ਦੇਖੋ ਆਧਾਰ ਕਾਰਡ ਦਾ ਨਵਾਂ ਅਵਤਾਰ, ਹੁਣ ਤੁਸੀਂ ਵੀ ਕਰ ਸਕਦੇ ਹੋ ਅਪਲਾਈ

By  Jagroop Kaur October 11th 2020 05:43 PM -- Updated: October 11th 2020 05:44 PM

ਆਧਾਰ ਕਾਰਡ ਅੱਜ ਹਰ ਇੱਕ ਲਈ ਮਹੱਤਵਪੂਰਨ ਹੈ। ਇਕ ਅਜਿਹਾ ਦਸਤਾਵੇਜ਼ ਹੈ ਜਿਸ ਨਾਲ ਤੁਹਾਡੀ ਰੁਜ਼ਾਨਾ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ। ਕਈ ਸਰਕਾਰੀ ਅਤੇ ਆਮ ਯੋਜਨਾਵਾਂ 'ਚ ਆਧਾਰ ਕਾਰਡ ਅਹਿਮ ਹਨ। ਇਸ ਤੋਂ ਇਲਾਵਾ ਪਛਾਣ ਕਾਰਡ ਲਈ ਵੀ ਆਧਾਰ ਕਾਰਡ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਜਿਥੇ ਆਧਾਰ ਕਾਰਡ ਪਹਿਲਾਂ ਡਾਕ ਰਾਹੀਂ ਭੇਜੇ ਜਾਂਦੇ ਸਨ ਪਰ ਹੁਣ ਆਧਾਰ ਕੁਝ ਵੱਖਰੇ ਤਰੀਕੇ ਨਾਲ ਤੁਹਾਡੇ ਕੋਲ ਹੋਵੇਗਾ ਜਿਸ ਨੂੰ ਰੱਖਣਾ ਸੁਵਿਧਾਜਨਕ ਹੋਵੇਗਾ। ਇਸ ਦੀ ਜਾਣਕਾਰੀ ਆਧਾਰ ਬਣਾਉਣ ਵਾਲੀ ਸੰਸਥਾ ਯੂ.ਆਈ.ਡੀ.ਏ.ਆਈ. ਨੇ ਦਿੱਤੀ ਹੈ।अब ATM Card की तरह आपके वॉलेट में आ जाएगा Aadhaar PVC Card, ऐसे करें अप्लाईਅਧਾਰ ਬਣਾਉਣ ਵਾਲੀ ਯੂ.ਆਈ.ਡੀ.ਏ.ਆਈ. ਨੇ ਦੱਸਿਆ ਹੈ ਕਿ ਹੁਣ ਪੋਲੀਵਿਨਾਇਲ ਕਲੋਰਾਈਡ (ਪੀ.ਵੀ.ਸੀ.) ਕਾਰਡ ਉੱਤੇ ਆਧਾਰ ਕਾਰਡ ਪ੍ਰਿੰਟ ਕੀਤਾ ਜਾ ਸਕਦਾ ਹੈ। ਇਹ ਕਾਰਡ ਤੁਹਾਡੇ ਏ.ਟੀ.ਐਮ. ਜਾਂ ਡੈਬਿਟ ਕਾਰਡ ਦੀ ਤਰ੍ਹਾਂ ਆਸਾਨੀ ਨਾਲ ਤੁਹਾਡੇ ਬਟੂਏ ਵਿਚ ਆ ਜਾਵੇਗਾ। ਇਸ ਦੇ ਨਾਲ ਹੀ ਇਸ ਦੀ ਬਹੁਤ ਜਲਦੀ ਖਰਾਬ ਹੋਣ ਬਾਰੇ ਚਿੰਤਾ ਵੀ ਨਹੀਂ ਰਹੇਗੀ। ਯੂ.ਆਈ.ਡੀ.ਏ.ਆਈ. ਨੇ ਇਕ ਟਵੀਟ ਵਿਚ ਲਿਖਿਆ, 'ਤੁਹਾਡਾ ਆਧਾਰ ਹੁਣ ਇਕ ਸੁਵਿਧਾਜਨਕ ਆਕਾਰ ਵਿਚ ਹੋਵੇਗਾ ਜਿਸ ਨੂੰ ਤੁਸੀਂ ਆਸਾਨੀ ਨਾਲ ਪਾਕੇਟ 'ਚ ਕੈਰੀ ਕਰ ਸਕਦੇ ਹੋ । ਇਸ ਟਵੀਟ ਵਿਚ ਅੱਗੇ ਦੱਸਿਆ ਗਿਆ ਕਿ ਤੁਸੀਂ ਆਪਣੇ ਆਧਾਰ ਪੀਵੀਸੀ ਕਾਰਡ ਦਾ ਆਡਰ ਦੇ ਸਕਦੇ ਹੋ।This is how you can get a visiting card size Aadhaar cardਜ਼ਿਕਰਯੋਗ ਹੈ ਕਿ ਪੀ.ਵੀ.ਸੀ. ਕਾਰਡ ਨੂੰ ਪੌਲੀਵੀਨਾਈਜ਼ ਕਲੋਰਾਈਡ ਕਾਰਡ ਵਜੋਂ ਜਾਣਿਆ ਜਾਂਦਾ ਹੈ। ਇਹ ਇਕ ਕਿਸਮ ਦਾ ਪਲਾਸਟਿਕ ਕਾਰਡ ਹੈ, ਜਿਸ 'ਤੇ ਆਧਾਰ ਕਾਰਡ ਦੀ ਜਾਣਕਾਰੀ ਛਾਪੀ ਜਾਂਦੀ ਹੈ। ਇਸ ਕਾਰਡ ਨੂੰ ਬਣਾਉਣ ਲਈ, ਤੁਹਾਨੂੰ 50 ਰੁਪਏ ਦੇਣੇ ਪੈਣਗੇ। ਇਸ ਦੇ ਲਈ ਤੁਹਾਨੂੰ ਯੂ.ਆਈ.ਡੀ.ਏ.ਆਈ. ਦੀ ਵੈਬਸਾਈਟ 'ਤੇ ਆਨਲਾਈਨ ਅਰਜ਼ੀ ਦੇਣੀ ਪਏਗੀ। ਇਸ ਵੈਬਸਾਈਟ 'ਤੇ, 'My Aadhaar' ਸੈਕਸ਼ਨ 'ਤੇ ਜਾ ਕੇ 'Order Aadhaar PVC Card' 'ਤੇ ਕਲਿੱਕ ਕਰੋ।AADHAAR कार्ड : जानिए क्यों है खतरे में, UIDAI ने खुद बताया | UIDAI alert PVC card or plastic Aadhaar card is not valid - Hindi Goodreturnsਇਸ ਤੋਂ ਬਾਅਦ ਤੁਹਾਨੂੰ ਆਪਣੇ ਆਧਾਰ ਦਾ 12 ਡਿਜਿਟ ਦਾ ਨੰਬਰ ਜਾਂ 16 ਅੰਕਾਂ ਦਾ ਵਰਚੁਅਲ ਆਈ.ਡੀ. ਜਾਂ 28 ਅੰਕ ਦਾ ਅਧਾਰ ਐਨਰੋਲਮੈਂਟਆਈ.ਡੀ.(EID) ਦੇਣਾ ਪਵੇਗਾ। ਇਸ ਤੋਂ ਬਾਅਦ ਰਜਿਸਟਰਡ ਮੋਬਾਈਲ 'ਤੇ ਪ੍ਰਾਪਤ ਓ.ਟੀ.ਪੀ. ਨੂੰ ਦਿੱਤੀ ਗਈ ਖਾਲੀ ਜਗ੍ਹਾ 'ਚ ਭਰੋ ਅਤੇ ਜਮ੍ਹਾ ਕਰੋ। ਜਮ੍ਹਾਂ ਹੋਣ ਤੋਂ ਬਾਅਦ ਤੁਹਾਨੂੰ ਆਧਾਰ ਪੀ.ਵੀ.ਸੀ. ਕਾਰਡ ਦੀ ਝਲਕ ਮਿਲੇਗੀ। ਇਸ ਤੋਂ ਬਾਅਦ, ਤੁਹਾਨੂੰ ਹੇਠਾਂ ਦਿੱਤੇ ਭੁਗਤਾਨ ਵਿਕਲਪ 'ਤੇ ਕਲਿੱਕ ਕਰਨਾ ਪਏਗਾ। ਇਸਦੇ ਬਾਅਦ ਤੁਹਾਨੂੰ ਭੁਗਤਾਨ ਪੇਜ ਭੇਜਿਆ ਜਾਵੇਗਾ। ਤੁਹਾਨੂੰ ਇਥੇ 50 ਰੁਪਏ ਫੀਸ ਜਮ੍ਹਾ ਕਰਵਾਉਣੀ ਪਵੇਗੀ।

Related Post