ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਆਲੋਚਨਾ ਤੋਂ ਬਾਅਦ ਵੋਟਰ ਰਜਿਸਟਰੇਸ਼ਨ ਸਮਾਂ ਸੀਮਾ 'ਚ ਕੀਤਾ ਵਾਧਾ

By  Joshi March 5th 2018 03:09 PM

Ontario PCs extend voter registration deadline again: ਕੈਨੇਡਾ: ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨਵਾਂ ਆਗੂ ਚੁਣਨ ਲਈ ਲਿਆਂਦੇ ਗਏ ਸਿਸਟਮ ਲਈ ਆਲੋਚਨਾ ਦਾ ਸ਼ਿਕਾਰ ਹੋ ਰਹੀ ਹੈ, ਜਿਸ ਦੇ ਚੱਲਦਿਆਂ ਪਾਰਟੀ ਵੱਲੋਂ ਆਪਣੇ ਮੈਂਬਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਆਪਣਾ ਨਾਮ ਰਜਿਸਟਰ ਕਰਵਾਉਣ ਲਈ ਅਤੇ ਵੋਟ ਪਾਉਣ ਲਈ ਦਿੱਤਾ ਜਾਣ ਵਾਲਾ ਸਮਾਂ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਮਾਮਲੇ 'ਚ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਬੀਤੇ ਦਿਨੀਂ ਪੁਸ਼ਟੀ ਕੀਤੀ ਕਿ ਪਾਰਟੀ ਨੇ ਵੋਟਿੰਗ ਲਈ ਸਮਾਂ ਸੀਮਾ ਵਧਾਉਣ ਦਾ ਫੈਸਲਾ ਕੀਤਾ ਹੈ।

ਇਸ ਤੋਂ ਇਲਾਵਾ ਪਾਰਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਹ ਵੋਟਰ ਰਜਿਸਟਰੇਸ਼ਨ ਸਮਾਂ ਸੀਮਾ 'ਚ ਦੂਜੀ ਵਾਰੀ ਵਾਧਾ ਕੀਤਾ ਜਾ ਰਿਹਾ ਹੈ।

Ontario PCs extend voter registration deadline again: ਇਸ ਤੋਂ ਪਹਿਲਾਂ ਪਹਿਲਾਂ 2 ਮਾਰਚ ਫਿਰ 5 ਮਾਰਚ ਅਤੇ ਹੁਣ ਇਸ ਤਰੀਕ ਨੂੰ ਵਧਾ ਕੇ 7 ਮਾਰਚ ਦੁਪਹਿਰ ਤੱਕ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਲੀਡਰਸ਼ਿਪ ਦੀ ਦੌੜ ਵਿੱਚ ਮੈਦਾਨ 'ਚ ਨਿੱਤਰੇ ਉਮੀਦਵਾਰਾਂ ਵੱਲੋਂ ਇਸ ਵੋਟਿੰਗ ਸਿਸਟਮ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਸੀ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਪਾਰਟੀ ਦੇ ਸਾਬਕਾ ਆਗੂ ਪੈਟਰਿੱਕ ਬ੍ਰਾਊਨ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਚੱਲਦਿਆਂ ਇਸ ਸਾਲ ਜਨਵਰੀ ਦੇ ਅਖੀਰ ਵਿੱਚ ਅਸਤੀਫਾ ਵੀ ਦੇਣਾ ਪਿਆ ਸੀ।

Ontario PCs extend voter registration deadline again

—PTC News

Related Post