ਆਪਣੇ ਕਾਰਜਕਾਲ ਦੇ ਆਖ਼ਰੀ ਦਿਨ ਐੱਨਵੀ ਰਮਨਾ ਨੇ ਮੰਗੀ ਮਾਫ਼ੀ, ਜਾਣੋ ਕਾਰਨ

By  Ravinder Singh August 26th 2022 09:21 PM

ਨਵੀਂ ਦਿੱਲੀ : ਦੇਸ਼ ਦੇ ਚੀਫ਼ ਜਸਟਿਸ ਐਨਵੀ ਰਮਨਾ ਨੇ ਅੱਜ ਆਪਣੇ ਕਾਰਜਕਾਲ ਦੇ ਆਖ਼ਰੀ ਦਿਨ ਮਾਫ਼ੀ ਮੰਗੀ ਅਤੇ ਲੰਬਿਤ ਮਾਮਲਿਆਂ ਨੂੰ ਵੱਡੀ ਚੁਣੌਤੀ ਦੱਸਿਆ। ਸ਼ੁੱਕਰਵਾਰ ਨੂੰ 48ਵੇਂ ਚੀਫ਼ ਜਸਟਿਸ (ਸੀਜੇਆਈ) ਨੇ ਫੰਕਸ਼ਨ ਬੈਂਚ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਹੋਰ ਕੇਸਾਂ ਦੀ ਸੂਚੀ ਅਤੇ ਕੇਸਾਂ ਦੀ ਸੁਣਵਾਈ ਦੀ ਸਮਾਂ-ਸਾਰਣੀ ਦੇ ਮੁੱਦਿਆਂ ਵੱਲ ਜ਼ਿਆਦਾ ਧਿਆਨ ਨਾ ਦੇਣ 'ਤੇ ਅਫਸੋਸ ਜ਼ਾਹਿਰ ਕੀਤਾ। ਚੀਫ਼ ਜਸਟਿਸ ਐੱਨਵੀ ਰਮਨਾ ਨੇ ਬੈਂਚ 'ਚ ਆਪਣੇ ਕਾਰਜਕਾਲ ਦੇ ਆਖਰੀ ਸਮਾਗਮ 'ਚ ਸਾਰਿਆਂ ਤੋਂ ਮੁਆਫੀ ਮੰਗੀ। ਆਪਣੇ ਕਾਰਜਕਾਲ ਦੇ ਆਖ਼ਰੀ ਦਿਨ ਐੱਨਵੀ ਰਮਨਾ ਨੇ ਮੰਗੀ ਮਾਫ਼ੀ, ਜੂਨੀਅਰ ਵਕੀਲਾਂ ਨੂੰ ਦਿੱਤੇ ਸੁਝਾਅਸੀਜੇਆਈ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ 16 ਮਹੀਨਿਆਂ ਵਿੱਚ ਮੈਂ ਸਿਰਫ 50 ਦਿਨਾਂ ਲਈ ਪ੍ਰਭਾਵਸ਼ਾਲੀ ਤੇ ਪੂਰਾ ਸਮਾਂ ਸੁਣਵਾਈ ਦੇ ਯੋਗ ਹੋਇਆ ਹਾਂ। ਰਸਮੀ ਬੈਂਚ ਦੀ ਪ੍ਰਧਾਨਗੀ ਕਰ ਰਹੇ ਜਸਟਿਸ ਰਮਨਾ ਨੇ ਕਿਹਾ ਹਾਲਾਂਕਿ ਅਸੀਂ ਕੁਝ ਮਾਡਿਊਲ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਨੁਕੂਲਤਾ ਤੇ ਸੁਰੱਖਿਆ ਮੁੱਦਿਆਂ ਕਾਰਨ ਅਸੀਂ ਜ਼ਿਆਦਾ ਤਰੱਕੀ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਉਨ੍ਹਾਂ ਦੀ ਪਹਿਲ ਅਦਾਲਤਾਂ ਨੂੰ ਚਲਾਉਣਾ ਸੀ ਪਰ ਵਪਾਰਕ ਅਦਾਰਿਆਂ ਵਾਂਗ ਉਹ ਸਿੱਧੇ ਬਾਜ਼ਾਰ ਤੋਂ ਤਕਨੀਕੀ ਉਪਕਰਨ ਨਹੀਂ ਲੈ ਸਕਦੇ। ਆਪਣੇ ਕਾਰਜਕਾਲ ਦੇ ਆਖ਼ਰੀ ਦਿਨ ਐੱਨਵੀ ਰਮਨਾ ਨੇ ਮੰਗੀ ਮਾਫ਼ੀ, ਜੂਨੀਅਰ ਵਕੀਲਾਂ ਨੂੰ ਦਿੱਤੇ ਸੁਝਾਅਆਪਣੇ ਪਹਿਲੇ ਵਿਦਾਇਗੀ ਭਾਸ਼ਣ ਦੀ ਸਮਾਪਤੀ ਕਰਦੇ ਹੋਏ, ਜਸਟਿਸ ਰਮਨਾ ਨੇ ਕਿਹਾ, "ਮੈਂ ਆਪਣੇ ਸਾਰੇ ਸਹਿਯੋਗੀਆਂ ਤੇ ਬਾਰ ਦੇ ਸਾਰੇ ਮੈਂਬਰਾਂ ਦਾ ਉਨ੍ਹਾਂ ਦੇ ਸਰਗਰਮ ਸਮਰਥਨ ਤੇ ਸਹਿਯੋਗ ਲਈ ਧੰਨਵਾਦ ਕਰਦਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਯਾਦ ਕਰਾਂਗਾ।' ਇਸ ਤੋਂ ਪਹਿਲਾਂ 8 ਸਾਲ ਤੱਕ ਸੁਪਰੀਮ ਕੋਰਟ ਦੇ ਜੱਜ ਅਤੇ ਪਿਛਲੇ 16 ਮਹੀਨਿਆਂ ਤੋਂ ਜਸਟਿਸ ਦੇ ਤੌਰ ਉਤੇ ਭਾਰਤ ਦੀ ਨਿਆਪਾਲਿਕਾ ਦੀ ਅਗਵਾਈ ਕਰਦੇ ਹੋਏ ਸ਼ੁੱਕਰਵਾਰ ਨੂੰ ਰਿਟਾਇਰ ਹੋਏ ਜਸਟਿਸ ਰਮਨਾ ਜਦ ਆਖਰੀ ਵਾਰ ਬੈਂਚ ਦੀ ਅਗਵਾਈ ਕਰਨ ਬੈਠੇ ਤਾਂ ਵਿਦਾਈ ਵਰਗਾ ਮਾਹੌਲ ਬਣ ਗਿਆ। ਇਹ ਵੀ ਪੜ੍ਹੋ : ਭਾਈ ਸਾਬ ਸਿੰਘ ਤੇ ਬਲਵਿੰਦਰ ਸਿੰਘ ਦੇ ਫਰਜ਼ੀ ਮੁਕਾਬਲੇ 'ਚ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੀਨੀਅਰ ਐਡਵੋਕੇਟ ਦੁਸ਼ਯੰਤ ਦਵੇ ਤਾਂ ਭਾਵੁਕ ਹੋਏ ਕਿ ਕਈ ਮਿੰਟਾਂ ਤੱਕ ਉਨ੍ਹਾਂ ਦੇ ਹੰਝੂ ਰੁਕ ਨਹੀਂ ਪਾਏ। ਉਨ੍ਹਾਂ ਦੇ ਭਾਸ਼ਣ ਨੇ ਸਭ ਨੂੰ ਭਾਵੁਕ ਕਰ ਦਿੱਤਾ। ਉਨ੍ਹਾਂ ਨੇ ਸਾਰਿਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ। -PTC News  

Related Post