ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਅੱਗ ਲਾ ਕੇ ਮਾਰਨ ਦੀ ਕੋਸ਼ਿਸ਼

By  Jagroop Kaur October 18th 2020 07:44 PM

ਨਵਾਂਸ਼ਹਿਰ :ਅੱਜ ਦੇ ਕਲਯੁੱਗ 'ਚ ਹਰ ਦਿਨ ਧੀਆਂ ਨੂੰ ਕਤਲ ਕੀਤਾ ਜਾ ਰਿਹਾ ਹੈ , ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪਿੰਡ ਹਿਆਤਪੁਰ ਰੁੜਕੀ ਵਿਖੇ ਜਿਥੇ ਸਹੁਰੇ ਪਰਿਵਾਰ ਵੱਲੋਂ ਵਿਆਹੁਤਾ ਨੂੰਹ ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ 'ਚ ਚਾਰ ਵਿਅਕਤੀਆਂ 'ਤੇਪਰਚਾ ਵੀ ਦਰਜ ਕੀਤਾ ਜਾ ਚੁੱਕਿਆ ਹੈ। ਮਾਮਲੇ 'ਚ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਸ ਦਾ ਵਿਆਹ 2014 'ਚ ਹਰਦੀਪ ਸਿੰਘ ਨਾਲ ਧਾਰਮਿਕ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਇੱਕ ਬੇਟਾ ਵੀ ਹੈ।A legal study on Dowry Deaths In India- ipleadersਪੀੜਤ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਉਸ ਦਾ ਪਤੀ ਦੁਬਈ ਤੋਂ ਆਇਆ ਜਿਸ ਉਪਰੰਤ ਉਸ ਦੇ ਸੁਹਰੇ ਪਰਿਵਾਰ ਨੇ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਨਾਲ-ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 11 ਅਕਤੂਬਰ 2020 ਨੂੰ ਰਾਤ ਕਰੀਬ 9 ਵਜੇ ਜਦੋਂ ਉਹ ਆਪਣੇ ਕਮਰੇ 'ਚ ਸੌਂ ਰਹੀ ਸੀ ਤਾਂ ਉਸ ਦੇ ਸੁਹਰੇ ਪਰਿਵਾਰ ਨੇ ਉਸ ਨੂੰ ਅੱਗ ਲੱਗ ਦਿੱਤੀ ਅਤੇ ਉਸ ਦੇ ਰੌਲਾ ਪਾਉਣ ਤੋਂ ਬਾਅਦ ਆਂਢ-ਗੁਆਂਢ ਦੇ ਕਾਫ਼ੀ ਲੋਕ ਆ ਗਏ ਜਿੰਨਾ ਵੱਲੋਂ ਉਸਨੂੰ ਬਚਾਇਆ ਗਿਆ। ਹਾਲਾਂਕਿ ਇਸ ਦੌਰਾਨ ਉਹ 40 ਪ੍ਰਤੀਸ਼ਤ ਸੜ ਚੁਕੀ ਹੈ।

DOWRY SYSTEM - Aastha Nishtha Foundationਉਸ ਨੇ ਉੱਥੇ ਪਹਿਲੇ ਅਪਣੇ ਸੁਹਰੇ ਪਰਿਵਾਰ ਦੇ ਦਬਾਅ 'ਚ ਅਪਣੇ ਸੁਹਰੇ ਪਰਿਵਾਰ ਦੇ ਹੱਕ 'ਚ ਪੁਲਸ ਨੂੰ ਬਿਆਨ ਦਿੱਤੇ ਸਨ ਪਰ ਉਸ ਦੇ ਭਰਾ ਵੱਲੋਂ ਅਦਾਲਤ 'ਚ ਬਿਆਨ ਲੈਣ ਦੀ ਦਿੱਤੀ ਦਰਖ਼ਾਸਤ ਤੋਂ ਬਾਅਦ ਮੁੜ ਬਿਆਨ ਦਿੱਤੇ। ਜਿਸ ਵਿਚ ਉਸਨੇ ਐੱਸ. ਐੱਸ. ਪੀ.ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ੀਆਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਸ ਨੇ ਨਿਆਂ ਅਧਿਕਾਰੀ ਕੋਲ ਦਿੱਤੇ ਬਿਆਨਾਂ ਦੇ ਆਧਾਰ 'ਤੇ ਪਤੀ ਹਰਦੀਪ ਸਿੰਘ ਪੁੱਤਰ ਬਲਵੀਰ ਸਿੰਘ, ਸੱਸ ਸੱਤਿਆ ਦੇਵੀ, ਜੇਠ ਬਲਕਾਰ ਸਿੰਘ ਅਤੇ ਜੇਠਾਣੀ ਕਮਲੇਸ਼ ਕੌਰ ਖ਼ਿਲਾਫ਼ ਧਾਰਾ 498 ਏ,326 ਏ ਅਤੇ 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Woman Killed Over Dowry Demandਜ਼ਿਕਰਯੋਗ ਹੈ ਕਿ ਅਜਿਹੇ ਦਹੇਜ ਦੇ ਲੌਭੀਆਂ ਵੱਲੋਂ ਮਾਰੀਆਂ ਜਾਨ ਵਾਲੀਆਂ ਧੀਆਂ ਨੂੰ ਦੇਖਦੇ ਹੋਏ ਅੱਜ ਲੋਕ ਧੀਆਂ ਨੂੰ ਜਨਮ ਦੇਣ ਤੋਂ ਡਰਦੇ ਹਨ। ਅਤੇ ਕੁੜੀਆਂ ਖਿਲਾਫ ਵੱਧ ਰਿਹਾ ਅਪਰਾਧ ਵੀ ਇਸ ਚ ਅਹਿਮ ਰੋਲ ਨਿਭਾਉਂਦਾ ਹੈ। ਸੋ ਲੋੜ ਹੈ ਅਜਿਹੇ ਘਿਨੌਣੇ ਅਪਰਾਧ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ।

Related Post