Sat, Dec 20, 2025
Whatsapp

NSA: ਅੰਮ੍ਰਿਤਪਾਲ ਦੇ ਸਾਥੀ ਨੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਦਿੱਤੀ NSA ਤਹਿਤ ਕੀਤੀ ਕਾਰਵਾਈ ਨੂੰ ਚੁਣੌਤੀ

Punjab News: ਕੁਝ ਮਹੀਨੇ ਪਹਿਲਾਂ ਐਨਐਸਏ ਤਹਿਤ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਭਾਈ ਅਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਬਸੰਤ ਸਿੰਘ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ।

Reported by:  PTC News Desk  Edited by:  Amritpal Singh -- October 20th 2023 02:08 PM
NSA: ਅੰਮ੍ਰਿਤਪਾਲ ਦੇ ਸਾਥੀ ਨੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਦਿੱਤੀ NSA ਤਹਿਤ ਕੀਤੀ ਕਾਰਵਾਈ ਨੂੰ ਚੁਣੌਤੀ

NSA: ਅੰਮ੍ਰਿਤਪਾਲ ਦੇ ਸਾਥੀ ਨੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਦਿੱਤੀ NSA ਤਹਿਤ ਕੀਤੀ ਕਾਰਵਾਈ ਨੂੰ ਚੁਣੌਤੀ

Punjab News: ਕੁਝ ਮਹੀਨੇ ਪਹਿਲਾਂ ਐਨਐਸਏ ਤਹਿਤ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਭਾਈ ਅਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਬਸੰਤ ਸਿੰਘ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। 

ਦੱਸ ਦਈਏ ਕਿ ਬਸੰਤ ਸਿੰਘ ਦੀ ਪਟੀਸ਼ਨ ਦਾਇਰ ਕਰਨ ਤੋਂ ਪਹਿਲਾ ਗੁਰਮੀਤ ਸਿੰਘ ਭੁੱਕਣਵਾਲਾ ਨੇ ਵੀ ਪਟੀਸ਼ਨ ਦਾਇਰ ਕੀਤੀ ਸੀ, ਗੁਰਮੀਤ ਸਿੰਘ ਭੁੱਕਣਵਾਲਾ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਭਰ ਵਿੱਚ 18 ਮਾਰਚ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਸੀ। ਅੰਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਉਸੇ ਦਿਨ ਹੀ ਗ੍ਰਿਫਤਾਰ ਕਰ ਲਿਆ ਗਿਆ। ਜਿਨ੍ਹਾਂ ‘ਤੇ NSA ਲਗਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਪਟੀਸ਼ਨਰ ਵੀ ਉਨ੍ਹਾਂ ਵਿੱਚੋਂ ਇੱਕ ਸੀ।

ਭੁਕਣਵਾਲਾ ਨੇ ਖੁਦ ਨੂੰ ਦੱਸਿਆ ਬੇਕਸੂਰ

ਉਸ ਨੇ ਅੱਗੇ ਕਿਹਾ ਹੈ ਕਿ ਪਟੀਸ਼ਨਰ ‘ਤੇ ਇਲਜ਼ਾਮ ਹੈ ਕਿ ਉਹ 23 ਫਰਵਰੀ ਨੂੰ ਅਜਨਾਲਾ ਥਾਣੇ ‘ਤੇ ਹੋਏ ਹਮਲੇ ‘ਚ ਸ਼ਾਮਲ ਸੀ। ਨਾਲ ਹੀ ਉਸ ਉੱਤੇ ਇਹ ਵੀ ਇਲਜ਼ਾਮ ਹੈ ਕਿ ਉਸ ਨੇ ਅੰਮ੍ਰਿਤਪਾਲ ਦੇ ਸਮਰਥਨ ਵਿੱਚ ਨੌਜਵਾਨਾਂ ਨੂੰ ਉਕਸਾਇਆ। ਉਸ ਲਈ ਸਥਾਨਕ ਨੈੱਟਵਰਕ ਕਾਇਮ ਕਰਕੇ ਜਥੇਬੰਦੀ ਨੂੰ ਮਜਬੂਤ ​​ਕੀਤਾ ਅਤੇ ਅੰਮ੍ਰਿਤਪਾਲ ਨੂੰ ਪੁਲਿਸ ਦੀ ਪਹੁੰਚ ਤੋਂ ਦੂਰ ਰੱਖਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਸਨ।

- PTC NEWS

Top News view more...

Latest News view more...

PTC NETWORK
PTC NETWORK