Mon, May 6, 2024
Whatsapp

Sachin Tendulkar Birthday: 51 ਸਾਲਾਂ ਦੇ ਹੋਏ ਸਚਿਨ ਤੇਂਦੁਲਕਰ, ਜਨਮਦਿਨ ’ਤੇ ਜਾਣੋ ਉਹ ਕਿੰਨੀ ਜਾਇਦਾਦ ਦੇ ਹਨ ਮਾਲਕ

ਦਸ ਦਈਏ ਕਿ 100 ਸੈਂਕੜੇ ਲਗਾਉਣ ਵਾਲੇ ਅਤੇ 200 ਟੈਸਟ ਮੈਚ ਖੇਡਣ ਵਾਲੇ ਦੁਨੀਆ ਦੇ ਇਕਲੌਤੇ ਖਿਡਾਰੀ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਦਾ ਭਗਵਾਨ ਵੀ ਕਿਹਾ ਜਾਂਦਾ ਹੈ।

Written by  Aarti -- April 24th 2024 01:42 PM
Sachin Tendulkar Birthday: 51 ਸਾਲਾਂ ਦੇ ਹੋਏ ਸਚਿਨ ਤੇਂਦੁਲਕਰ, ਜਨਮਦਿਨ ’ਤੇ ਜਾਣੋ ਉਹ ਕਿੰਨੀ ਜਾਇਦਾਦ ਦੇ ਹਨ ਮਾਲਕ

Sachin Tendulkar Birthday: 51 ਸਾਲਾਂ ਦੇ ਹੋਏ ਸਚਿਨ ਤੇਂਦੁਲਕਰ, ਜਨਮਦਿਨ ’ਤੇ ਜਾਣੋ ਉਹ ਕਿੰਨੀ ਜਾਇਦਾਦ ਦੇ ਹਨ ਮਾਲਕ

Sachin Tendulkar Birthday: ਪੂਰੀ ਦੁਨੀਆਂ 'ਚ ਜਦੋਂ ਵੀ ਕ੍ਰਿਕਟ ਦੀ ਗੱਲ ਹੁੰਦੀ ਹੈ ਤਾਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਜ਼ਿਕਰ ਕੀਤਾ ਜਾਂਦਾ ਹੈ। ਕਿਉਂਕਿ ਉਨ੍ਹਾਂ ਨੇ ਭਾਰਤੀ ਕ੍ਰਿਕਟ 'ਚ ਜੋ ਭੂਮਿਕਾ ਨਿਭਾਈ ਹੈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ।

ਦਸ ਦਈਏ ਕਿ 100 ਸੈਂਕੜੇ ਲਗਾਉਣ ਵਾਲੇ ਅਤੇ 200 ਟੈਸਟ ਮੈਚ ਖੇਡਣ ਵਾਲੇ ਦੁਨੀਆ ਦੇ ਇਕਲੌਤੇ ਖਿਡਾਰੀ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਦਾ ਭਗਵਾਨ ਵੀ ਕਿਹਾ ਜਾਂਦਾ ਹੈ। ਅੱਜ ਯਾਨੀ 24 ਅਪ੍ਰੈਲ 2024 ਉਨ੍ਹਾਂ ਲਈ ਬਹੁਤ ਖਾਸ ਦਿਨ ਹੈ, ਕਿਉਂਕਿ ਉਹ ਅੱਜ 51 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਨੇ ਰਿਕਾਰਡ ਬਣਾਏ ਹਨ ਕਿ ਉਨ੍ਹਾਂ ਦਾ ਨਾਂ ਕ੍ਰਿਕਟ ਦੇ ਇਤਿਹਾਸ 'ਚ ਦਰਜ ਹੈ। ਭਾਵੇਂ ਉਹ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਕਮਾਈ ਦੇ ਮਾਮਲੇ 'ਚ ਉਹ ਅਜੇ ਵੀ ਸੁਪਰਹਿੱਟ ਹਨ। ਤਾਂ ਆਉ 'ਸਚਿਨ ਤੇਂਦੁਲਕਰ ਦੇ ਜਨਮਦਿਨ' ਦੇ ਮੌਕੇ 'ਤੇ ਜਾਣਦੇ ਹਾਂ ਕਿ ਉਹ ਕਿੰਨੀ ਜਾਇਦਾਦ ਦੇ ਮਾਲਕ ਹਨ?


ਕ੍ਰਿਕਟ 'ਚ ਰਿਕਾਰਡ ਹੀ ਨਹੀਂ ਸਗੋਂ ਬੇਸ਼ੁਮਾਰ ਦੌਲਤ ਵੀ ਬਣਾਈ : 

16 ਸਾਲ ਦੀ ਉਮਰ 'ਚ ਆਪਣੇ ਹੱਥਾਂ 'ਚ ਬੱਲਾ ਫੜ ਕੇ ਇਕ ਤੋਂ ਬਾਅਦ ਇਕ ਵੱਡੇ ਰਿਕਾਰਡ ਬਣਾਉਣ ਵਾਲੇ ਸਚਿਨ ਤੇਂਦੁਲਕਰ ਦਾ ਜਨਮ 24 ਅਪ੍ਰੈਲ 1973 ਨੂੰ ਮੁੰਬਈ 'ਚ ਹੋਇਆ ਸੀ। ਹੁਣ ਉਹ 51 ਸਾਲ ਦੇ ਹਨ। ਦਸ ਦਈਏ ਕਿ ਆਪਣੇ ਕ੍ਰਿਕਟ ਕਰੀਅਰ ਦੌਰਾਨ ਇਕ ਪਾਸੇ ਉਨ੍ਹਾਂ ਨੇ ਵੱਡੇ ਰਿਕਾਰਡ ਬਣਾਏ ਹਨ 'ਤੇ ਦੂਜੇ ਪਾਸੇ ਉਨ੍ਹਾਂ ਨੇ ਕਾਫੀ ਪੈਸਾ ਵੀ ਕਮਾਇਆ ਹੈ। ਸਚਿਨ ਤੇਂਦੁਲਕਰ ਦਾ ਨਾਂ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ 'ਚ ਸ਼ਾਮਲ ਹੈ। 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਸਾਲ 2023 ਤੱਕ, ਸਚਿਨ ਤੇਂਦੁਲਕਰ ਦੀ ਕੁੱਲ ਜਾਇਦਾਦ ਲਗਭਗ 175 ਮਿਲੀਅਨ ਡਾਲਰ ਯਾਨੀ 1436 ਕਰੋੜ ਰੁਪਏ ਸੀ। ਖਾਸ ਗੱਲ ਇਹ ਹੈ ਕਿ ਭਾਵੇਂ ਉਹ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਹ ਇਸ਼ਤਿਹਾਰਾਂ ਅਤੇ ਹੋਰ ਸਾਧਨਾਂ ਤੋਂ ਕਰੋੜਾਂ ਰੁਪਏ ਕਮਾ ਰਹੇ ਹਨ।

ਇਨ੍ਹਾਂ ਵੱਡੀਆਂ ਕੰਪਨੀਆਂ ਦੇ ਇਸ਼ਤਿਹਾਰਾਂ ਤੋਂ ਕਮਾਉਂਦੇ ਹਨ ਮੋਟਾ ਪੈਸਾ : 

ਸਚਿਨ ਤੇਂਦੁਲਕਰ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ, ਪਰ ਵੱਡੇ ਬ੍ਰਾਂਡਾਂ ਨੂੰ ਅਜੇ ਵੀ ਉਨ੍ਹਾਂ ਦੇ ਚਿਹਰੇ 'ਤੇ ਭਰੋਸਾ ਹੈ ਜਿਸ ਕਾਰਨ ਇਨ੍ਹਾਂ ਵੱਡੀਆਂ ਕੰਪਨੀਆਂ ਦੇ ਇਸ਼ਤਿਹਾਰਾਂ 'ਚ ਸਚਿਨ ਸਭ ਤੋਂ ਵੱਧ ਨਜ਼ਰ ਆਉਂਦੇ ਹਨ। ਸਚਿਨ ਬੂਸਟ, ਯੂਨਾਅਕੈਡਮੀ, ਕੈਸਟ੍ਰੋਲ ਇੰਡੀਆ, ਬੀਐਮਡਬਲਯੂ, ਲੂਮਿਨਸ ਇੰਡੀਆ, ਸਨਫੀਸਟ, ਐਮਆਰਐਫ ਟਾਇਰਸ, ਅਵੀਵਾ ਇੰਸ਼ੋਰੈਂਸ, ਪੈਪਸੀ, ਐਡੀਡਾਸ, ਵੀਜ਼ਾ, ਲੂਮਿਨਸ, ਸਾਨਿਓ, ਬੀਪੀਐਲ, ਫਿਲਿਪਸ, ਸਪਿਨੀ ਵਰਗੀਆਂ ਕੰਪਨੀਆਂ ਦੇ ਇਸ਼ਤਿਹਾਰਾਂ 'ਚ ਦਿਖਾਈ ਦਿੰਦੇ ਹਨ। ਦਸ ਦਈਏ ਕਿ ਉਹ ਬ੍ਰਾਂਡ ਐਡੋਰਸਮੈਂਟ ਤੋਂ ਹਰ ਸਾਲ 20-22 ਕਰੋੜ ਰੁਪਏ ਕਮਾ ਲੈਂਦੇ ਹਨ।

ਕਾਰੋਬਾਰੀ ਖੇਤਰ 

ਸਚਿਨ ਤੇਂਦੁਲਕਰ ਬ੍ਰਾਂਡ ਐਂਡੋਰਸਮੈਂਟ ਦੇ ਨਾਲ-ਨਾਲ ਕਾਰੋਬਾਰੀ ਖੇਤਰ 'ਚ ਵੀ ਮਸ਼ਹੂਰ ਹਨ ਅਤੇ ਉਨ੍ਹਾਂ ਦਾ ਕੱਪੜਿਆਂ ਦਾ ਕਾਰੋਬਾਰ ਵੀ ਮਸ਼ਹੂਰ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਸਦਾ ਬ੍ਰਾਂਡ ਟਰੂ ਬਲੂ ਅਰਵਿੰਦ ਫੈਸ਼ਨ ਬ੍ਰਾਂਡਸ ਲਿਮਟਿਡ ਦਾ ਸਾਂਝਾ ਉੱਦਮ ਹੈ। ਜਿਸ ਨੂੰ 2016 'ਚ ਲਾਂਚ ਕੀਤਾ ਗਿਆ ਸੀ। ਦਸ ਦਈਏ ਕਿ 2019 'ਚ, ਟਰੂ ਬਲੂ ਨੂੰ ਅਮਰੀਕਾ ਅਤੇ ਇੰਗਲੈਂਡ 'ਚ ਲਾਂਚ ਕੀਤਾ ਗਿਆ ਸੀ। ਨਾਲ ਹੀ ਸਚਿਨ ਤੇਂਦੁਲਕਰ ਰੈਸਟੋਰੈਂਟ ਦੇ ਕਾਰੋਬਾਰ 'ਚ ਵੀ ਸਰਗਰਮ ਹਨ। ਮੁੰਬਈ ਅਤੇ ਬੈਂਗਲੁਰੂ 'ਚ ਸਚਿਨ ਅਤੇ ਤੇਂਦੁਲਕਰ ਦੇ ਨਾਂ 'ਤੇ ਰੈਸਟੋਰੈਂਟ ਹਨ।

ਮੁੰਬਈ-ਕੇਰਲ ਤੋਂ ਲੰਡਨ ਤੱਕ ਆਲੀਸ਼ਾਨ ਘਰ : 

ਵੈਸੇ ਤਾਂ ਸਚਿਨ ਤੇਂਦੁਲਕਰ ਦੀ ਲਗਜ਼ਰੀ ਜੀਵਨ ਸ਼ੈਲੀ ਦਾ ਅੰਦਾਜ਼ਾ ਉਨ੍ਹਾਂ ਦੇ ਆਲੀਸ਼ਾਨ ਘਰਾਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਦਸ ਦਈਏ ਕਿ ਉਨ੍ਹਾਂ ਦਾ ਮੁੰਬਈ ਦੇ ਪਾਸ਼ ਬਾਂਦਰਾ ਇਲਾਕੇ 'ਚ ਇਕ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ ਕਰੀਬ 100 ਕਰੋੜ ਰੁਪਏ ਦੱਸੀ ਜਾਂਦੀ ਹੈ। ਵੈਸੇ ਤਾਂ ਉਨ੍ਹਾਂ ਨੇ ਇਹ ਘਰ 2007 'ਚ ਲਗਭਗ 40 ਕਰੋੜ ਰੁਪਏ 'ਚ ਖਰੀਦਿਆ ਸੀ। ਮੁੰਬਈ ਦੇ ਨਾਲ-ਨਾਲ ਕੇਰਲ 'ਚ ਵੀ ਉਨ੍ਹਾਂ ਦਾ ਕਰੋੜਾਂ ਦਾ ਬੰਗਲਾ ਹੈ। ਉਨ੍ਹਾਂ ਦਾ ਕੁਰਲਾ ਕੰਪਲੈਕਸ, ਬਾਂਦਰਾ, ਮੁੰਬਈ 'ਚ ਇੱਕ ਲਗਜ਼ਰੀ ਫਲੈਟ ਵੀ ਹੈ। ਇਸ ਤੋਂ ਇਲਾਵਾ ਕਈ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਲੰਡਨ, ਬ੍ਰਿਟੇਨ 'ਚ ਉਨ੍ਹਾਂ ਦਾ ਆਪਣਾ ਘਰ ਵੀ ਹੈ।

ਸਚਿਨ ਤੇਂਦੁਲਕਰ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਹਨ : 

ਸਚਿਨ ਤੇਂਦੁਲਕਰ ਨੂੰ ਕਾਰਾਂ ਦਾ ਵੀ ਬਹੁਤ ਸ਼ੌਕ ਹੈ। ਉਨ੍ਹਾਂ ਦੀ ਕਾਰ ਕਲੈਕਸ਼ਨ 'ਚ ਬਹੁਤ ਸਾਰੀਆਂ ਸ਼ਾਨਦਾਰ ਕਾਰਾਂ ਹਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਕਲੈਕਸ਼ਨ 'ਚ ਕਈ ਮਹਿੰਗੀਆਂ ਅਤੇ ਲਗਜ਼ਰੀ ਕਾਰਾਂ ਸ਼ਾਮਲ ਹਨ। ਜਿਨ੍ਹਾਂ 'ਚ ਫਰਾਰੀ 360 ਮੋਡੇਨ, ਬੀਐਮਡਬਲਿਊ i8,ਬੀਐਮਡਿਬਲਿਉ 7 ਸੀਰੀਜ਼, 75 ਐਲਆਈ ਐਮ ਸਪੋਰਟ , ਨਿਸਾਨ ਜੀਟੀ-ਆਰ , ਓਡੀ ਕਿਊ7, ਬੀਐਮਡਬਲਿਊ M6 Gran Coupe ਅਤੇ ਬੀਐਮਡਬਲਿਊ M5 30 Jahre ਸ਼ਾਮਲ ਹਨ।

ਇਹ ਵੀ ਪੜ੍ਹੋ: Patanjali Misleading Ad Case: ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਰਾਮਦੇਵ ਨੇ ਫਿਰ ਮੰਗੀ ਮਾਫੀ, ਕੀ ਕਿਹਾ?

- PTC NEWS

Top News view more...

Latest News view more...