ਹੁਣ ਫਲਾਈਟ ਨਾ ਲੇਟ ਹੋਵੇਗੀ ਨਾ ਹੀ ਰੱਦ, ਜਾਣੋ ਕਿਉਂ

By  Pardeep Singh February 13th 2022 01:53 PM

ਨਵੀਂ ਦਿੱਲੀ: ਏਅਰ ਇੰਡੀਆ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਏਅਰ ਇੰਡੀਆ ਟਾਟਾ ਗਰੁੱਪ ਦੇ ਕੋਲ ਹੈ। ਟਾਟਾ ਗਰੁੱਪ ਕੋਲ ਵਿਸਤਾਰਾ, ਏਅਰ ਏਸ਼ੀਆ ਅਤੇ ਏਅਰ ਇੰਡੀਆਂ ਹਨ। ਟਾਟਾ ਗਰੁੱਪ ਨੇ ਏਅਰਲਾਈਨਜ਼ ਨੂੰ ਹੋਰ ਬੇਹੱਤਰ ਬਣਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਏਅਰ ਇੰਡੀਆ ਅਤੇ ਏਅਰ ਏਸ਼ੀਆ ਨੇ IROPs ਦੇ ਸਮਝੌਤੇ ਉੱਤੇ ਸਾਈਨ ਕੀਤੇ ਹਨ। ਸਮਝੋਤਾ ਵਿੱਚ ਇਹ ਨਿਯਮ ਵੀ ਹੈ ਕਿ ਜੇਕਰ ਕਿਸੇ ਏਅਰ ਲਾਈਨ ਦੀ ਸੇਵਾ ਵਿੱਚ ਅੜਚਨ ਆਉਂਦੀ ਹੈ ਤਾਂ ਦੂਜੀ ਫਲਾਈਟ ਵਿੱਚ ਏਅਰ ਲਾਈਨ ਦੀ ਪਹਿਲੀ ਫਲਾਈਟ ਦੀ ਸਹੂਲਤ ਦਿੱਤੀ ਜਾਵੇਗੀ। IROPS ਨੇ ਕਿਹਾ ਗਿਆ ਹੈ ਕਿ, ਏਅਰਏਸ਼ੀਆ ਅਤੇ ਏਅਰ ਇੰਡੀਆ ਦੀ ਫਲਾਈਟ ਰੱਦ ਹੋਣ ਦੀ ਸਥਿਤੀ ਵਿੱਚ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਕਾਰਨ ਏਅਰ ਇੰਡੀਆ ਦੀ ਫਲਾਈਟ ਰੱਦ ਹੋਈ ਹੈ। ਇਹ ਸਮਝੌਤਾ ਟਾਟਾ ਗਰੁੱਪ ਨੇ ਏਅਰ ਇੰਡੀਆ ਦੀ ਸੇਵਾ ਨੂੰ ਬਿਹਤਰ ਬਣਾਉਣ ਲਈ ਕੀਤਾ ਹੈ। ਇਹ ਸਮਝੌਤਾ 10 ਫਰਵਰੀ 2022 ਤੋਂ 9 ਫਰਵਰੀ 2024 ਤੱਕ ਹੈ। ਤੁਹਾਨੂੰ ਦੱਸ ਦੇਈਏ ਕਿ 68 ਸਾਲਾਂ ਬਾਅਦ, 26 ਜਨਵਰੀ 2022 ਨੂੰ, ਏਅਰ ਇੰਡੀਆ ਟਾਟਾ ਸਮੂਹ ਵਿੱਚ ਵਾਪਸ ਆ ਗਈ ਹੈ। ਚੇਅਰਮੈਨ ਰਤਨ ਟਾਟਾ ਨੇ ਕਿਹਾ ਕਿ ਏਅਰ ਇੰਡੀਆ ਲਈ ਟਾਟਾ ਗਰੁੱਪ ਦੀ ਬੋਲੀ ਜਿੱਤਣਾ ਚੰਗੀ ਖ਼ਬਰ ਹੈ। ਏਅਰ ਇੰਡੀਆ ਨੂੰ ਮੁੜ ਸੁਰਜੀਤ ਕਰਨ ਲਈ ਕਾਫੀ ਮਿਹਨਤ ਕਰਨੀ ਪਵੇਗੀ। ਇਸ ਨਾਲ ਉਨ੍ਹਾਂ ਨੇ ਉਮੀਦ ਜਤਾਈ ਕਿ ਟਾਟਾ ਐਵੀਏਸ਼ਨ ਨੂੰ ਬਾਜ਼ਾਰ 'ਚ ਚੰਗਾ ਮੌਕਾ ਮਿਲੇਗਾ।ਟਾਟਾ ਗਰੁੱਪ ਦਾ ਕਹਿਣਾ ਹੈ ਕਿ ਏਅਰ ਇੰਡੀਆਂ ਨੂੰ ਹੋਰ ਬੇਹਤਰ ਬਣਾਉਣ ਲਈ ਕੰਮ ਕੀਤਾ ਜਾਵੇਗਾ ਤਾਂ ਹੁਣ ਕੋਈ ਵੀ ਫਲਾਈਟ ਨਾ ਹੀ ਲੇਟ ਹੋਵੇ ਨਾ ਹੀ ਰੱਦ ਹੋਵੇਗੀ। ਇਹ ਵੀ ਪੜ੍ਹੋ:ਪਟਿਆਲਾ ਵਿਖੇ ਅਮਿਤ ਸ਼ਾਹ ਦੀ ਚੋਣ ਮੀਟਿੰਗ ਦਾ ਕਿਸਾਨਾਂ ਵੱਲੋਂ ਵਿਰੋਧ -PTC News

Related Post