਾ ਨਾਂ ਰੋਸ਼ਨ

By  Tanya Chaudhary March 24th 2022 01:25 PM -- Updated: March 24th 2022 03:08 PM

ਨੰਗਲ : ਸਥਾਨਕ ਰੇਲਵੇ ਰੋਡ ਦੇ ਰਹਿਣ ਵਾਲੇ ਵਰੁਣ ਨੇ ਨੌਰਥ ਇੰਡੀਆ ਹੈਵੀਵੇਟ ਚੈਂਪੀਅਨਸ਼ਿਪ (North India heavyweight Championship) ਜੋ ਕਿ ਫ਼ਰੀਦਾਬਾਦ ਵਿੱਚ ਹੋਈ ਸੀ ਉਸ ਵਿੱਚੋਂ ਗੋਲਡ ਮੈਡਲ ਲੈ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਗੋਲਡ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। Heavyweight Championship Gold Medal Winner ਇਹ ਵੀ ਪੜ੍ਹੋ : ਗ਼ਲਤੀ ਨਾਲ ਸਰਹੱਦ ਪਾਰ ਕਰ ਭਾਰਤ ਪਹੁੰਚੀ 4 ਸਾਲਾ ਬੱਚੀ, ਪਰਤੀ ਪਾਕਿਸਤਾਨ ਮੁਲਕ ਮਿਲੀ ਜਾਣਕਾਰੀ ਅਨੁਸਾਰ ਵਰੁਣ ਨੇ ਦੱਸਿਆ ਕਿ " ਉਹ ਪਿਛਲੇ ਤਿੰਨ ਸਾਲ ਤੋਂ ਪ੍ਰੈਕਟਿਸ ਕਰ ਰਿਹਾ ਹਾਂ ਤੇ ਦੋ ਵਾਰ ਚੰਡੀਗੜ੍ਹ ਸਟੇਟ ਖੇਡ ਕੇ Gold ਅਤੇ Bronze ਮੈਡਲ ਤੇ ਜਿੱਤ ਹਾਸਲ ਕੀਤੀ ਹੈ।" ਵਰੁਣ ਨੇ ਅੱਗੇ ਦੱਸਿਆ ਕਿ ਫਗਵਾੜਾ ਦੇ ਨਾਲ ਲੱਗਦੇ ਪਿੰਡ ਸਮਰਾਏ ਤੋਂ ਕੋਚ ਹਰਵਿੰਦਰ ਸਿੰਘ ਅਤੇ ਹੁਸਨ ਲਾਲ ਦੇ ਵੱਲੋਂ ਉਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਬੀਸੀਏ ਪਾਸ ਵਰੁਣ ਪਿਛਲੇ ਤਿੰਨ ਸਾਲ ਤੋਂ ਇਸ ਖੇਡ ਦੇ ਵਿੱਚ ਹੈ ਤੇ ਇਸ ਤੋਂ ਪਹਿਲਾਂ ਉਹ ਕੇਵਲ ਜਿੰਮ ਹੀ ਲਗਾਇਆ ਕਰਦਾ ਸੀ ਤੇ ਹੁਣ ਇਸ ਸਾਲ ਪਾਵਰ ਲਿਫਟਿੰਗ ਇੰਡੀਆ ਫੈਡਰੇਸ਼ਨ (Power Lifting India Federation) ਵੱਲੋਂ ਫਰੀਦਾਬਾਦ ਵਿੱਚ ਹੈਵੀਵੇਟ ਚੈਂਪੀਅਨਸ਼ਿਪ ਕਰਵਾਈ ਗਈ ਸੀ ਜਿਸ ਵਿੱਚ ਉਸ ਨੇ 74 ਕਿੱਲੋ ਵਰਗ ਵਿੱਚ ਭਾਗ ਲਿਆ ਤੇ 637 ਕਿਲੋ ਵਜ਼ਨ ਚੁੱਕਿਆ ਤੇ ਪਹਿਲੇ ਸਥਾਨ ਤੇ ਆ ਕੇ ਗੋਲਡ ਮੈਡਲ ਹਾਸਲ ਕੀਤਾ। Heavyweight Championship Gold Medal Winner ਇਹ ਵੀ ਪੜ੍ਹੋ : 3 ਸਕਿੰਟ ਦੀ ਦੂਰੀ 'ਤੇ ਸੀ ਮੌਤ, ਆਪਣੀ ਜਾਨ ਖਤਰੇ 'ਚ ਪਾ ਪੁਲਿਸ ਵਾਲੇ ਨੇ ਬਚਾਈ ਨੌਜਵਾਨ ਦੀ ਜਾਨ ਵਰੁਣ ਨੇ ਹੈਵੀਵੇਟ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਹੀ ਨਹੀਂ ਸਗੋਂ ਨੰਗਲ ਸ਼ਹਿਰ ਦਾ ਵੀ ਨਾਮ ਚਮਕਾਇਆ। ਇਸ ਵਿੱਚ ਸਕੁਆਇਡ, ਬੈਂਚ ਤੇ ਡੈੱਡ ਲਿਫਟ ਤਿੰਨੋ ਈਵੈਂਟਸ ਸਨ। ਇਸ ਮੌਕੇ ਵਰੁਣ ਦੇ ਪਿਤਾ ਮਨਜੀਤ ਕੁਮਾਰ ਨੇ ਦੱਸਿਆ ਕਿ ਇਹ ਖੇਡ ਬਹੁਤ ਹੀ ਮਹਿੰਗੀ ਹੈ ਅਤੇ ਮੈਂ ਮਿਡਲ ਕਲਾਸ ਵਿਅਕਤੀ ਹਾਂ ਜਿਵੇਂ ਹਰਿਆਣਾ ਸਰਕਾਰ ਖੇਡਾਂ ਤੇ ਖਿਡਾਰੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ ਉਸੀ ਤਰ੍ਹਾਂ ਪੰਜਾਬ ਸਰਕਾਰ ਵੀ ਖੇਡਾਂ ਤੇ ਖਿਡਾਰੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸੰਭਾਲੇ। ਜੇਕਰ ਇਨ੍ਹਾਂ ਖਿਡਾਰੀਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਇਹ ਖਿਡਾਰੀ ਹੀ ਓਲੰਪਿਕ ਵਿੱਚ ਜਾ ਕੇ ਪੰਜਾਬ ਤੇ ਦੇਸ਼ ਦੇ ਲਈ ਵੀ ਗੋਲਡ ਮੈਡਲ ਜਿੱਤ ਕੇ ਲਿਆਉਣਗੇ। ਪੰਜਾਬ ਵਿੱਚ ਨਵੀਂ ਬਣੀ ਸਰਕਾਰ ਨੂੰ ਅਪੀਲ ਕਰਦਾ ਹੋਇਆ ਵਰੁਣ ਦੇ ਪਿਤਾ ਨੇ ਕਿਹਾ ਕਿ ਸਰਕਾਰ ਨੂੰ ਖੇਡ ਤੇ ਖਿਡਾਰੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਨੌਜਵਾਨੀ ਨਸ਼ੇ ਨੂੰ ਛੱਡ ਕੇ ਖੇਡ ਮੈਦਾਨ ਵੱਲ ਲੱਗੇ ਤਾਹੀਂ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਿੱਚ ਕਾਮਯਾਬ ਹੋਵਾਂਗੇ। (ਬਲਜੀਤ ਸਿੰਘ ਦੀ ਰਿਪੋਰਟ) -PTC News

Related Post