ਥਾਈਲੈਂਡ 'ਚ ਇੱਕ ਮਹੀਨੇ ਦੇ ਮਾਸੂਮ ਨੇ ਕੋਰੋਨਾ ਨੂੰ ਦਿੱਤੀ ਮਾਤ, ਹੋਇਆ ਤੰਦਰੁਸਤ

By  Shanker Badra April 23rd 2020 06:58 PM

ਥਾਈਲੈਂਡ 'ਚ ਇੱਕ ਮਹੀਨੇ ਦੇ ਮਾਸੂਮ ਨੇ ਕੋਰੋਨਾ ਨੂੰ ਦਿੱਤੀ ਮਾਤ, ਹੋਇਆ ਤੰਦਰੁਸਤ:ਥਾਈਲੈਂਡ : ਚੀਨ ਦੇ ਸ਼ਹਿਰ ਵੂਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਇਸ ਦੌਰਾਨ ਕੋਰੋਨਾ ਖੌਫ਼ ਵਿਚਾਲੇ ਥਾਈਲੈਂਡ ਤੋਂ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ।

ਜਿੱਥੇ ਇਕ ਮਾਸੂਮ ਬੱਚੇ ਨੇ ਕੋਰੋਨਾ ਨੂੰ ਮਾਤ ਦੇ ਦਿਤੀ ਹੈ। ਜਾਣਕਾਰੀ ਅਨੁਸਾਰ ਬੈਂਕਾਕ ਦੇ ਹਸਪਤਾਲ ਮੁਤਾਬਕ, "ਇਸ ਬੱਚੇ ਨੂੰ ਠੀਕ ਕਰਨ ਲਈ 10 ਦਿਨਾਂ ਤੱਕ ਦਵਾਈ ਦਿੱਤੀ ਗਈ ਅਤੇ ਰੋਜ਼ਾਨਾ ਉਸ ਦੀ ਸਿਹਤ ਦੀ ਜਾਂਚ ਕੀਤੀ।ਅਤੇ ਉਸ ਤੋਂ ਤਿੰਨ ਤੋਂ ਪੰਜ ਦਿਨਾਂ ਬਾਅਦ ਉਸ ਦੇ ਐਕਸ-ਰੇਅ ਵਿੱਚ ਠੀਕ ਹੋਣ ਦੇ ਲੱਛਣ ਦਿਖਣ ਲੱਗੇ ਸਨ।

ਇਕ ਡਾਕਟਰ ਨੇ ਬੁੱਧਵਾਰ ਨੂੰ ਕਿਹਾ ਕਿ ਕੁਝ ਦਵਾਈਆਂ 'ਤੇ ਪਾਬੰਦੀਆਂ ਕਾਰਨ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਇਲਾਜ ਕਰਨ ਵਿਚ ਚੁਣੌਤੀਆਂ ਦੇ ਬਾਵਜੂਦ ਛੋਟੇ ਬੱਚਿਆਂ ਵਿਚ ਲੱਛਣ ਬਾਲਗਾਂ ਨਾਲੋਂ ਘੱਟ ਗੰਭੀਰ ਹੁੰਦੇ ਹਨ। ਥਾਈਲੈਂਡ ਵਿੱਚ ਇਸ ਵੇਲੇ 2,826 ਕੋਰੋਨਾ ਵਾਇਰਸ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 49 ਮੌਤਾਂ ਹੋ ਚੁੱਕੀਆਂ ਹਨ।

-PTCNews

Related Post