ਵਿਰਾਟ ਕੋਹਲੀ ਨੇ ਅੱਜ ਹੀ ਦੇ ਦਿਨ ਖੇਡਿਆ ਸੀ ਅਪਣਾ ਪਹਿਲਾ ਵਨਡੇ ਮੈਚ, ਫੈਨਜ਼ ਦੇ ਰਹੇ ਨੇ ਵਧਾਈਆਂ

By  Jashan A August 18th 2019 02:50 PM

ਵਿਰਾਟ ਕੋਹਲੀ ਨੇ ਅੱਜ ਹੀ ਦੇ ਦਿਨ ਖੇਡਿਆ ਸੀ ਅਪਣਾ ਪਹਿਲਾ ਵਨਡੇ ਮੈਚ, ਫੈਨਜ਼ ਦੇ ਰਹੇ ਨੇ ਵਧਾਈਆਂ,ਨਵੀਂ ਦਿੱਲੀ: ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ, ਕਿਉਂਕਿ ਅੱਜ ਦੇ ਦਿਨ ਹੀ ਕੋਹਲੀ ਨੇ ਵਨ-ਡੇ ਕ੍ਰਿਕਟ 'ਚ ਪੈਰ ਧਰਿਆ ਸੀ। ਅੱਜ ਤੋਂ 11 ਸਾਲ ਪਹਿਲਾਂ 18 ਅਗਸਤ 2008 ਨੂੰ ਵਨ-ਡੇ ਕ੍ਰਿਕਟ 'ਚ ਡੈਬਿਊ ਕੀਤਾ ਸੀ। ਦਰਅਸਲ, ਸਾਲ 2008 'ਚ ਵਿਰਾਟ ਕੋਹਲੀ ਨੂੰ ਦਾਂਬੁਲਾ 'ਚ ਐੱਮ. ਐੱਸ ਧੋਨੀ ਦੀ ਕਪਤਾਨੀ 'ਚ ਖੇਡਣ ਦਾ ਮੌਕਾ ਮਿਲਿਆ ਸੀ। https://twitter.com/Marvellous_Capt/status/1162937348595695617?s=20 ਇਸ ਮੈਚ 'ਚ ਵਰਿੰਦਰ ਸਹਿਵਾਗ ਸੱਟ ਕਾਰਨ ਨਹੀਂ ਖੇਡ ਸਕੱ ਸਨ ਅਤੇ ਅਜਿਹੇ 'ਚ ਸਹਿਵਾਗ ਦੀ ਜਗ੍ਹਾ ਵਿਰਾਟ ਕੋਹਲੀ ਨੂੰ ਖੇਡਣ ਦਾ ਮੌਕਾ ਮਿਲਿਆ। ਇਸ ਮੈਚ 'ਚ ਵਿਰਾਟ ਕੋਹਲੀ ਸਿਰਫ 12 ਦੌੜਾਂ ਬਣਾ ਸਕੇ ਸਨ। https://twitter.com/Vasudev54505661/status/1163001223814893568?s=20 ਹੋਰ ਪੜ੍ਹੋ:2017 'ਚ ਸਭ ਤੋਂ ਜ਼ਿਆਦਾ ਭਾਰਤੀਆਂ ਨੇ ਇੰਟਰਨੈੱਟ 'ਤੇ ਕੀ ਲੱਭਿਆ, ਜਾਣੋ!  ਵਿਰਾਟ ਨੇ ਪਹਿਲੀ ਸੈਂਚਰੀ ਸਾਲ 2009 ਵਿਚ ਲਗਾਈ ਸੀ। ਹੁਣ ਵਿਰਾਟ ਵਨਡੇ ਵਿਚ ਸੈਂਚਰੀ ਲਗਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਪਹੁੰਚ ਚੁੱਕੇ ਹਨ। ਉਹਨਾਂ ਦੇ ਵਨਡੇ ਵਿਚ ਹੁਣ ਤੱਕ 43 ਸੈਂਚਰੀਆਂ ਹੋ ਚੁੱਕੀਆਂ ਹਨ। ਵਿਰਾਟ ਵਨਡੇ ਵਿਚ ਸਭ ਤੋਂ ਜ਼ਿਆਦਾ ਸੈਂਚਰੀ ਦੇ ਸਚਿਨ ਤੇਂਦੁਲਕਰ (49) ਦੇ ਰਿਕਾਰਡ ਤੋਂ ਸਿਰਫ਼ ਛੇ ਸੈਂਚਰੀਆਂ ਦੂਰ ਹਨ। https://twitter.com/dude_faz/status/1162950916992991233?s=20 ਵਿਰਾਟ 'ਤੇ ਅੱਜ #11yearsofViratism ਟੈਗ ਟਰੈਂਡਿੰਗ ਹੈ। ਫੈਨਜ਼ ਵੱਡੀ ਗਿਣਤੀ 'ਚ ਵਿਰਾਟ ਦੇ ਰਿਕਾਰਡਜ਼ ਨੂੰ ਸ਼ੇਅਰ ਕਰ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਕ ਖਾਸ ਤਸਵੀਰ ਸਭ ਤੋਂ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ। https://twitter.com/TheViper_OffI/status/1163002308726329344?s=20 https://twitter.com/KomalVT/status/1162945334764421120?s=20 https://twitter.com/ChaseMaster_/status/1162993110470672384?s=20 -PTC News

Related Post