ਤੀਜ ਦਾ ਤਿਉਹਾਰ ਮਨਾਉਣ ਕਾਰਨ ਅਧਿਕਾਰੀਆਂ ਦਾ ਹੋਇਆ ਤਬਾਦਲਾ

By  Ravinder Singh August 6th 2022 11:59 AM -- Updated: August 6th 2022 12:10 PM

ਚੰਡੀਗੜ੍ਹ : ਪੰਜਾਬ ਲਘੂ ਉਦਯੋਗ ਤੇ ਨਿਰਯਾਤ ਕਾਰਪੋਰੇਸ਼ਨ ਵਿੱਚ ਤਾਇਨਾਤ 9 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਤਬਾਦਲਾ ਕਰਨ ਦਾ ਕਾਰਨ ਕਾਫੀ ਹੈਰਾਨੀਜਨਕ ਹੈ। ਪੰਜਾਬ ਦੇ 9 ਅਧਿਕਾਰੀਆਂ ਦਾ ਤਬਾਦਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਤੀਆਂ ਦਾ ਤਿਉਹਾਰ ਮਨਾਇਆ ਸੀ। ਜਦਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਬਕਾਇਦਾ ਪ੍ਰਵਾਨਗੀ ਵੀ ਲਈ ਗਈ ਸੀ। ਤੀਜ ਦਾ ਤਿਉਹਾਰ ਮਨਾਉਣ ਕਾਰਨ ਅਧਿਕਾਰੀਆਂ ਦਾ ਹੋਇਆ ਤਬਾਦਲਾ ਮੁਲਾਜ਼ਮਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਵਿਭਾਗ ਦੇ ਉਚ ਅਧਿਕਾਰੀਆਂ ਕੋਲੋਂ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਮਨਜ਼ੂਰੀ ਲਈ ਗਈ ਸੀ ਅਤੇ ਬਕਾਇਦਾ ਇਸ ਪ੍ਰੋਗਰਾਮ ਉਤੇ ਖ਼ਰਚੇ ਜਾਣ ਵਾਲੇ ਪੈਸੇ ਵੀ ਮਨਜ਼ੂਰ ਕਰਵਾਏ ਗਏ ਸਨ। ਇਸ ਮਗਰੋਂ ਪੀਐਸਆਈਸੀ ਐਸੋਸੀਏਸ਼ਨ ਕੋਲੋਂ ਵਿਭਾਗ ਵੱਲੋਂ ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਸੀ। ਇਸ ਵਿੱਚ ਜ਼ਿਕਰ ਕੀਤਾ ਗਿਆ ਸੀ 28 ਜੁਲਾਈ ਨੂੰ ਜੋ ਪ੍ਰੋਗਰਾਮ ਕਰਵਾਇਆ ਗਿਆ ਸੀ ਉਸ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦੌਰਾਨ ਲਾਊਡ ਸਪੀਕਰ ਦੀ ਜ਼ਿਆਦਾ ਆਵਾਜ਼ ਕਾਰਨ ਦਫਤਰ ਦੇ ਕੰਮਕਾਜ ਵਿੱਚ ਰੁਕਾਵਟ ਪਈ ਸੀ। ਤੀਜ ਦਾ ਤਿਉਹਾਰ ਮਨਾਉਣ ਕਾਰਨ ਅਧਿਕਾਰੀਆਂ ਦਾ ਹੋਇਆ ਤਬਾਦਲਾਇਸ ਸਬੰਧੀ ਸਥਿਤੀ ਸਪੱਸ਼ਟ ਕੀਤੀ ਜਾਵੇ। ਇਸ ਸਬੰਧੀ ਪੀਐਸਆਈਈਸੀ ਐਸੋਸੀਏਸ਼ਨ ਵੱਲੋਂ 17 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਿਰਾਓ ਦਾ ਐਲਾਨ ਕੀਤਾ ਹੈ। ਤੀਜ ਦਾ ਤਿਉਹਾਰ ਮਨਾਉਣ ਕਾਰਨ ਅਧਿਕਾਰੀਆਂ ਦਾ ਹੋਇਆ ਤਬਾਦਲਾ ਯੂਨੀਅਨ ਨੇ ਅਧਿਕਾਰੀਆਂ ਦੇ ਤਬਾਦਲੇ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਨੂੰ ਜਿਉਂਦਾ ਰੱਖਣ ਲਈ ਅਜਿਹੇ ਪ੍ਰੋਗਰਾਮ ਜ਼ਰੂਰੀ ਹਨ। ਇਸ ਤੋਂ ਇਲਾਵਾ ਇਹ ਮੁਲਾਜ਼ਮਾਂ ਦਾ ਅਧਿਕਾਰਾਂ ਉਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੰਗ ਕੀਤੀ ਪੰਜਾਬੀ ਵਿਰਸੇ ਨੂੰ ਢਾਹ ਲਾਉਣ ਵਾਲੇ ਅਫ਼ਸਰਾਂ ਨੂੰ ਤੁਰੰਤ ਬਦਲਿਆ ਜਾਵੇ। ਇਹ ਵੀ ਪੜ੍ਹੋ : 2020 'ਚ ਮੁਜ਼ਾਹਰੇ ਦਾ ਮਾਮਲਾ : ਭਗਵੰਤ ਸਿੰਘ ਮਾਨ ਅਦਾਲਤ 'ਚ ਹੋਏ ਪੇਸ਼

Related Post