Fri, Dec 19, 2025
Whatsapp

Sangrur: ਸੰਗਰੂਰ ’ਚ ਜਹਿਰੀਲੀ ਗੈਸ ਕਾਰਨ ਇੱਕ ਦੀ ਮੌਤ; ਤਿੰਨ ਦੀ ਹਾਲਤ ਗੰਭੀਰ, ਜਾਣੋ ਕੀ ਹੈ ਪੂਰਾ ਮਾਮਲਾ

ਸੰਗਰੂਰ ਦੇ ਲਹਿਰਾਗਾਗਾ ਵਿੱਚ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਇੱਕ ਸਫਾਈ ਮੁਲਾਜ਼ਮ ਦੀ ਦਰਦਨਾਕ ਮੌਤ ਹੋ ਗਈ ਜਦਕਿ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Reported by:  PTC News Desk  Edited by:  Aarti -- July 27th 2023 09:18 PM
Sangrur: ਸੰਗਰੂਰ ’ਚ ਜਹਿਰੀਲੀ ਗੈਸ ਕਾਰਨ ਇੱਕ ਦੀ ਮੌਤ; ਤਿੰਨ ਦੀ ਹਾਲਤ ਗੰਭੀਰ, ਜਾਣੋ ਕੀ ਹੈ ਪੂਰਾ ਮਾਮਲਾ

Sangrur: ਸੰਗਰੂਰ ’ਚ ਜਹਿਰੀਲੀ ਗੈਸ ਕਾਰਨ ਇੱਕ ਦੀ ਮੌਤ; ਤਿੰਨ ਦੀ ਹਾਲਤ ਗੰਭੀਰ, ਜਾਣੋ ਕੀ ਹੈ ਪੂਰਾ ਮਾਮਲਾ

Sangrur: ਸੰਗਰੂਰ ਦੇ ਲਹਿਰਾਗਾਗਾ ਵਿੱਚ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਇੱਕ ਸਫਾਈ ਮੁਲਾਜ਼ਮ ਦੀ ਦਰਦਨਾਕ ਮੌਤ ਹੋ ਗਈ ਜਦਕਿ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਸੀਵਰੇਜ ਦੀ ਸਫਾਈ ਕਰਨ ਦੇ ਲਈ ਸਫਾਈ ਕਰਮਚਾਰੀ ਸੀਵਰੇਜ ਦੀ ਸਫਾਈ ਕਰਨ ਦੇ ਲਈ ਅੰਦਰ ਵੜ੍ਹੇ ਉਸੇ ਸਮੇਂ ਹੀ ਬੇਹੋਸ਼ ਹੋ ਗਏ। ਜਿਸ ਕਾਰਨ ਇੱਕ ਸਫਾਈ ਕਰਮਚਾਰੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਲਹਿਰਾਗਾਗ ਦੇ ਸਿਟੀ ਵਾਟਰ ਵਰਕਰਸ ਦੇ ਕੋਲ ਸੀਵਰੇਜ ਦੀ ਸਫਾਈ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਇੱਕ ਸਫਾਈ ਕਰਮਚਾਰੀ ਸੀਵਰੇਜ ’ਚ ਉਤਰਿਆ। ਜਦੋ ਜਿਆਦਾ ਸਮੇਂ ਤੱਕ ਉਹ ਬਾਹਰ ਨਾ ਨਿਕਲਿਆ ਤਾਂ ਇੱਕ ਇੱਕ ਕਰਕੇ ਉਸਦੇ ਸਾਥੀ ਅੰਦਰ ਚੱਲੇ ਗਏ। ਬਿਨ੍ਹਾਂ ਕਿਸੇ ਸੁਰੱਖਿਆ ਇੰਤਜ਼ਾਮਾ ਦੇ ਸੀਵਰੇਜ ਅੰਦਰ ਜਾਣ ਵਾਲੇ ਸਾਰੇ ਕਰਮਚਾਰੀ ਗੈਸ ਅੰਦਰ ਅੰਦਰ ਆਉਣ ਕਾਰਨ ਬੇਹੋਸ਼ ਹੋ ਗਏ।


ਦੱਸ ਦਈਏ ਕਿ ਜਦੋਂ ਕੋਈ ਸਵੀਪਰ ਬਾਹਰ ਨਾ ਆਇਆ ਤਾਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅੰਦਰ ਦੇਖਿਆ ਤਾਂ ਸਾਰੇ ਬੇਹੋਸ਼ ਪਏ ਸਨ। ਪ੍ਰਸ਼ਾਸਨ ਨੂੰ ਬੁਲਾਇਆ ਗਿਆ। ਸਥਾਨਕ ਲੋਕਾਂ ਨੇ ਇਲਜ਼ਾਮੰ ਲਾਇਆ ਕਿ ਇੰਤਜ਼ਾਰ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ।  ਅੰਤ ਵਿੱਚ ਲੋਕਾਂ ਨੇ ਹੀ ਹਿੰਮਤ ਕੀਤੀ ਅਤੇ ਸਾਰਿਆਂ ਨੂੰ ਸੀਵਰੇਜ ਵਿੱਚੋਂ ਬਾਹਰ ਕੱਢ ਲਿਆ।

ਇਹ ਵੀ ਪੜ੍ਹੋ: SGPC ਵੱਲੋਂ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ’ਚ ਇੰਝ ਸਹਿਯੋਗੀ ਬਣੀ ਰਾਜਸਥਾਨ ਦੀ ਸੰਗਤ

- PTC NEWS

Top News view more...

Latest News view more...

PTC NETWORK
PTC NETWORK