Sun, Apr 28, 2024
Whatsapp

ਪਟਿਆਲਾ ਵਿਖੇ ਅਮਿਤ ਸ਼ਾਹ ਦੀ ਚੋਣ ਮੀਟਿੰਗ ਦਾ ਕਿਸਾਨਾਂ ਵੱਲੋਂ ਵਿਰੋਧ

Written by  Pardeep Singh -- February 13th 2022 12:41 PM
ਪਟਿਆਲਾ ਵਿਖੇ ਅਮਿਤ ਸ਼ਾਹ ਦੀ ਚੋਣ ਮੀਟਿੰਗ ਦਾ ਕਿਸਾਨਾਂ ਵੱਲੋਂ ਵਿਰੋਧ

ਪਟਿਆਲਾ ਵਿਖੇ ਅਮਿਤ ਸ਼ਾਹ ਦੀ ਚੋਣ ਮੀਟਿੰਗ ਦਾ ਕਿਸਾਨਾਂ ਵੱਲੋਂ ਵਿਰੋਧ

ਪਟਿਆਲਾ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭੱਖੀ ਹੋਈ ਹੈ। ਪੰਜਾਬ ਵਿੱਚ ਕਈ ਵੱਡੇ ਦਿੱਗਜ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਟਿਆਲਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੀਟਿੰਗ ਨੂੰ ਸਬੰਧੋਨ ਕੀਤਾ ਜਾਣਾ ਹੈ ਪਰ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।ਪਟਿਆਲਾ ਵਿਖੇ ਅਮਿਤ ਸ਼ਾਹ ਦੀ ਚੋਣ ਮੀਟਿੰਗ ਦਾ ਕਿਸਾਨਾਂ ਵੱਲੋਂ ਵਿਰੋਧ ਕਿਸਾਨਾਂ ਵੱਲੋਂ ਪਟਿਆਲਾ ਦੇ ਪੁੱਡਾ ਗਰਾਉਂਡ ਵਿਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਬੀਤੇ ਦਿਨੀ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਹੋ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ ਅਤੇ ਜਿਸ ਦਾ ਵਿਰੋਧ ਕੀਤਾ ਜਾਵੇਗਾ।ਪਟਿਆਲਾ ਵਿਖੇ ਅਮਿਤ ਸ਼ਾਹ ਦੀ ਚੋਣ ਮੀਟਿੰਗ ਦਾ ਕਿਸਾਨਾਂ ਵੱਲੋਂ ਵਿਰੋਧ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੋ ਵੀ ਕੇਂਦਰ ਸਰਕਾਰ ਨੇ ਗੱਲਾਂ ਕਿਸਾਨਾਂ ਪ੍ਰਤੀ ਮੰਨੀਆਂ ਸੀ ਓਹ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਵਿੱਚ 700 ਤੋਂ ਵਧੇਰੇ ਕਿਸਾਨਾਂ ਦੀਆਂ ਜਾਨਾਂ ਗਈਆ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਪਟਿਆਲੇ ਜ਼ਿਲ੍ਹੇ ਦੇ 117 ਕਿਸਾਨਾਂ ਦੀਆਂ ਜਾਨਾਂ ਗਈਆ। ਕਿਸਾਨ ਆਗੂ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਸਕੂਲ ਬੰਦ ਹਨ ਪਰ ਰੈਲੀਆਂ ਲਈ ਕੋਈ ਕੋਰੋਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਜਦੋਂ ਤੱਕ ਐਮਐਸਪੀ ਦਾ ਮੁੱਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਵਿਰੋਧ ਰਹੇਗਾ। ਇਹ ਵੀ ਪੜ੍ਹੋ:ਪਿੰਡ ਦੇ ਵੋਟਰਾਂ ਨੇ ਉਮੀਦਵਾਰਾਂ ਲਈ ਰੱਖੀ ਲਿਖਤੀ ਪ੍ਰੀਖਿਆ -PTC News


Top News view more...

Latest News view more...